ਕਾਨਸ ਵਿਖੇ, ਸੰਨੀ ਲਿਓਨ ਕਿਹਾ: ਮੈਂ ਆਪਣਾ ਸਥਾਨ ਕਮਾਇਆ

ਸੰਨੀ ਲਿਓਨ ਨੇ ਕਿਹਾ ਕਿ ਉਸਨੇ ਆਪਣੇ ਵੱਡੇ ਸੁਪਨਿਆਂ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੇ ਕਰੀਅਰ ਵਿੱਚ ਇੰਨੀ ਤਰੱਕੀ ਕਰੇਗੀ। ਉਸਨੇ ਕੈਨੇਡੀ ਵਿੱਚ ਆਪਣੇ ਕਿਰਦਾਰ ਪ੍ਰਤੀ ਪੜਚੋਲ ਕਰਨ ਲਈ ਅਨੁਰਾਗ ਕਸ਼ਯਪ ਨੂੰ ਵੀ ਸਿਹਰਾ ਦਿੱਤਾ ਜੋ ਕਿ ਕਿਸੇ ਹੋਰ ਨਿਰਦੇਸ਼ਕ ਨੇ ਉਸਨੂੰ ਆਪਣੀਆਂ ਪਿਛਲੀਆਂ ਫਿਲਮਾਂ ਵਿੱਚ ਨਹੀਂ ਕਰਨ ਦਿੱਤਾ ਸੀ। ਅਦਾਕਾਰਾ ਸੰਨੀ […]

Share:

ਸੰਨੀ ਲਿਓਨ ਨੇ ਕਿਹਾ ਕਿ ਉਸਨੇ ਆਪਣੇ ਵੱਡੇ ਸੁਪਨਿਆਂ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੇ ਕਰੀਅਰ ਵਿੱਚ ਇੰਨੀ ਤਰੱਕੀ ਕਰੇਗੀ। ਉਸਨੇ ਕੈਨੇਡੀ ਵਿੱਚ ਆਪਣੇ ਕਿਰਦਾਰ ਪ੍ਰਤੀ ਪੜਚੋਲ ਕਰਨ ਲਈ ਅਨੁਰਾਗ ਕਸ਼ਯਪ ਨੂੰ ਵੀ ਸਿਹਰਾ ਦਿੱਤਾ ਜੋ ਕਿ ਕਿਸੇ ਹੋਰ ਨਿਰਦੇਸ਼ਕ ਨੇ ਉਸਨੂੰ ਆਪਣੀਆਂ ਪਿਛਲੀਆਂ ਫਿਲਮਾਂ ਵਿੱਚ ਨਹੀਂ ਕਰਨ ਦਿੱਤਾ ਸੀ।

ਅਦਾਕਾਰਾ ਸੰਨੀ ਲਿਓਨ 76ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਡੈਬਿਊ ਲਈ ਕਾਨਸ ਵਿੱਚ ਹੈ। ਅਦਾਕਾਰਾ ਆਪਣੀ ਫਿਲਮ ‘ਕੈਨੇਡੀ’ ਦੇ ਪ੍ਰੀਮੀਅਰ ਲਈ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਅਤੇ ਅਦਾਕਾਰ ਰਾਹੁਲ ਭੱਟ ਨਾਲ ਉਥੇ ਪਹੁੰਚੀ ਹੈ। ਉਹ ਇਸ ਵੱਕਾਰੀ ਈਵੈਂਟ ਦੇ ਰੈੱਡ ਕਾਰਪੇਟ ‘ਤੇ ਆਪਣੇ ਡੈਬਿਊ ਨੂੰ ਲੈ ਕੇ ‘ਚਿੰਤਤ’ ਹੈ, ਸੰਨੀ ਜਾਣਦੀ ਹੈ ਕਿ ਉਸਨੇ ਵੱਕਾਰੀ ਫਿਲਮ ਫੈਸਟੀਵਲ ਲਈ ਆਪਣਾ ਸਥਾਨ ਕਮਾਇਆ ਹੈ।

ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਰੈੱਡ ਕਾਰਪੇਟ ਪੇਸ਼ਕਾਰੀ ਕਰਨ ਤੋਂ ਪਹਿਲਾਂ ਸੰਨੀ ਫਿਲਮ ਪੱਤਰਕਾਰ ਅਨੁਪਮਾ ਚੋਪੜਾ ਨਾਲ ਗੱਲਬਾਤ ਕਰਨ ਲਈ ਬੈਠੀ ਅਤੇ ਉਸਨੂੰ ਦੱਸਿਆ ਕਿ ਕਿਵੇਂ ਉਸਨੇ ਆਪਣੇ ਵੱਡੇ ਸੁਪਨਿਆਂ ਵਿੱਚ ਵੀ ਕਦੇ ਇਹ ਕਲਪਨਾ ਨਹੀਂ ਕੀਤੀ ਸੀ ਕਿ ਉਹ ਆਪਣੇ ਕਰੀਅਰ ਵਿੱਚ ਇੰਨੀ ਤਰੱਕੀ ਕਰੇਗੀ।

