ਏ.ਆਰ. ਰਹਿਮਾਨ ਨੇ AI ਦੀ ਵਰਤੋਂ ਬਾਰੇ ਚਿੰਤਾ ਪ੍ਰਗਟਾਈ

ਮਸਨੂਈ ਬੁੱਧੀ (ਮਨਆਰਟੀਫੀਸ਼ੀਅਲ ਇੰਟੈਲੀਜੈਂਸ) ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਗਈ ਹੈ। ਸਾਡੇ ਕੋਲ AI ਤਕਨਾਲੋਜੀਆਂ ਸਾਡੇ ਫ਼ੋਨਾਂ, ਘਰਾਂ, ਦਫ਼ਤਰਾਂ ਅਤੇ ਹੁਣ ਕੁਝ ਸਕੂਲਾਂ ਵਿੱਚ ਵੀ ਤਿਆਰ-ਬਰ-ਤਿਆਰ ਹਨ। ਜਿਵੇਂ ਕਿ ਇੱਕ ਪਾਸੇ AI ਨੇ ਸਾਡੇ ਆਲੇ ਦੁਆਲੇ ਨੂੰ ਪ੍ਰਭਾਵਿਤ ਕੀਤਾ ਹੈ ਉਵੇਂ ਹੀ ਦੂਜੇ ਪਾਸੇ ਇਹਨਾਂ ਤਕਨਾਲੋਜੀਆਂ ਤੋਂ ਬਚਣਾ ਲਗਭਗ ਅਸੰਭਵ ਹੋ ਗਿਆ ਹੈ। ਹੁਣੇ […]

Share:

ਮਸਨੂਈ ਬੁੱਧੀ (ਮਨਆਰਟੀਫੀਸ਼ੀਅਲ ਇੰਟੈਲੀਜੈਂਸ) ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਗਈ ਹੈ। ਸਾਡੇ ਕੋਲ AI ਤਕਨਾਲੋਜੀਆਂ ਸਾਡੇ ਫ਼ੋਨਾਂ, ਘਰਾਂ, ਦਫ਼ਤਰਾਂ ਅਤੇ ਹੁਣ ਕੁਝ ਸਕੂਲਾਂ ਵਿੱਚ ਵੀ ਤਿਆਰ-ਬਰ-ਤਿਆਰ ਹਨ। ਜਿਵੇਂ ਕਿ ਇੱਕ ਪਾਸੇ AI ਨੇ ਸਾਡੇ ਆਲੇ ਦੁਆਲੇ ਨੂੰ ਪ੍ਰਭਾਵਿਤ ਕੀਤਾ ਹੈ ਉਵੇਂ ਹੀ ਦੂਜੇ ਪਾਸੇ ਇਹਨਾਂ ਤਕਨਾਲੋਜੀਆਂ ਤੋਂ ਬਚਣਾ ਲਗਭਗ ਅਸੰਭਵ ਹੋ ਗਿਆ ਹੈ। ਹੁਣੇ ਜਿਹੇ ਸੰਗੀਤਕਾਰ-ਗਾਇਕ ਏ.ਆਰ. ਰਹਿਮਾਨ ਨੇ ਵੀ AI ਦੀ ਵਧਦੀ ਵਰਤੋਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਿੰਤਾ ਜ਼ਾਹਰ ਕੀਤੀ ਹੈ।

ਉਸਨੇ ਲਿਖਿਆ, “ਮੈਨੂੰ ਨਵੀਂ ਪੀੜ੍ਹੀ ਉੱਤੇ ਤਰਸ ਆਉਂਦਾ ਹੈ ਕੀ ਇਹ ਇੱਕੋ ਸਮੇਂ ਉਹਨਾਂ ਨੂੰ ਬਖਸ਼ਿਸ਼ ਅਤੇ ਸ਼ਰਾਪ ਮਿਲਿਆ ਹੈ?….ਇਹ ਸਿਰਫ ਸਮਾਂ ਦੱਸੇਗਾ।” ਇਹ ਏ.ਆਰ. ਰਹਿਮਾਨ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ ਜਿਸ ਵਿੱਚ ਇੱਕ ਸਕੂਲ ਦੁਆਰਾ ਵਰਤੀ ਗਈ AI ਤਕਨਾਲੋਜੀ ਨੂੰ ਦਿਖਾਇਆ ਗਿਆ ਸੀ। ਵੀਡੀਓ ਅਸਲ ਵਿੱਚ ਵਾਲ ਸਟਰੀਟ ਜਰਨਲ ਦੁਆਰਾ ਸਾਂਝਾ ਕੀਤਾ ਗਿਆ ਸੀ। ਇਸ ਵਿੱਚ ਚੀਨੀ ਵਿਦਿਆਰਥੀਆਂ ਦੇ ਇੱਕ ਕਲਾਸਰੂਮ ਵਿੱਚ ਮੱਥੇ ‘ਤੇ ਹੈੱਡਬੈਂਡ ਲੱਗੇ ਦਿਖਾਏ ਗਏ ਹਨ। ਹੈੱਡਬੈਂਡ ਹਰੇਕ ਵਿਦਿਆਰਥੀ ਦੀ ਇਕਾਗਰਤਾ ਦੇ ਸਤੱਰ ਦਾ ਪਤਾ ਲਗਾਉਂਦਾ ਹੈ ਅਤੇ ਨਾਲ ਹੀ ਇਸ ਵਿੱਚ ਇੱਕ ਰੋਸ਼ਨੀ ਵੀ ਜਗਦੀ ਹੈ ਜੋ ਦਰਸਾਉਂਦੀ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਦੇ ਕਿੰਨਾ ਕੁ ਸਮਰੱਥ ਹੈ।

