ANIMAL MOVIE ਨੇ 13 ਦਿਨਾਂ 'ਚ ਕਮਾਏ 772.33 ਕਰੋੜ

ਗਲੋਬਲ ਕਲੈਕਸ਼ਨ 'ਚ ਪੀਕੇ ਦਾ ਰਿਕਾਰਡ ਟੁੱਟਿਆ, ਫਿਲਮ ਦਾ ਘਰੇਲੂ ਕਲੈਕਸ਼ਨ 467 ਕਰੋੜ ਰੁਪਏ ਤੱਕ ਪਹੁੰਚਿਆ

Share:

ਫਿਲਮ ਐਨੀਮਲ ਨੇ 13ਵੇਂ ਦਿਨ ਬਾਕਸ ਆਫਿਸ 'ਤੇ ਨਵਾਂ ਰਿਕਾਰਡ ਬਣਾਇਆ ਹੈ। ਬੁੱਧਵਾਰ ਨੂੰ ਫਿਲਮ ਨੇ 14.6 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਲੈਕਸ਼ਨ ਕੀਤਾ। ਹੁਣ 13 ਦਿਨਾਂ 'ਚ ਇਸ ਦੀ ਕੁੱਲ ਕਮਾਈ 772.33 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਬੁੱਧਵਾਰ ਨੂੰ ਇਸ ਨੇ ਦੇਸ਼ ਭਰ ਵਿੱਚ 10 ਕਰੋੜ ਰੁਪਏ ਕਮਾਏ। ਇਸ ਨਾਲ ਫਿਲਮ ਦਾ ਘਰੇਲੂ ਕਲੈਕਸ਼ਨ 467.84 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਬੁੱਧਵਾਰ ਨੂੰ, ਇਸਦੇ ਹਿੰਦੀ ਸੰਸਕਰਣ ਦਾ ਬਾਕਸ ਆਫਸ 'ਤੇ ਕਬਜ਼ਾ 16.60 ਫੀਸਦੀ ਰਿਹਾ ਹੈ।

ਚੌਥੇ ਸਥਾਨ 'ਤੇ ਪਹੁੰਚੀ

ਘਰੇਲੂ ਬਾਕਸ ਆਫਿਸ ਰਿਕਾਰਡ ਦੀ ਗੱਲ ਕਰੀਏ ਤਾਂ ਐਨੀਮਲ ਇਸ ਸਮੇਂ 467.84 ਕਰੋੜ ਰੁਪਏ ਨਾਲ ਚੌਥੇ ਸਥਾਨ 'ਤੇ ਹੈ। ਸੂਚੀ 'ਚ ਤੀਜੇ ਸਥਾਨ 'ਤੇ ਸੰਨੀ ਦਿਓਲ ਦੀ 'ਗਦਰ-2' ਹੈ ਜਿਸ ਨੇ 525.45 ਕਰੋੜ ਰੁਪਏ ਕਮਾਏ ਹਨ। ਗਦਰ-2 ਦਾ ਰਿਕਾਰਡ ਤੋੜਨ ਲਈ ਐਨੀਮਲ ਨੂੰ ਘਰੇਲੂ ਬੀਓ 'ਤੇ 57.61 ਕਰੋੜ ਰੁਪਏ ਹੋਰ ਕਮਾਉਣੇ ਪੈਣਗੇ। ਦੂਜੇ ਵੀਕੈਂਡ ਤੋਂ ਫਿਲਮ ਦੇ ਕਲੈਕਸ਼ਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਫਿਲਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਕਲੈਕਸ਼ਨ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਤੀਜੇ ਵੀਕੈਂਡ 'ਚ ਇਸ ਦਾ ਕਲੈਕਸ਼ਨ ਫਿਰ ਤੋਂ ਉਛਾਲ ਆਵੇਗਾ।

ਸੈਮ ਬਹਾਦੁਰ ਨੇ ਕੀਤੀ 2.15 ਕਰੋੜ ਦੀ ਕਮਾਈ 

ਦੂਜੇ ਪਾਸੇ ਵਿੱਕੀ ਕੌਸ਼ਲ ਸਟਾਰਰ ਫਿਲਮ 'ਸੈਮ ਬਹਾਦਰ' ਜਿਸ ਦਾ ਐਨੀਮਲ ਨਾਲ ਟਕਰਾਅ ਹੋਇਆ, ਨੇ 13ਵੇਂ ਦਿਨ ਭਾਰਤ 'ਚ 2 ਕਰੋੜ 15 ਲੱਖ ਰੁਪਏ ਦਾ ਕਾਰੋਬਾਰ ਕੀਤਾ। ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਹੁਣ ਤੱਕ ਕੁੱਲ 63 ਕਰੋੜ 30 ਲੱਖ ਰੁਪਏ ਦੀ ਕਮਾਈ ਕੀਤੀ ਹੈ। ਸੈਮ ਨੇ ਆਪਣੇ ਦੂਜੇ ਵੀਕੈਂਡ 'ਚ ਵੀ 17 ਕਰੋੜ 75 ਲੱਖ ਰੁਪਏ ਕਮਾ ਕੇ ਚੰਗੀ ਉਛਾਲ ਮਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਤੀਜੇ ਵੀਕੈਂਡ 'ਤੇ ਇਸ ਦਾ ਕਲੈਕਸ਼ਨ ਵੀ ਵਧੇਗਾ।

ਇਹ ਵੀ ਪੜ੍ਹੋ