ਅਨੁਸ਼ਕਾ ਸ਼ੈੱਟੀ ਨੇ ਦੁੱਗਣਾ ਕੀਤਾ ਆਪਣਾ ਮਿਹਨਤਾਨਾ

ਤੇਲਗੂ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਸਭ ਦੀ ਪਸੰਦੀਦਾ ਅਨੁਸ਼ਕਾ ਸ਼ੈੱਟੀ ਨੇ ਆਪਣਾ ਮਿਹਨਤਾਨਾ ਦੁੱਗਣਾ ਕਰ ਲਿਆ ਹੈ। ਇਸ ਡਬਲ ਫੀਸ ਦੀ ਸ਼ੁਰੂਆਤ ਅਨੁਸ਼ਕਾ ਸ਼ੈੱਟੀ ਨੇ ‘ਮਿਸ ਸ਼ੈੱਟੀ ਮਿਸਟਰ ਪੋਲਿਸ਼ੈਟੀ’ ਤੋਂ ਕੀਤੀ ਹੈ। ਦੱਸ ਦਈਏ ਕਿ ਟਾਲੀਵੁੱਡ ਦੀ ਲੇਡੀ ਸੁਪਰਸਟਾਰ ਵਜੋਂ ਜਾਣੀ ਜਾਂਦੀ ਅਨੁਸ਼ਕਾ ਸ਼ੈੱਟੀ ਲਗਭਗ ਪੰਜ ਸਾਲ ਬਾਅਦ ਵੱਡੇ ਪਰਦੇ ਤੇ ਵਾਪਸੀ ਕਰ ਰਹੀ […]

Share:

ਤੇਲਗੂ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਸਭ ਦੀ ਪਸੰਦੀਦਾ ਅਨੁਸ਼ਕਾ ਸ਼ੈੱਟੀ ਨੇ ਆਪਣਾ ਮਿਹਨਤਾਨਾ ਦੁੱਗਣਾ ਕਰ ਲਿਆ ਹੈ। ਇਸ ਡਬਲ ਫੀਸ ਦੀ ਸ਼ੁਰੂਆਤ ਅਨੁਸ਼ਕਾ ਸ਼ੈੱਟੀ ਨੇ ‘ਮਿਸ ਸ਼ੈੱਟੀ ਮਿਸਟਰ ਪੋਲਿਸ਼ੈਟੀ’ ਤੋਂ ਕੀਤੀ ਹੈ। ਦੱਸ ਦਈਏ ਕਿ ਟਾਲੀਵੁੱਡ ਦੀ ਲੇਡੀ ਸੁਪਰਸਟਾਰ ਵਜੋਂ ਜਾਣੀ ਜਾਂਦੀ ਅਨੁਸ਼ਕਾ ਸ਼ੈੱਟੀ ਲਗਭਗ ਪੰਜ ਸਾਲ ਬਾਅਦ ਵੱਡੇ ਪਰਦੇ ਤੇ ਵਾਪਸੀ ਕਰ ਰਹੀ ਹੈ।

ਅਨੁਸ਼ਕਾ ਸ਼ੈੱਟੀ ਦੀ ਵਾਪਸੀ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ।

ਟਾਲੀਵੁੱਡ ਦੀ ਸਭ ਤੋਂ ਪਾਪੁਲਰ ਅਭਿਨੇਤਰੀਆਂ ਵਿੱਚੋਂ ਇੱਕ ਅਨੁਸ਼ਕਾ ਸ਼ੈੱਟੀ ਆਪਣੀ ਸ਼ਾਨਦਾਰ ਅਦਾਕਾਰੀ ਪ੍ਰਤਿਭਾ, ਸਕ੍ਰੀਨ ਮੌਜੂਦਗੀ ਅਤੇ ਸ਼ਾਨਦਾਰ ਦਿੱਖ ਲਈ ਜਾਣੀ ਜਾਂਦੀ ਹੈ। ਇਹੀ ਕਾਰਨ ਹੈ ਕਿ ਅਨੁਸ਼ਕਾ ਦੇ ਪ੍ਰਸ਼ੰਸਕਾਂ ਦੀ ਕਤਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਭਿਨੇਤਰੀ ਆਪਣੀ ਆਉਣ ਵਾਲੀ ਫਿਲਮ ‘ਮਿਸ ਸ਼ੈਟੀ ਮਿਸਟਰ ਪੋਲਿਸ਼ੈਟੀ’ ਜ਼ਰੀਏ ਲਗਭਗ ਪੰਜ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਹਾਲਾਂਕਿ, ਇਹ ਇੱਕ ਲੰਮਾ ਅੰਤਰਾਲ ਰਿਹਾ ਹੈ, ਇਸਦੇ ਬਾਵਜੂਦ ਵੀ ਫਿਲਮ ਉਦਯੋਗ ਵਿੱਚ ਉਸਦਾ ਸਟਾਰਡਮ ਅਤੇ ਰੁਤਬਾ ਘੱਟਿਆ ਨਹੀਂ ਹੈ। ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਉਹ ਫਿਲਮ ਲਈ ਕਿੰਨੀ ਫੀਸ ਲੈ ਰਹੀ ਹੈ।

