ਸਫਰ-ਏ-ਸ਼ਹਾਦਤ: ਕਲਗੀਧਰ ਪਾਤਸ਼ਾਹ ਪਹੁੰਚੇ ਮਾਛੀਵਾੜੇ ਦੇ ਜੰਗਲਾਂ ਵਿੱਚ

ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ।

Share:

8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਸੰਗਤ ਸਿੰਘ ਜੀ ਨੂੰ ਆਪਣੀ ਪੌਸ਼ਾਕ ਅਤੇ ਕਲਗੀ ਪਹਿਨਾ ਕੇ, ਇੱਕ ਯੋਧੇ ਦੀ ਤਰ੍ਹਾਂ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਮਾਛੀਵਾੜੇ ਨੂੰ ਚਲੇ ਗਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ।

 

ਗੰਗੂ ਬ੍ਰਾਹਮਣ ਨੇ ਕਮਾਇਆ ਕਹਿਰ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਆਗਿਆ ਅਨੁਸਾਰ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ। ਭਾਈ ਸੰਗਤ ਸਿੰਘ ਜੀ ਨੇ ਗੁਰਸਿੱਖੀ ਦੇ ਅਸੂਲਾਂ ਤੇ ਚੱਲਦਿਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਆਪਣੇ ਜਿਉਂਦੇ ਜੀਅ ਗੜੀ ਤੇ ਦੁਸ਼ਮਣ ਦਾ ਕਬਜ਼ਾ ਨਾਂ ਹੋਣ ਦਿੱਤਾ। ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ।

 

ਸਿਦਕ ਨਹੀਂ ਡੋਲ੍ਹਿਆ

ਗੁਰਦੁਆਰਾ ਚਰਨਕੰਵਲ ਸਾਹਿਬ ਉਹ ਅਸਥਾਨ ਹੈ ਜਿਥੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਚ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਅਤੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਮੁਗਲ ਫੌਜਾਂ ਦੇ ਨਾਲ ਜੂਝਦਿਆਂ ਛੱਡ ਕੇ ਨੰਗੇ ਪੈਂਰੀ, ਫਟੇ ਬਸਤਰ, ਪੈਰਾਂ ਚ ਛਾਲੇ, ਸਿਰ ਤੇ ਤਾਜ ਨਹੀਂ, ਹੱਥ ਚ ਬਾਜ਼ ਨਹੀਂ ਤੇ ਕੰਢਿਆਲੇ ਰਸਤੇ ਤੋਂ ਹੁੰਦੇ ਹੋਏ ਇਥੇ ਪੁੱਜੇ। ਗੁਲਾਬੀ ਖੱਤਰੀ ਦੇ ਬਾਗਾਂ ਚ ਖੂਹ ਤੋਂ ਜਲ ਛਕਣ ਤੋਂ ਬਾਅਦ 70 ਗਜ਼ ਦੀ ਦੂਰੀ ਤੇ ਜੰਡ ਹੇਠਾਂ ਢਿੰਡ ਦਾ ਸਿਰਹਾਣਾ ਬਣਾ ਕੇ ਤੇ ਹੱਥ ਚ ਨੰਗੀ ਸ਼ਮਸ਼ੀਰ ਫੜ ਕੇ ਆਰਾਮ ਕਰਨ ਲੱਗੇ। ਦੂਜੇ ਪਾਸੇ ਚਮਕੌਰ ਦੀ ਗੜ੍ਹੀ ‘ਚ ਦੋਵੇਂ ਸਾਹਿਬਜ਼ਾਦੇ ਤੇ ਕਈ ਸਿੱਖ ਸ਼ਹੀਦ ਹੋ ਚੁੱਕੇ ਸਨ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲ੍ਹਿਆ

ਸ੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਦਸਮ ਪਾਤਸ਼ਾਹ ਚਮਕੌਰ ਦੀ ਗੜ੍ਹੀ ਚ ਆਪਣੇ ਲਖਤ-ਏ-ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਸ਼ਹੀਦ ਕਰਵਾਉਣ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਸੱਚੇ ਪਾਤਸ਼ਾਹ ਇਸ ਧਰਤੀ ਤੇ ਆ ਕੇ ਸਤਿਗੁਰੂ ਜੀ ਨੇ ਇਸ ਪਵਿੱਤਰ ਧਰਤੀ ਤੇ ਆਪਣੇ ਚਰਨ ਪਾਏ, ਜਿਥੇ ਇੱਕ ਖੂਹ ਵੀ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਖੂਹ ਤੇ ਪਹੁੰਚੇ ਜਿਥੋਂ ਇੱਕ ਢਿੰਡ ਲੈ ਕੇ ਜੰਡ ਸਾਹਿਬ ਹੇਠਾਂ ਆਏ ਤੇ ਉਨ੍ਹਾਂ ਨੇ ਆਰਾਮ ਕੀਤਾ।

 

ਇਹ ਵੀ ਪੜ੍ਹੋ

Tags :