ਆਕਾਂਕਸ਼ਾ ਪੁਰੀ ਨੇ ਚੁੰਮਣ ਨੂੰ ਲੈਕੇ ਬਿੱਗ ਬੌਸ ’ਤੇ ਸਵਾਲ ਚੁੱਕੇ

ਆਕਾਂਕਸ਼ਾ ਪੁਰੀ ਨੇ ਬਿੱਗ ਬੌਸ ਓਟੀਟੀ 2 ਤੋਂ ਬਾਹਰ ਹੋਣ ਬਾਅਦ ਜਾਦ ਹਦੀਦ ਨਾਲ ਆਪਣੀ ਵਾਇਰਲ ਹੋਈ ਚੁੰਮਣ ਬਾਰੇ ਗੱਲ ਕੀਤੀ। ਅਦਾਕਾਰਾ ਨੇ ਸ਼ੋਅ ਦੀ ਪ੍ਰਮੋਸ਼ਨ ਲਈ ਬਿੱਗ ਬੌਸ ਅਤੇ ਚੈਨਲ ’ਤੇ ਦੋਹਰੇ ਮਾਪਦੰਡ ਅਪਣਾਉਣ ਸਮੇਤ ਟੀਜ਼ਰ ਅਤੇ ਸਟਿਲ ਬਣਾ ਕੇ ਇਸ ਚੁੰਮਣ ਤੋਂ ਫਾਇਦਾ ਉਠਾਉਣ ਦੇ ਇਲਜ਼ਾਮ ਲਗਾਏ ਹਨ। ਉਸਨੇ ਕਿਹਾ ਕਿ ਜੇਕਰ ਇਹ […]

Share:

ਆਕਾਂਕਸ਼ਾ ਪੁਰੀ ਨੇ ਬਿੱਗ ਬੌਸ ਓਟੀਟੀ 2 ਤੋਂ ਬਾਹਰ ਹੋਣ ਬਾਅਦ ਜਾਦ ਹਦੀਦ ਨਾਲ ਆਪਣੀ ਵਾਇਰਲ ਹੋਈ ਚੁੰਮਣ ਬਾਰੇ ਗੱਲ ਕੀਤੀ। ਅਦਾਕਾਰਾ ਨੇ ਸ਼ੋਅ ਦੀ ਪ੍ਰਮੋਸ਼ਨ ਲਈ ਬਿੱਗ ਬੌਸ ਅਤੇ ਚੈਨਲ ’ਤੇ ਦੋਹਰੇ ਮਾਪਦੰਡ ਅਪਣਾਉਣ ਸਮੇਤ ਟੀਜ਼ਰ ਅਤੇ ਸਟਿਲ ਬਣਾ ਕੇ ਇਸ ਚੁੰਮਣ ਤੋਂ ਫਾਇਦਾ ਉਠਾਉਣ ਦੇ ਇਲਜ਼ਾਮ ਲਗਾਏ ਹਨ। ਉਸਨੇ ਕਿਹਾ ਕਿ ਜੇਕਰ ਇਹ ਇੰਨਾ ਹੀ ਵੱਡਾ ਮੁੱਦਾ ਸੀ ਤਾਂ ਬਿੱਗ ਬੌਸ ਨੇ ਸਾਨੂੰ ਉੱਥੇ ਹੀ ਕਿਉਂ ਨਾ ਰੋਕਿਆ।

ਚੁੰਮਣ ਦੀ ਘਟਣਾ ਤੋਂ ਤੁਰੰਤ ਬਾਅਦ ਆਕਾਂਕਸ਼ਾ ਨੂੰ ਬਾਹਰ ਕਰ ਦਿੱਤਾ ਗਿਆ ਸੀ ਜਦੋਂ ਕਿ ਜਾਦ ਹਦੀਦ ਅਜੇ ਵੀ ਸ਼ੋਅ ਵਿੱਚ ਹੈ। ਹੋਸਟ ਸਲਮਾਨ ਖਾਨ ਨੇ ਸਕ੍ਰੀਨ ‘ਤੇ ਦੋਹਾਂ ਦੇ ਚੁੰਮਣ ਨੂੰ ਲੈਕੇ ਨਿਰਾਸ਼ਾ ਜ਼ਾਹਰ ਕੀਤੀ ਸੀ ਅਤੇ ਸ਼ੋਅ ਛੱਡਣ ਦੀ ਚਿਤਾਵਨੀ ਵੀ ਦਿੱਤੀ ਸੀ। ਉਸਨੇ ਜਾਦ ਦੀ ਆਕਾਂਕਸ਼ਾ ਨੂੰ ਪਿੱਠ ਪਿੱਛੇ ‘ਬੈਡ ਕਿਸਰ’ ਕਹਿਣ ਲਈ ਵੀ ਕਲਾਸ ਲਗਾਈ।