ਇਹ ਪੋਸਟ ਕੁਝ ਦਿਨ ਪਹਿਲਾਂ ਹੀ ਸ਼ੇਅਰ ਕੀਤੀ ਗਈ ਸੀ। ਪੋਸਟ ਕੀਤੇ ਜਾਣ ਤੋਂ ਬਾਅਦ ਇਹ ਅੱਠ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ 5000 ਤੋਂ ਵੱਧ ਲਾਈਕਸ ਅਤੇ ਕਈ ਕਮੈਂਟਸ ਵੀ ਮਿਲ ਚੁੱਕੇ ਹਨ।

ਇਸ ਵੀਡੀਓ ਸਬੰਧੀ ਹੇਠਾਂ ਕੁਝ ਪ੍ਰਤੀਕਰਮਾਂ ਦਿੱਤੇ ਗਏ ਹਨ ਜੋ ਇਸ ਤਰਾਂ ਹਨ:

ਇੱਕ ਵਿਅਕਤੀ ਨੇ ਲਿਖਿਆ, “ਇਹ ਇੱਕ ਵਿਗਿਆਨਕ ਡਰਾਵਣੀ ਫਿਲਮ ਦੇ ਸ਼ੁਰੂਆਤੀ ਦ੍ਰਿਸ਼ ਵਰਗਾ ਲੱਗਦਾ ਹੈ!” ਇੱਕ ਹੋਰ ਨੇ ਅੱਗੇ ਕਿਹਾ, “ਇਹ ਵੀਡੀਓ ਤਕਨੀਕੀ ਤਰੱਕੀ ਦੇ ਸਬੰਧ ਵਿੱਚ ਅਣਕਿਆਸੀਆਂ ਮੁਸੀਬਤਾਂ ਦੀ ਸ਼ੁਰੂਆਤ ਨੂੰ ਦਿਖਾਉਂਦੀ ਹੈ, ਜਿਵੇਂ ਕਿ ਬਲੈਕ ਮਿਰਰ ਦਾ ਇੱਕ ਐਪੀਸੋਡ ਹੋਵੇ। ਬਹੁਤ ਵਧੀਆ ਕਿਹਾ ਏ ਆਰ ਸਰ; ਸਮਾਂ ਦੱਸੇਗਾ ਕਿ ਇਹ ਵਰਦਾਨ ਹੈ ਜਾਂ ਸ਼ਰਾਪ।” ਰਹਿਮਾਨ ਨੂੰ ਦੁਨੀਆ ਦੇ ਸਭ ਤੋਂ ਸਫਲ ਅਤੇ ਆਦਰਸ਼ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਛੇ ਨੈਸ਼ਨਲ ਫਿਲਮ ਅਵਾਰਡ, ਦੋ ਅਕੈਡਮੀ ਅਵਾਰਡ, ਦੋ ਗ੍ਰੈਮੀ ਅਵਾਰਡ, ਇੱਕ ਬਾਫਟਾ ਅਵਾਰਡ, ਇੱਕ ਗੋਲਡਨ ਗਲੋਬ ਅਵਾਰਡ, ਪੰਦਰਾਂ ਫਿਲਮਫੇਅਰ ਅਵਾਰਡ ਅਤੇ ਸਤਾਰਾਂ ਫਿਲਮਫੇਅਰ ਅਵਾਰਡ ਦੱਖਣ ਦਾ ਜੇਤੂ ਹੈ। 2010 ਵਿੱਚ ਭਾਰਤ ਸਰਕਾਰ ਨੇ ਉਸਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜੋ ਦੇਸ਼ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਹੈ।