ਆਲੀਆ ਭੱਟ ਨੇ ਬੈਸਟ ਫਰੈਂਡ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਖੂਬ ਬੰਨਿਆ ਰੰਗ, ਤਸਵੀਰਾਂ ਸ਼ੇਅਰ ਕਰ ਮਚਾਈ ਹਲਚਲ

ਆਲੀਆ ਆਪਣੇ ਦੋਸਤ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸ਼ਿਰਕਤ ਕੀਤੀ ਜਿਸ ਦੀਆਂ ਤਸਵੀਰਾਂ ਆਲੀਆ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਿਸ 'ਚ ਆਲੀਆ ਆਪਣੇ ਬੈਸਟੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

Share:

ਫਿਲਮ ''ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ'' ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਆਲੀਆ ਭੱਟ ਨੂੰ ਕੌਣ ਨਹੀਂ ਜਾਣਦਾ। ਆਲੀਆ ਆਪਣੇ ਕੂਲ ਅੰਦਾਜ਼ ਅਤੇ ਖੂਬਸੂਰਤੀ ਲਈ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਆਲੀਆ ਨੇ ਆਪਣੇ ਦੋਸਤ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸ਼ਿਰਕਤ ਕੀਤੀ। ਆਲੀਆ ਨੇ ਇਸ ਮੌਕੇ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਹਲਚਲ ਮਚਾ ਦਿੱਤੀ ਹੈ।

ਗੁਲਾਬੀ ਰੰਗ ਦੇ ਸੂਟ ਵਿੱਚ ਦਿਖਾਈ ਦਿੱਤੀ ਆਲੀਆ

ਆਲੀਆ ਭੱਟ ਦਾ ਨਾਂ ਅੱਜਕੱਲ੍ਹ ਆਪਣੇ ਸਭ ਤੋਂ ਚੰਗੇ ਦੋਸਤ ਦੇ ਵਿਆਹ ਤੋਂ ਪਹਿਲਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੁਰਖੀਆਂ ਵਿੱਚ ਹੈ। ਬੁੱਧਵਾਰ ਰਾਤ ਆਲੀਆ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਹ ਤਸਵੀਰਾਂ ਅਭਿਨੇਤਰੀ ਦੇ ਕਰੀਬੀ ਦੋਸਤ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਹਨ, ਜਿਸ ਦਾ ਅੰਦਾਜ਼ਾ ਹਲਦੀ ਦੀਆਂ ਇਨ੍ਹਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬਾਲੀਵੁੱਡ ਸੁਪਰਸਟਾਰ ਆਲੀਆ ਗੁਲਾਬੀ ਰੰਗ ਦੇ ਸਲਵਾਰ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਇਹ ਵੀ ਪੜ੍ਹੋ