ਪਰਦੇ ਦੇ ਆਉਣ ਤੋਂ ਪਹਿਲਾਂ ਟਾਈਗਰ-3 ਨੇ ਤੋੜੇ ਕਈ ਰਿਕਾਰਡ 

ਸਲਮਾਨ ਖ਼ਾਨ ਦੀ ਫਿਲਮ ‘ਟਾਈਗਰ 3’ ਨੇ ਪਰਦੇ ਦੇ ਆਉਣ ਤੋਂ ਪਹਿਲਾਂ ਹੀ ਕਈ ਰਿਕਾਰਡ ਤੋੜ ਦਿੱਤੇ ਹਨ।  ਐਡਵਾਂਸ ਬੁਕਿੰਗ ‘ਚ ਸੰਨੀ ਦਿਓਲ ਦੀ ਫਿਲਮ ਗ਼ਦਰ-2 ਨੂੰ ਪਿੱਛੇ ਛੱਡ ਦਿੱਤਾ ਹੈ। ਟਿਕਟਾਂ ਖਰੀਦਣ ਲਈ ਪ੍ਰਸ਼ੰਸਕਾਂ ਦੀ ਦੌੜ ਲੱਗੀ ਹੋਈ ਹੈ। ਇਸ ਫਿਲਮ ਦੀ ਐਡਵਾਂਸ ਬੁਕਿੰਗ 5 ਨਵੰਬਰ ਤੋਂ ਸ਼ੁਰੂ ਹੋ ਗਈ। ਟਿਕਟਾਂ ਖਰੀਦਣ ਲਈ ਪ੍ਰਸ਼ੰਸਕਾਂ […]

Share:

ਸਲਮਾਨ ਖ਼ਾਨ ਦੀ ਫਿਲਮ ‘ਟਾਈਗਰ 3’ ਨੇ ਪਰਦੇ ਦੇ ਆਉਣ ਤੋਂ ਪਹਿਲਾਂ ਹੀ ਕਈ ਰਿਕਾਰਡ ਤੋੜ ਦਿੱਤੇ ਹਨ।  ਐਡਵਾਂਸ ਬੁਕਿੰਗ ‘ਚ ਸੰਨੀ ਦਿਓਲ ਦੀ ਫਿਲਮ ਗ਼ਦਰ-2 ਨੂੰ ਪਿੱਛੇ ਛੱਡ ਦਿੱਤਾ ਹੈ। ਟਿਕਟਾਂ ਖਰੀਦਣ ਲਈ ਪ੍ਰਸ਼ੰਸਕਾਂ ਦੀ ਦੌੜ ਲੱਗੀ ਹੋਈ ਹੈ। ਇਸ ਫਿਲਮ ਦੀ ਐਡਵਾਂਸ ਬੁਕਿੰਗ 5 ਨਵੰਬਰ ਤੋਂ ਸ਼ੁਰੂ ਹੋ ਗਈ। ਟਿਕਟਾਂ ਖਰੀਦਣ ਲਈ ਪ੍ਰਸ਼ੰਸਕਾਂ ਦੀ ਦੌੜ ਲੱਗੀ ਹੋਈ ਹੈ। ‘ਟਾਈਗਰ 3’ ਨੇ ਸੰਨੀ ਦਿਓਲ ਦੀ ਫਿਲਮ ਗਦਰ-2 ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਫ਼ਤਾ ਪਹਿਲਾਂ ਹੀ ਵੱਡੀ ਗਿਣਤੀ ‘ਚ ਟਿਕਟਾਂ ਖਰੀਦੀਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਹੁਣ ਐਡਵਾਂਸ ਬੁਕਿੰਗ ‘ਚ ‘ਟਾਈਗਰ 3’ ਨੇ ‘ਗਦਰ 2’ ਨੂੰ ਮਾਤ ਦਿੱਤੀ ਹੈ।

ਡੇਢ ਲੱਖ ਦੇ ਕਰੀਬ ਟਿਕਟਾਂ ਵਿਕੀਆਂ 

ਐਤਵਾਰ ਤੋਂ ਸ਼ੁਰੂ ਹੋਈ ਬੁਕਿੰਗ ‘ਚ ਸੋਮਵਾਰ ਦੁਪਹਿਰ ਤੱਕ ਫਿਲਮ ਦੀਆਂ ਲੱਖਾਂ ਟਿਕਟਾਂ ਵਿਕ ਚੁੱਕੀਆਂ ਹਨ। ਇੱਕ ਰਿਪੋਰਟ ਦੇ ਮੁਤਾਬਕ ਡੇਢ ਲੱਖ ਦੇ ਕਰੀਬ ਟਿਕਟਾਂ ਵਿਕ ਚੁੱਕੀਆਂ ਹਨ।  ਇਸ ਫਿਲਮ ਨੇ ਸਾਢੇ 4 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਫਿਲਮ 2 ਘੰਟੇ 33 ਮਿੰਟ ਦੀ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ‘ਟਾਈਗਰ 3’ ਦੀਆਂ ਪਹਿਲੇ 24 ਘੰਟਿਆਂ ‘ਚ 63 ਹਜ਼ਾਰ ਟਿਕਟਾਂ ਵਿਕੀਆਂ। ‘ਗਦਰ 2’ ਦੀ ਗੱਲ ਕਰੀਏ ਤਾਂ 24 ਤੋਂ 30 ਘੰਟਿਆਂ ‘ਚ ਫਿਲਮ ਦੀਆਂ ਸਿਰਫ 17 ਹਜ਼ਾਰ ਟਿਕਟਾਂ ਵਿਕੀਆਂ ਸੀ। ਫਿਲਮ ਨੇ ਪਹਿਲੇ ਦਿਨ ਕਰੀਬ 40 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਰਦੇ ਉਪਰ ਆਉਣ ਤੋਂ ਪਹਿਲਾਂ ਮਿਲ ਰਹੇ ਪਿਆਰ ਨੂੰ ਦੇਖ ਕੇ ਲੱਗਦਾ ਹੈ ਕਿ ਟਾਈਗਰ-3 ਪਹਿਲੇ ਦਿਨ ਦੀ ਕਮਾਈ ‘ਚ ਵੀ ਕਈ ਰਿਕਾਰਡ ਤੋੜ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੀ ਇਹ ਫਿਲਮ ਪਹਿਲੇ ਦਿਨ 30 ਤੋਂ 40 ਕਰੋੜ ਰੁਪਏ ਦਾ ਕਾਰੋਬਾਰ ਕਰ ਸਕਦੀ ਹੈ। 2 ਤੋਂ 3 ਦਿਨਾਂ ਦੌਰਾਨ ਇਸ ਫਿਲਮ ਦਾ ਕਾਰੋਬਾਰ 100 ਕਰੋੜ ਹੋ ਸਕਦਾ ਹੈ।