ਅਨੁਸ਼ਕਾ ਨੇ ਫਿਲਮ ਲਈ ਮੰਗੇ 6 ਕਰੋੜ

ਅਨੁਸ਼ਕਾ ਸ਼ੈੱਟੀ ਨੇ ਮਿਸ ਸ਼ੈਟੀ ਮਿਸਟਰ ਪੋਲਿਸ਼ੈਟੀ ਲਈ ਆਪਣਾ ਮਿਹਨਤਾਨਾ ਦੁੱਗਣਾ ਕੀਤਾ ਹੈ। ਤੁਸੀ ਜਾਣ ਕੇ ਹੈਰਾਨ ਹੋ ਜਾਵੋਂਗੇ ਕਿ ਇਸ ਫਿਲਮ ਲਈ ਅਭਿਨੇਤਰੀ ਨੇ 6 ਕਰੋੜ ਰੁੱਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਅਭਿਨੇਤਰੀ ਪ੍ਰਤੀ ਫਿਲਮ 3 ਕਰੋੜ ਰੁੱਪਏ ਲੈਂਦੀ ਸੀ। ਲੰਬੇ ਸਮੇ ਦੀ ਵਾਪਸੀ ਤੋਂ ਬਾਦ ਕਮਬੈਕ ਨਾਲ ਦੁਗਣੀ ਰਕਮ ਉਹਨਾਂ ਦੇ ਰੁਤਬੇ ਨੂੰ ਹੋਰ ਉੱਚਾ ਚੁੱਕੇਗੀ।

ਫਿਲਮ ਵਿੱਚ ਸ਼ੈੱਫ ਦੀ ਭੂਮਿਕਾ ਨਿਭਾਏਗੀ ਅਭਿਨੇਤਰੀ 

ਮਿਸ ਸ਼ੈਟੀ ਮਿਸਟਰ ਪੋਲਿਸ਼ੈਟੀ ਫਿਲਮ ਵਿੱਚ ਅਨੁਸ਼ਕਾ ਸ਼ੈੱਫ ਦੀ ਭੂਮਿਕਾ ਨਿਭਾ ਰਹੀ ਹੈ ਜੋ ਸਿੰਗਲ ਰਹਿਣਾ ਚਾਹੰਦੀ ਹੈ। ਅਨੁਸ਼ਕਾ ਇੱਕ ਬੱਚਾ ਵੀ ਪੈਦਾ ਕਰਨਾ ਚਾਹੁੰਦੀ ਹੈ ਪਰ ਵਿਆਹ ਦੀਆਂ ਰੁਕਾਵਟਾਂ ਤੋਂ ਬਿਨਾਂ। ਫਿਲਮ ਵਿੱਚ ਉਸਦੀ ਜੋੜੀ ਨਵੀਨ ਪੋਲਿਸ਼ੈਟੀ ਨਾਲ ਹੈ, ਜੋ ਕਿ ਇੱਕ ਸਟੈਂਡ ਅੱਪ ਕਾਮੇਡਿਅਨ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ ਰੋਮਾਂਟਿਕ ਕਹਾਣੀ ਨੂੰ ਦਰਸ਼ਾਏਗੀ।  

ਟਾਲੀਵੁੱਡ ਦੀ ਸੁੱਪਰਸਟਾਰ ਅਨੁਸ਼ਕਾ ਸ਼ੈੱਟੀ ਲਗਭਗ 5 ਸਾਲ ਬਾਅਦ ਵੱਡੇ ਪਰਦੇ ਤੇ ਵਾਪਸੀ ਕਰ ਰਹੀ ਹੈ। ਫਿਲਮ ਮਿਸ ਸ਼ੈੱਟੀ ਮਿਸਟਰ ਪੋਲਿਸ਼ੈਟੀ ਨਾਲ ਕਮਬੈੱਕ ਕਰਨ ਜਾ ਰਹੀ ਅਭਿਨੇਤਰੀ ਨੇ ਆਪਣੀ ਫੀਸ ਦੋ ਗੁਣਾ ਕੀਤੀ ਹੈ। ਪਹਿਲਾ ਉਹ ਇੱਕ ਫਿਲਮ ਲਈ 3 ਕਰੋੜ ਰੁੱਪਏ ਲੈਂਦੀ ਸੀ, ਜਦਕਿ ਇਸ ਵਾਰ 6 ਕਰੋੜ ਰੁੱਪਏ ਦੀ ਮੰਗ ਕੀਤੀ ਹੈ। ਅਭਿਨੇਤਰੀ ਦੀ ਵਾਪਸੀ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਇਹ ਇਕ ਰੋਮਾਂਟਿਕ ਫਿਲਮ ਹੋਵੇਗੀ, ਜਿਸ ਵਿੱਚ ਅਨੁਸ਼ਕਾ ਦੀ ਭੂਮਿਕਾ ਦਰਸ਼ਕਾ ਨੂੰ ਖੂਬ ਪਸੰਦ ਆਵੇਗੀ।