ਆਦਿਪੁਰਸ਼ ਮੂਵੀ ਦੀ ਓਟੀਟੀ ਰਿਲੀਜ਼ ਡੇਟ ਬਾਰੇ ਜਾਣੋ

ਪ੍ਰਭਾਸ ਸਟਾਰਰ ਫਿਲਮ ‘ਆਦਿਪੁਰਸ਼’ ਨੇ 16 ਜੂਨ ਨੂੰ ਸਿਨੇਮਾ ਘਰਾਂ ਵਿੱਚ ਸ਼ੁਰੂਆਤ ਕੀਤੀ ਸੀ। ਫਿਲਮ ਵਿੱਚ ਪ੍ਰਭਾਸ ਨੇ ਰਾਘਵ ਦੇ ਤੌਰ ’ਤੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਹੈ। ਕ੍ਰਿਤੀ ਸੈਨਨ ਨੇ ਜਾਨਕੀ ਜਾਂ ਸੀਤਾ ਦੀ ਭੂਮਿਕਾ ਨਿਭਾਈ ਅਤੇ ਸੈਫ ਅਲੀ ਖਾਨ ਨੇ ਲੰਕੇਸ਼ ਜਾਂ ਰਾਵਣ ਦੀ ਭੂਮਿਕਾ ਨਿਭਾਈ ਹੈ। ਓਮ ਰਾਉਤ ਦੁਆਰਾ ਨਿਰਦੇਸ਼ਤ ਅਤੇ ਮਹਾਂਕਾਵਿ […]

Share:

ਪ੍ਰਭਾਸ ਸਟਾਰਰ ਫਿਲਮ ‘ਆਦਿਪੁਰਸ਼’ ਨੇ 16 ਜੂਨ ਨੂੰ ਸਿਨੇਮਾ ਘਰਾਂ ਵਿੱਚ ਸ਼ੁਰੂਆਤ ਕੀਤੀ ਸੀ। ਫਿਲਮ ਵਿੱਚ ਪ੍ਰਭਾਸ ਨੇ ਰਾਘਵ ਦੇ ਤੌਰ ’ਤੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਹੈ। ਕ੍ਰਿਤੀ ਸੈਨਨ ਨੇ ਜਾਨਕੀ ਜਾਂ ਸੀਤਾ ਦੀ ਭੂਮਿਕਾ ਨਿਭਾਈ ਅਤੇ ਸੈਫ ਅਲੀ ਖਾਨ ਨੇ ਲੰਕੇਸ਼ ਜਾਂ ਰਾਵਣ ਦੀ ਭੂਮਿਕਾ ਨਿਭਾਈ ਹੈ। ਓਮ ਰਾਉਤ ਦੁਆਰਾ ਨਿਰਦੇਸ਼ਤ ਅਤੇ ਮਹਾਂਕਾਵਿ ‘ਰਾਮਾਇਣ’ ਤੋਂ ਪ੍ਰੇਰਿਤ ਇਸ ਫਿਲਮ ਨੂੰ ਇਸਦੇ ਵਿਜ਼ੂਅਲ ਇਫੇਕਟਸ, ਅਧੂਰੇ ਕਿਰਦਾਰਾਂ ਅਤੇ ਡਾਈਲਾਗਾਂ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਹੁਣ, ਇਸਦੀ ਸਿਨੇਮੈਟਿਕ ਰਿਲੀਜ਼ ਤੋਂ ਲਗਭਗ ਦੋ ਮਹੀਨਿਆਂ ਬਾਅਦ, ‘ਆਦਿਪੁਰਸ਼’ ਸ਼ੁੱਕਰਵਾਰ, 11 ਅਗਸਤ ਨੂੰ ਓਟੀਟੀ ਪਲੇਟਫਾਰਮਾਂ ‘ਤੇ, ਨਿਰਮਾਤਾਵਾਂ ਦੀ ਕਿਸੇ ਵੀ ਹੱਲੇ-ਗੁੱਲੇ ਤੋਂ ਬਿਨਾਂ ਆ ਗਈ। ਐਮਾਜ਼ਾਨ ਪ੍ਰਾਈਮ ਵੀਡੀਓ ਫਿਲਮ ਨੂੰ ਚਾਰ ਦੱਖਣੀ ਭਾਰਤੀ ਭਾਸ਼ਾਵਾਂ- ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਵਿੱਚ ਸਟ੍ਰੀਮ ਕਰ ਰਿਹਾ ਹੈ – ਜਦੋਂ ਕਿ ਹਿੰਦੀ ਸੰਸਕਰਣ ਨੈੱਟਫਲਿਕਸ ‘ਤੇ ਉਪਲੱਬਧ ਹੈ। ਹਾਲਾਂਕਿ, ਇਹਨਾਂ ਵਿੱਚੋਂ ਕਿਸੇ ਵੀ ਸਟ੍ਰੀਮਿੰਗ ਸਾਈਟ ‘ਤੇ ਫਿਲਮ ਨੂੰ ਦੇਖਣ ਲਈ ਇਹਨਾਂ ਓਟੀਟੀ ਦੀ ਗਾਹਕੀ ਜ਼ਰੂਰੀ ਹੈ।