ਸੰਨੀ ਨੇ ਕਿਹਾ ਕਿ ਇਹ ਮੇਰੇ ਸੁਪਨਿਆਂ ਤੋਂ ਪਰੇ ਸੀ; ਭਾਰਤ ਵਿੱਚ ਆਉਣਾ, ਬਿੱਗ ਬੌਸ ਦਾ ਹਿੱਸਾ ਬਣਨਾ, ਫਿਲਮਾਂ ਦਾ ਹਿੱਸਾ ਬਣਨਾ, ਲੋਕ ਬਹੁਤ ਸਾਰੀਆਂ ਭਿਆਨਕ-ਭਿਆਨਕ ਗੱਲਾਂ ਕਹਿੰਦੇ ਹਨ… ਉਨ੍ਹਾਂ ਗੱਲਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦੇ ਹੋਏ, ਹਾਂ-ਪੱਖੀ ਸੋਚ ਰਖਦੇ ਹੋਏ ਮੈਂ ਰੁਕਾਵਟਾਂ ਨੂੰ ਦੂਰ ਕਰ ਰਹੀ ਹਾਂ ਅਤੇ ਨਾਲ ਹੀ ਲੋਕਾਂ ਦੀ ਰੂੜ੍ਹੀਵਾਦੀ ਧਾਰਨਾ ਨੂੰ ਵੀ ਤੋੜਨ ਰਹੀ ਹਾਂ ਜੋ ਕਿ ਉਹ ਮੇਰੇ ਬਾਰੇ ਧਾਰੇ ਹੋਏ ਹਨ ਜਿਵੇਂ ਕਿ ਮੈਂ ਕਿਹੋ ਜਿਹੀ ਹੋਵਾਂ ਜਾਂ ਮੈਂ ਕੌਣ ਹਾਂ। ਮੈਂ ਇਸ ਫਿਲਮ ਲਈ ਖੁਦ ਸਖ਼ਤ ਮਿਹਨਤ ਕੀਤੀ ਹੈ ਅਤੇ ਆਡੀਸ਼ਨ ਦਿੱਤਾ।

ਜਦੋਂ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ‘ਕੈਨੇਡੀ’ ਵਿੱਚ ਸੰਨੀ ਦੇ ਪ੍ਰਦਰਸ਼ਨ ਦੀ ਕਾਫੀ ਚਰਚਾ ਹੋ ਰਹੀ ਹੈ। ਅਦਾਕਾਰਾ ਨੇ ਸਾਂਝਾ ਕੀਤਾ ਕਿ ਫਿਲਮ ਵਿੱਚ ਉਸਨੂੰ ਆਖਰਕਾਰ ਉਹ ਕੰਮ ਕਰਨ ਲਈ ਮਿਲਿਆ ਜੋ ਉਹ ਆਪਣੇ ਕਿਰਦਾਰ ਨਾਲ ਕਰਨਾ ਚਾਹੁੰਦੀ ਸੀ। ਅਜਿਹਾ ਮੌਕਾ ਉਸਨੂੰ ਪਹਿਲਾਂ ਕਦੇ ਕਿਸੇ ਨਹੀਂ ਦਿੱਤਾ ਜਿਹੜਾ ਕਿ ਅਨੁਰਾਗ ਕਸ਼ਯਪ ਨੇ ਦਿੱਤਾ।

ਅਦਾਕਾਰਾ ਨੇ ਫ੍ਰੈਂਚ ਰਿਵੇਰਾ ਤੋਂ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਪਹਿਲਾ ਦਿਨ ਅਦਭੁਤ ਦਿਨ ਰਿਹਾ ਅਤੇ ‘ਕਨੇਡੀ’ ਲਈ ਇੰਟਰਵਿਊ ਦੇ ਰਹੀ ਹਾਂ। ਪਹਿਲੇ ਦਿਨ ਉਸਨੇ ਹਰੇ ਰੰਗ ਦਾ ਗਾਊਨ ਪਾਇਆ ਅਤੇ ਆਪਣੀ ਲੁੱਕ ਨੂੰ ਸੀਮਿਤ ਹੱਦਾਂ ਵਿੱਚ ਰੱਖਿਆ।