ਆਕਾਂਕਸ਼ਾ ਨੇ ਚੈਨਲ ਅਤੇ ਸ਼ੋਅ ਦੁਆਰਾ ਦੋਹਰੇ ਮਾਪਦੰਡਾਂ ਨੂੰ ਅਪਣਾਉਣਾ ਗਲਤ ਦੱਸਿਆ

ਆਕਾਂਕਸ਼ਾ ਨੇ ਇਲੋਏਲੋ ਐਪ ‘ਤੇ ਲਾਈਵ ਇੰਟਰਵਿਊ ‘ਚ ਸ਼ੋਅ ਦੇ ਦੋਹਰੇ ਮਾਪਦੰਡਾਂ ‘ਤੇ ਸਵਾਲ ਚੁੱਕੇ ਹਨ। ਉਸਨੇ ਕਿਹਾ ਕਿ ਜੇਕਰ ਇਹ ਸਚਮੁਚ ਹੀ ਇੰਨੀ ਵੱਡੀ ਸਮੱਸਿਆ ਸੀ ਤਾਂ ਬਿੱਗ ਬੌਸ ਨੂੰ ਕਹਿਣਾ ਚਾਹੀਦਾ ਸੀ ਕਿ ਇਸ ਨੂੰ ਹੁਣੇ ਬੰਦ ਕਰੋ, ਕਿਉਂਕਿ ਉਹ ਸਾਨੂੰ ਹਿੰਦੀ ਵਿਚ ਨਾ ਬੋਲਣ ਜਾਂ ਮਾਈਕ ਨੂੰ ਸਹੀ ਢੰਗ ਨਾਲ ਨਾ ਪਹਿਨਣ ਜਾਂ ਇਹ ਟਾਸਕ ਹੈ ਕਹਿਕੇ ਰੋਕਦੇ ਰਹਿੰਦੇ ਹਨ, ਪਰ ਸਾਡੇ ਮਾਮਲੇ ਵਿੱਚ ਉਹਨਾਂ ਨੇ ਅਜਿਹਾ ਕੁਝ ਨਹੀਂ ਕਿਹਾ।

ਉਸਨੇ ਅੱਗੇ ਕਿਹਾ ਕਿ ਬਹਾਰ ਆਕੇ ਮੈਂ ਦੇਖਿਆ ਕਿ ਜਿਓ ਦੇ ਐਪ ’ਤੇ ਟੀਜ਼ਰ ਬਨੇ ਹੋਏ ਹਨ। ਉਹੀ ਹੋ ਰਿਹਾ ਸੀ, ਥੰਬਨੇਲ ਬਣਾ ਕੇ ਐਪੀਸੋਡ ਵਿੱਚ ਲੱਗੇ ਹੋਏ ਹਨ, ਜਿਸ ਵਿੱਚ ਮੇਰੇ ਅਤੇ ਜਾਦ ਦੇ ਚੁੰਮਣ ਨੂੰ ਹੁਣ ਤੱਕ ਦਾ ਸਭ ਤੋਂ ‘ਹੌਟੈਸਟ ਕਿੱਸ ਐਵਰ’ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਲਈ ਮੈਨੂੰ ਅਜਿਹੇ ਦੋਹਰੇ ਮਾਪਦੰਡਾਂ ਦੀ ਸਮਝ ਨਹੀਂ ਆ ਰਹੀ।

ਇੰਟਰਵਿਊ ਦੀ ਕਲਿੱਪ ਇੰਸਟਾਗ੍ਰਾਮ ‘ਤੇ ਇੱਕ ਪਾਪਰਾਜ਼ੋ ਅਕਾਉਂਟ ਦੁਆਰਾ ਸ਼ੇਅਰ ਕੀਤੀ ਗਈ ਸੀ ਜਿਸ ਵਿੱਚ ਕਈਆਂ ਨੇ ਆਕਾਂਕਸ਼ਾ ਨਾਲ ਸਹਿਮਤੀ ਪ੍ਰਗਟਾਈ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ਉਹ ਬਿਲਕੁੱਲ ਸਹੀ ਹੈ… ਜੇ ਸਲਮਾਨ ਅਤੇ ਚੈਨਲ ਨੂੰ ਕੋਈ ਸਮੱਸਿਆ ਸੀ ਤਾਂ ਫਿਰ ਉਨ੍ਹਾਂ ਨੇ ਟਾਸਕ ਨੂੰ ਕਿਉਂ ਨਹੀਂ ਰੋਕਿਆ, ਉਨ੍ਹਾਂ ਨੇ ਥੰਬਨੇਲ, ਟੀਜ਼ਰਾਂ ਨਾਲ ਇਸ ਦਾ ਪ੍ਰਚਾਰ ਕਿਉਂ ਕੀਤਾ। ਇਕ ਹੋਰ ਨੇ ਕਿਹਾ ਕਿ ਸਹਿਮਤ ਹਾਂ… ਉਨ੍ਹਾਂ ਨੇ ਉਸ ਇੱਕੋ ਐਪੀਸੋਡ ਨਾਲ ਪੂਰੀ ਟੀਆਰਪੀ ਪ੍ਰਾਪਤ ਕੀਤੀ ਅਤੇ ਫਿਰ ਇਸਨੂੰ ਹੀ ਗਲਤ ਕਰਾਰ ਦੇ ਦਿੱਤਾ।