ਸਫ਼ਰ-ਏ-ਸ਼ਹਾਦਤ : ਸਰਸਾ ਨਦੀ 'ਤੇ ਵਿੱਛੜ ਗਿਆ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ

ਜਿਸ ਥਾਂ 'ਤੇ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਵਿੱਛੜਿਆ, ਉਸ ਥਾਂ 'ਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸੁਭਾਏਮਾਨ ਹੈ। ਇਸ ਅਸਥਾਨ ਨਾਲ ਸ਼ਹੀਦੀ ਪੰਦਰਵਾੜੇ ਦਾ ਅਹਿਮ ਇਤਿਹਾਸ ਜੁੜਿਆ ਹੋਇਆ ਹੈ।

Share:

ਦਸੰਬਰ ਮਹੀਨਾ ਸਮੁੱਚੀ ਸਿੱਖ ਕੌਮ ਲਈ ਵੈਰਾਗਮਈ ਸਮਾਂ ਹੁੰਦਾ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ 'ਚ ਪਏ ਵਿਛੋੜੇ ਤੋਂ ਸ਼ੁਰੂ ਹੋਇਆ ਸਫ਼ਰ ਦੁਖਦਾਈ ਪਰ ਬੜਾ ਪ੍ਰੇਰਨਾਦਾਇਕ ਰਿਹਾ, ਜਿਸ 'ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਵਰਗੇ ਪੜਾਅ ਆਏ।

 

ਨਿਤਨੇਮ 'ਚ ਰੁੱਝੇ ਸਨ

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ 22 ਦਿਸੰਬਰ ਨੂੰ ਸਰਸਾ ਨਦੀ ਪਾਰ ਕਰਨ ਦੌਰਾਨ ਵਿੱਛੜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਗੁਰਸਿੱਖਾਂ ਸਮੇਤ ਸਰਸਾ ਨਦੀ ਦੇ ਕਿਨਾਰੇ ਨਿਤਨੇਮ 'ਚ ਰੁੱਝੇ ਸਨ ਜਿਸ ਸਮੇਂ ਦੁਸ਼ਮਣ ਫ਼ੌਜਾਂ ਨੇ ਖਾਧੀਆਂ ਕਸਮਾਂ ਭੁਲਾ ਕੇ ਹੱਲਾ ਬੋਲ ਦਿੱਤਾ। ਦੁਸ਼ਮਣਾਂ ਦਾ ਹੱਲਾ, ਸ਼ੂਕਦੀ ਸਰਸਾ ਨਦੀ, ਅਤੇ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਗਿਣਤੀ ਦੇ ਸਿੰਘ ਸਨ।

 

ਕੁਝ ਸਿੰਘ ਹੋਏ ਸ਼ਹੀਦ 

ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਹੋਏ ਕੁਝ ਸਿੰਘ ਸ਼ਹੀਦ ਹੋ ਗਏ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ੍ਹ ਨੂੰ ਤੁਰੇ, ਕੁਝ ਸਿੰਘ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦਿਆਂ ਨਾਲ ਲੰਘ ਗਏ, ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਨਾਲੋਂ ਵਿੱਛੜ ਕੇ ਮੋਰਿੰਡਾ ਵੱਲ੍ਹ ਨੂੰ ਚੱਲ ਪਏ। ਇਸ ਤੋਂ ਬਾਅਦ ਸ਼ਹੀਦੀਆਂ ਦਾ ਲੰਮਾ ਸਿਲਸਿਲਾ ਚੱਲਿਆ, ਜਿਸ ਦਾ ਇਤਿਹਾਸ 'ਚ ਕੋਈ ਸਾਨੀ ਨਹੀਂ।

ਇਹ ਵੀ ਪੜ੍ਹੋ