ਮੂਲ ਉਤਪਾਦਨ ਤੇਲਗੂ ਅਤੇ ਹਿੰਦੀ ਵਿੱਚ ਤਿਆਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਡੱਬ ਕੀਤਾ ਗਿਆ ਹੈ। ‘ਆਦਿਪੁਰਸ਼’ ਨੂੰ ‘ਮਰੇਗਾ ਬੇਟੇ’, ‘ਬੁਆ ਕਾ ਬਗੀਚਾ ਹੈਂ ਕਯਾ’, ਅਤੇ ‘ਜਲੇਗੀ ਤੇਰੇ ਬਾਪ ਕੀ’ ਵਰਗੇ ਸੰਵਾਦਾਂ ਕਾਰਨ ਸਖ਼ਤ ਪ੍ਰਤੀਕਿਰਿਆਵਾਂ ਮਿਲੀਆਂ ਅਤੇ ਫਿਲਮ ਦੇ ਨਿਰਮਾਤਾਵਾਂ ਨੂੰ ਇਹਨਾਂ ਵਿੱਚ ਸੁਧਾਰ ਕਰਨਾ ਪਿਆ।

ਇਸ ਤੋਂ ਇਲਾਵਾ ਮਿਥਿਹਾਸਕ ਤਮਾਸ਼ੇ ਵਿੱਚ ਆਦਿਪੁਰਸ਼, ਨੇ ਸੰਨੀ ਸਿੰਘ ਨੂੰ ਸ਼ੈਸ਼ ਜਾਂ ਲਕਸ਼ਮਣ ਦੇ ਰੂਪ ਵਿੱਚ, ਦੇਵਦੱਤ ਨਾਗੇ ਨੂੰ ਬਜਰੰਗ ਜਾਂ ਭਗਵਾਨ ਹਨੂੰਮਾਨ ਵਜੋਂ ਦਰਸਾਇਆ ਹੈ। ਇਸ ਤੋਂ ਇਲਾਵਾ ਵਤਸਲ ਸੇਠ ਨੂੰ ਇੰਦਰਜੀਤ ਜਾਂ ਮੇਘਨਾਦਾ ਵਜੋਂ, ਸੋਨਲ ਚੌਹਾਨ ਨੂੰ ਮੰਡੋਦਰੀ, ਸਿਧਾਂਤ ਕਾਰਨਿਕ ਨੂੰ ਵਿਭੀਸ਼ਨ, ਕ੍ਰਿਸ਼ਨ ਕੋਟਿਅਨ ਨੂੰ ਦਸ਼ਰਥ ਵਜੋਂ ਅਤੇ ਤ੍ਰਿਪਤੀ ਟੋਡਰਮਲ ਨੂੰ ਸਰਾਮਾ ਦੇ ਰੂਪ ਵਿੱਚ ਵਿੱਚ ਦਰਸਾਇਆ ਗਿਆ ਹੈ।

600 ਕਰੋੜ ਰੁਪਏ ਤੋਂ ਵੱਧ ਦੇ ਬਜਟ ਨਾਲ ਤਿਆਰ ਕੀਤਾ ਗਿਆ ਅਤੇ ਓਮ ਰਾਉਤ ਦੁਆਰਾ ਨਿਰਦੇਸ਼ਤ ਇਹ ਪ੍ਰੋਜੈਕਟ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਉੱਦਮਾਂ ਵਿੱਚੋਂ ਇੱਕ ਹੈ। ਖਾਸ ਤੌਰ ‘ਤੇ, ‘ਸਾਹੋ’ ਅਤੇ ‘ਰਾਧੇ ਸ਼ਿਆਮ’ ਤੋਂ ਬਾਅਦ ਆਦਿਪੁਰਸ਼ ਨੇ ਪ੍ਰਭਾਸ ਨੂੰ ਆਪਣੇ ਕਰੀਅਰ ਵਿੱਚ ਤੀਜੀ ਵੱਡੀ ਨਿਰਾਸ਼ਾ ਝੋਲੀ ਪਾਈ ਹੈ।

ਇਸ ਦੌਰਾਨ, ਮਸ਼ਹੂਰ ‘ਬਾਹੂਬਲੀ’ ਅਭਿਨੇਤਾ ਨੂੰ ਆਪਣੀ ਆਉਣ ਵਾਲੀ ਰਿਲੀਜ਼ ‘ਸਾਲਾਰ’, ਜੋ ਕਿ 28 ਸਤੰਬਰ ਨੂੰ ਪ੍ਰੀਮੀਅਰ ਲਈ ਤਿਆਰ ਹੈ, ਤੋਂ ਖਾਸ਼ ਕਰਨ ਦੀਆਂ ਉਮੀਦਾਂ ਹਨ। ਦੂਜੇ ਪਾਸੇ, ਕ੍ਰਿਤੀ ਸੈਨਨ ਕੋਲ ‘ਗਣਪਥ: ਭਾਗ 1’ ਹੈ, ਜਿੱਥੇ ਉਹ ਜਾਸੀ ਦਾ ਕਿਰਦਾਰ ਨਿਭਾਵੇਗੀ। ਇਸ ਤੋਂ ਇਲਾਵਾ ‘ਦਿ ਕਰੂ’ ਵੀ ਹੈ।