ਖਤਰਨਾਕ ਸਟੰਟਸ ਦੇ ਨਾਲ ਅਦਾਕਾਰ ਅਕਸ਼ੈ ਕੁਮਾਰ ਦਰਸ਼ਕਾਂ ਨੂੰ ਬਣਾਉਣਗੇ ਆਪਣਾ ਦੀਵਾਨਾ

ਐਕਸ਼ਨ ਹੀਰੋ ਅਤੇ ਖਿਲਾੜੀ ਕੁਮਾਰ ਦੇ ਨਾਮ ਨਾਲ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ Akshay Kumar ਦੀਆਂ ਇਸ ਸਾਲ ਤਿੰਨ ਫਿਲਮਾਂ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਹੀ ਅਦਾਕਾਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਹੈ। ਖਬਰ ਹੈ ਕਿ ਸਾਲ 2024 ‘ਚ ਅਕਸ਼ੈ ਦੀਆਂ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਮੋਹਿਤ […]

Share:

ਐਕਸ਼ਨ ਹੀਰੋ ਅਤੇ ਖਿਲਾੜੀ ਕੁਮਾਰ ਦੇ ਨਾਮ ਨਾਲ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ Akshay Kumar ਦੀਆਂ ਇਸ ਸਾਲ ਤਿੰਨ ਫਿਲਮਾਂ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਹੀ ਅਦਾਕਾਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਹੈ। ਖਬਰ ਹੈ ਕਿ ਸਾਲ 2024 ‘ਚ ਅਕਸ਼ੈ ਦੀਆਂ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

ਮੋਹਿਤ ਸੂਰੀ ਦੀ ਫਿਲਮ Psycho ਵਿੱਚ ਲੀਡ ਹੀਰੋ ਦੇ ਰੂਪ ਵਿੱਚ ਨਜ਼ਰ ਆਉਣਗੇ ਅਕਸ਼ੈ ਕੁਮਾਰ

ਨਿਰਦੇਸ਼ਕ ਮੋਹਿਤ ਸੂਰੀ ਐਕਸ਼ਨ ਥ੍ਰਿਲਰ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਦਾ ਟਾਈਟਲ ‘ਸਾਈਕੋ’ ਹੋਣ ਜਾ ਰਿਹਾ ਹੈ, ਜਿਸ ‘ਚ ਅਕਸ਼ੇ ਕੁਮਾਰ ਮੁੱਖ ਅਦਾਕਾਰ ਦੇ ਰੂਪ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਫਿਲਮ ਰੋਹਿਤ ਸ਼ੈੱਟੀ ਦੇ ਪ੍ਰੋਡਕਸ਼ਨ ਬੈਨਰ ਹੇਠ ਬਣਾਈ ਜਾਵੇਗੀ। ਸੂਤਰਾਂ ਦੇ ਅਨੁਸਾਰ ਸਾਈਕੋ ਦੀ ਸ਼ੂਟਿੰਗ ਅਗਲੇ ਸਾਲ ਦੇ ਪਹਿਲੇ ਅੱਧ ਵਿੱਚ ਸ਼ੁਰੂ ਹੋਵੇਗੀ ਅਤੇ ਇਹ 40 ਦਿਨਾਂ ਦੇ ਸ਼ੈਡਿਊਲ ਵਿੱਚ ਪੂਰੀ ਹੋ ਜਾਵੇਗੀ। ਇਸ ਫਿਲਮ ਤੋਂ ਇਲਾਵਾ ਅਕਸ਼ੇ ਕੁਮਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸਿੰਘਮ ਅਗੇਨ’ ‘ਚ ਵੀ ਕੈਮਿਓ ਕਰਦੇ ਨਜ਼ਰ ਆਉਣਗੇ। ਹਾਲ ਹੀ ‘ਚ ਖਿਲਾੜੀ ਕੁਮਾਰ ਨੇ ਇਸ ਫਿਲਮ ਲਈ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕੀਤੀ ਹੈ।

Tags :