ਬਰਸੀ ‘ਤੇ ਰਾਜੇਸ਼ ਖੰਨਾ ਦੀਆਂ ਮਸ਼ਹੂਰ ਫਿਲਮਾਂ ‘ਤੇ ਇੱਕ ਝਾਤ ਮਾਰੋ

ਹਿੰਦੀ ਸਿਨੇਮਾ ਦੇ ‘ਕਾਕਾ’ ਵਜੋਂ ਮਸ਼ਹੂਰ, ਰਾਜੇਸ਼ ਖੰਨਾ ਨੇ ਆਪਣੀ ਬਹੁਮੁਖੀ ਅਦਾਕਾਰੀ ਅਤੇ ਹੁਨਰ ਸਦਕਾ ਦਰਸ਼ਕਾਂ ਨੂੰ ਬਹੁਤ ਟੁੰਬਿਆ ਹੈ। ਆਪਣੇ ਸਮੇਂ ਦੌਰਾਨ ਰਾਜੇਸ਼ ਖੰਨਾ ਦੀ ਪ੍ਰਸਿੱਧੀ ਅਤੇ ਕ੍ਰੇਜ਼ ਬੇਮਿਸਾਲ ਸੀ। ਰਾਜੇਸ਼ ਖੰਨਾ ਦਾ ਜਨਮ 29 ਦਸੰਬਰ 1942 ਨੂੰ ਹੋਇਆ। ਉਸਨੂੰ “ਬਾਲੀਵੁੱਡ ਦੇ ਪਹਿਲੇ ਸੁਪਰਸਟਾਰ” ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਕਿ 1969 ਅਤੇ 1971 ਵਿਚਕਾਰ […]

Share:

ਹਿੰਦੀ ਸਿਨੇਮਾ ਦੇ ‘ਕਾਕਾ’ ਵਜੋਂ ਮਸ਼ਹੂਰ, ਰਾਜੇਸ਼ ਖੰਨਾ ਨੇ ਆਪਣੀ ਬਹੁਮੁਖੀ ਅਦਾਕਾਰੀ ਅਤੇ ਹੁਨਰ ਸਦਕਾ ਦਰਸ਼ਕਾਂ ਨੂੰ ਬਹੁਤ ਟੁੰਬਿਆ ਹੈ। ਆਪਣੇ ਸਮੇਂ ਦੌਰਾਨ ਰਾਜੇਸ਼ ਖੰਨਾ ਦੀ ਪ੍ਰਸਿੱਧੀ ਅਤੇ ਕ੍ਰੇਜ਼ ਬੇਮਿਸਾਲ ਸੀ। ਰਾਜੇਸ਼ ਖੰਨਾ ਦਾ ਜਨਮ 29 ਦਸੰਬਰ 1942 ਨੂੰ ਹੋਇਆ। ਉਸਨੂੰ “ਬਾਲੀਵੁੱਡ ਦੇ ਪਹਿਲੇ ਸੁਪਰਸਟਾਰ” ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਕਿ 1969 ਅਤੇ 1971 ਵਿਚਕਾਰ ਹੀ ਲਗਾਤਾਰ 15 ਸਫਲ ਫਿਲਮਾਂ ਦਿੱਤੀਆਂ। ਉਹਨਾਂ ਦਾ ਦੇਹਾਂਤ 18 ਜੁਲਾਈ 2012 ਨੂੰ ਹੋ ਗਿਆ ਸੀ। ਆਪਣੇ ਕਰੀਅਰ ਦੌਰਾਨ, ਅਭਿਨੇਤਾ ਨੇ ਲਗਭਗ 150 ਫਿਲਮਾਂ ਵਿੱਚ ਕੰਮ ਕੀਤਾ। ਆਓ ਉਸਦੇ ਚੋਟੀ ਦੇ ਪ੍ਰਦਰਸ਼ਨ ‘ਤੇ ਇੱਕ ਝਾਤ ਮਾਰੀਏ।

