ਬਿੱਗ ਬੌਸ 17 : ਅਭਿਸ਼ੇਕ ਕੁਮਾਰ ਦੇ ਬਾਅਦ ਹੁਣ ਅਓਰਾ ਵੀ ਸ਼ੋ ਤੋਂ ਬਾਹਰ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਸਮਰਥ ਜੁਰੇਲ ਨੂੰ ਸ਼ੋਅ ਤੋਂ ਬਾਹਰ ਕੀਤੇ ਜਾਣ ਦੀਆਂ ਖਬਰਾਂ ਆਈਆਂ ਸਨ। ਪਰ ਅਜਿਹਾ ਨਹੀਂ ਹੋਇਆ। ਹੁਣ ਇਹ ਦੇਖਣਾ ਬਾਕੀ ਹੈ ਕਿ ਹੋਰ ਕੌਣ ਬਾਹਰ ਹੋਣ ਵਾਲਾ ਹੈ।

Share:

ਹਾਈਲਾਈਟਸ

  • ਇਸ ਤੋਂ ਪਹਿਲਾਂ ਸਮਰਥ ਜੁਰੇਲ ਨੂੰ ਸ਼ੋਅ ਤੋਂ ਬਾਹਰ ਕੀਤੇ ਜਾਣ ਦੀਆਂ ਖਬਰਾਂ ਆਈਆਂ ਸਨ

ਬਿੱਗ ਬੌਸ 17 ਇੱਕ ਵਾਰ ਫੇਰ ਤੋਂ ਸੁਰਖਿਆਂ ਵਿੱਚ ਹੈ। ਸ਼ੋ ਦੇ ਮਹੱਤਵਪੂਰਣ ਪ੍ਰਤੀਯੋਗੀ ਅਭਿਸ਼ੇਕ ਕੁਮਾਰ ਦੇ ਬਾਹਰ ਹੋਣ ਤੋਂ ਬਾਅਦ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਹੁਣ ਪੌਪ ਸਟਾਰ ਅਓਰਾ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਅਭਿਸ਼ੇਕ ਕੁਮਾਰ ਦੇ ਬਾਹਰ ਹੋਣ 'ਤੇ ਪ੍ਰਸ਼ੰਸਕਾਂ ਨੇ ਕਾਫੀ ਗੁੱਸਾ ਜ਼ਾਹਰ ਕੀਤਾ ਸੀ। ਹਾਲਾਂਕਿ, ਅਓਰਾ ਦੇ ਨਾਮ ਨੂੰ ਦੇਖ ਕੇ ਕੋਈ ਵੀ ਹੈਰਾਨ ਨਹੀਂ ਹੋਇਆ ਅਤੇ ਲੋਕ ਇਸ ਫੈਸਲੇ ਨੂੰ ਸਹੀ ਕਰਾਰ ਦੇ ਰਹੇ ਹਨ। 

ਚਾਰ ਪ੍ਰਤੀਯੋਗੀ ਸਨ ਨਾਮੀਨੇਟ

ਇਸ ਹਫਤੇ ਅਓਰਾ, ਅਰੁਣ ਮਸ਼ੇਟੀ, ਆਇਸ਼ਾ ਅਤੇ ਸਮਰਥ ਜੁਰੇਲ ਨਾਮੀਨੇਟ ਸਨ, ਜਿਸ ਤੋਂ ਬਾਅਦ ਅਓਰਾ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਇਕ ਹੋਰ ਪ੍ਰਤੀਯੋਗੀ ਵੀ ਬਾਹਰ ਹੋ ਜਾਵੇਗਾ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਸਮਰਥ ਜੁਰੇਲ ਨੂੰ ਸ਼ੋਅ ਤੋਂ ਬਾਹਰ ਕੀਤੇ ਜਾਣ ਦੀਆਂ ਖਬਰਾਂ ਆਈਆਂ ਸਨ। ਪਰ ਅਜਿਹਾ ਨਹੀਂ ਹੋਇਆ। ਹੁਣ ਇਹ ਦੇਖਣਾ ਬਾਕੀ ਹੈ ਕਿ ਹੋਰ ਕੌਣ ਬਾਹਰ ਹੋਣ ਵਾਲਾ ਹੈ।

 

ਅਭਿਸ਼ੇਕ ਹੱਥ ਚੁੱਕਣ ਕਾਰਨ ਹੋਏ ਬਾਹਰ 

ਤੁਹਾਨੂੰ ਦੱਸ ਦੇਈਏ ਕਿ ਸਮਰਥ ਜੁਰੇਲ 'ਤੇ ਹੱਥ ਚੁੱਕਣ ਕਾਰਨ ਅਭਿਸ਼ੇਕ ਕੁਮਾਰ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਫੈਸਲਾ ਇਸ ਹਫਤੇ ਦੀ ਕਪਤਾਨ ਅੰਕਿਤਾ ਲੋਖੰਡੇ ਨੇ ਲਿਆ ਹੈ, ਜਿਸ ਕਾਰਨ ਪ੍ਰਸ਼ੰਸਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਸਲਮਾਨ ਖਾਨ ਵੀਕੈਂਡ ਕਾ ਵਾਰ 'ਚ ਪ੍ਰਤੀਯੋਗੀਆਂ 'ਤੇ ਗੁੱਸੇ 'ਚ ਭੜਕਦੇ ਨਜ਼ਰ ਆਉਣ ਵਾਲੇ ਹਨ, ਜਿਸ ਦਾ ਪ੍ਰੋਮੋ ਸਾਹਮਣੇ ਆਇਆ ਹੈ। ਦਰਅਸਲ ਸਲਮਾਨ ਖਾਨ ਈਸ਼ਾ ਮਾਲਵੀਆ ਅਤੇ ਸਮਰਥ ਜੁਰੇਲ 'ਤੇ ਗੁੱਸੇ 'ਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