Animal:ਰਿਲੀਜ਼ ਤੋਂ ਪਹਿਲਾਂ ਧੂਆਂਧਾਰ ਬੁਕਿੰਗ, 2 ਦਿਨਾਂ 'ਚ ਕਮਾਏ ਇੰਨੇ ਕਰੋੜ

ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਫਿਲਮ ਐਨੀਮਲ 3 ਦਿਨ ਬਾਅਦ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ। ਫਿਲਮ ਦੀ ਧੂਆਂਧਾਰ ਐਡਵਾਂਸ ਬੁਕਿੰਗ ਕਲੈਕਸ਼ਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਰਸ਼ਕ ਇਸ ਫਿਲਮ ਨੂੰ ਲੈ ਕੇ ਕਿੰਨੇ ਬੇਚੈਨ ਹਨ।

Share:

Animal ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 'ਐਨੀਮਲ' ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ੀ ਨਾਲ ਵਧ ਰਹੀ ਹੈ। ਇੱਕ ਪਾਸੇ ਇਸ ਫ਼ਿਲਮ ਵਿੱਚ ਰਣਬੀਰ ਕਪੂਰ ਨੂੰ ਪਹਿਲੀ ਵਾਰ ਇੱਕ ਗੈਂਗਸਟਰ ਦੇ ਰੂਪ ਵਿੱਚ ਦੇਖਣ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ, ਉੱਥੇ ਹੀ ਦੂਜੇ ਪਾਸੇ ਬੌਬੀ ਦਿਓਲ ਦੇ ਖ਼ਾਮੋਸ਼ ਹਿੰਸਕ ਲੁੱਕ ਨੇ ਪ੍ਰਸ਼ੰਸਕਾਂ ਨੂੰ ਬੇਚੈਨ ਕਰ ਦਿੱਤਾ ਹੈ।

 

 

6.42 ਕਰੋੜ ਰੁਪਏ ਦੀ ਕਮਾਈ

ਇੱਕ ਰਿਪੋਰਟ ਮੁਤਾਬਕ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਣ ਵਾਲੀ ਐਨੀਮਲ ਫਿਲਮ ਦੀਆਂ ਟਿਕਟਾਂ ਇਨ੍ਹਾਂ ਦੋਹਾਂ ਭਾਸ਼ਾਵਾਂ 'ਚ ਵਿਕ ਰਹੀਆਂ ਹਨ। ਰਣਬੀਰ ਕਪੂਰ - ਬੌਬੀ ਦਿਓਲ ਦੀ ਫਿਲਮ ਨੇ ਸਿਰਫ ਦੋ ਦਿਨਾਂ 'ਚ ਐਡਵਾਂਸ ਬੁਕਿੰਗ ਤੋਂ ਸਾਰੀਆਂ ਭਾਸ਼ਾਵਾਂ 'ਚ ਕੁੱਲ 6.42 ਕਰੋੜ ਰੁਪਏ ਕਮਾ ਲਏ ਹਨ। ਹਿੰਦੀ ''ਐਨੀਮਲ' ਨੇ ਐਤਵਾਰ ਨੂੰ ਐਡਵਾਂਸ ਬੁਕਿੰਗ 'ਚ ਕਰੀਬ 5.87 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਤੇਲਗੂ 'ਚ ਫਿਲਮ ਨੇ 5.42 ਕਰੋੜ ਰੁਪਏ ਅਤੇ ਤੇਲਗੂ 'ਚ ਇਸ ਨੇ ਟਿਕਟਾਂ ਵੇਚ ਕੇ ਕਰੀਬ 32 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ।

 

ਇਹ ਵੀ ਪੜ੍ਹੋ