ਆਈਕਾਨਿਕ ਡਾਇਲਾਗ  

1971 ਵਿੱਚ ਬਣੀ ਇਸ ਫਿਲਮ ਵਿੱਚ ਰਾਜੇਸ਼ ਖੰਨਾ ਨੇ ‘ਆਨੰਦ’ ਦੀ ਭੂਮਿਕਾ ਨਿਭਾਈ, ਇਹ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਅੰਤੜੀ ਦੇ ਲਿੰਫੋਸਾਰਕੋਮਾ, ਇੱਕ ਦੁਰਲੱਭ ਕਿਸਮ ਦੇ ਕੈਂਸਰ ਤੋਂ ਪੀੜਤ ਹੈ। ਇਹ ਜਾਣਨ ਦੇ ਬਾਵਜੂਦ ਕਿ ਉਹ ਛੇ ਮਹੀਨਿਆਂ ਤੋਂ ਵੱਧ ਜੀਵੇਗਾ, ਉਹ ਆਪਣੇ ਹੱਸਮੁੱਖ ਸੁਭਾਅ ਨੂੰ ਬਰਕਰਾਰ ਰੱਖਦਾ ਹੈ ਅਤੇ ਆਪਣੇ ਚੁਗਿਰਦੇ ’ਚ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ ਵੀ ਸਨ। ਇਸ ਕਲਟ ਕਲਾਸਿਕ ਫਿਲਮ ਦਾ ਨਿਰਦੇਸ਼ਨ ਰਿਸ਼ੀਕੇਸ਼ ਮੁਖਰਜੀ ਦੁਆਰਾ ਕੀਤਾ ਗਿਆ ਸੀ ਅਤੇ ਹਿੱਟ ਡਾਇਲਾਗ ਗੁਲਜ਼ਾਰ ਦੁਆਰਾ ਲਿਖੇ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਫਿਲਮ ਲਈ ਸਰਵੋਤਮ ਸੰਵਾਦਾਂ ਲਈ ਫਿਲਮਫੇਅਰ ਅਵਾਰਡ ਮਿਲਿਆ ਸੀ। ਫਿਲਮ ਵਿੱਚ ਰਾਜੇਸ਼ ਖੰਨਾ ਦਾ ਡਾਇਲਾਗ ‘ਬਾਬੂਮੋਸ਼ਾਏ ਜ਼ਿੰਦਗੀ ਬੜੀ ਹੋਨੀ ਚਾਹੀਏ ਲੰਬੀ ਨਹੀਂ’ ਇੱਕ ਕਲਾਸਿਕ ਡਾਇਲਾਗ ਵਜੋਂ ਬਹੁਤ ਪ੍ਰਸਿਧ ਹੋਇਆ ਬਲਕਿ ਅੱਜ ਵੀ ਹੈ।  

ਅਰਾਧਨਾ ਦੇ ਰੋਮਾਂਟਿਕ ਗੀਤ

ਇਸ ਸ਼ਕਤੀ ਸਮੰਤਾ ਦੁਆਰਾ ਨਿਰਦੇਸ਼ਤ ਇੱਕ ਰੋਮਾਂਟਿਕ ਡਰਾਮਾ ਫਿਲਮ ਸੀ ਜਿਸ ਵਿੱਚ ਰਾਜੇਸ਼ ਖੰਨਾ ਅਤੇ ਸ਼ਰਮੀਲਾ ਟੈਗੋਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਹ ਫਿਲਮ 1969 ਦੀਆਂ ਬਲਾਕਬਸਟਰ ਹਿੱਟ ਫਿਲਮਾਂ ਵਿੱਚੋਂ ਇੱਕ ਸੀ। ਫਿਲਮ ਨੇ ਸਾਨੂੰ ‘ਮੇਰੇ ਸਪਨੋ ਕੀ ਰਾਣੀ’, ‘ਰੂਪ ਤੇਰਾ ਮਸਤਾਨਾ’ ਅਤੇ ‘ਕੋਰਾ ਕਾਗਜ਼ ਥਾ ਯੇ ਮਨ ਮੇਰਾ’ ਵਰਗੇ ਸੁਪਰ-ਹਿੱਟ ਗਾਣੇ ਦਿੱਤੇ। ਅਰਾਧਨਾ ਫਿਲਮ ਦਾ ਵਿਸ਼ਾ 1946 ਦੀ ਫਿਲਮ ‘ਟੂ ਈਚ ਹਿਜ਼ ਓਨ’ ‘ਤੇ ਆਧਾਰਿਤ ਸੀ।

ਕਟੀ ਪਤੰਗ ਦੇ ਸਦਾਬਹਾਰ ਗੀਤ

ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਦਾ ਸਦਾਬਹਾਰ ਗੀਤ ਪਿਆਰ ਦੀਵਾਨਾ ਹੋਤਾ ਹੈ ਕਿਸ ਨੂੰ ਯਾਦ ਨਹੀਂ? ਸੁਪਰ-ਹਿੱਟ ਟਰੈਕ ਰੋਮਾਂਟਿਕ ਸੰਗੀਤਕ ਡਰਾਮਾ ਕਟੀ ਪਤੰਗ ਦਾ ਸੀ, ਜਿਸ ਵਿੱਚ ਰਾਜੇਸ਼ ਖੰਨਾ ਅਤੇ ਆਸ਼ਾ ਪਾਰੇਖ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਹ ਗੀਤ ਹੀ ਨਹੀਂ ਬਲਕਿ ‘ਯੇ ਸ਼ਾਮ ਮਸਤਾਨੀ’, ਅਤੇ ‘ਯੇ ਜੋ ਮੁਹੱਬਤ ਹੈ’ ਵਰਗੇ ਗੀਤ ਵੀ ਇਸ ਸ਼ਕਤੀ ਸਮੰਤਾ ਦੇ ਨਿਰਦੇਸ਼ਨ ਦਾ ਹਿੱਸਾ ਸਨ।