ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਦਾ ਮੌਕਾ, ਜਾਣੋ ਕਿਵੇਂ ਕਰ ਸਕਦੇ ਹੋ ਰਜਿਸਟਰੇਸ਼ਨ

ਚਾਹਵਾਨ ਨੌਜਵਾਨ ਵੈੱਬਸਾਈਟ www.joinindianarmy.nic.in 'ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਅਪਲਾਈ ਕਰਨ ਦੀ ਪ੍ਰਕਿਰਿਆ ਮਾਰਚ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ। ਰਜਿਸਟਰਡ ਹੋਏ ਨੌਜਵਾਨਾਂ ਨੂੰ ਕਾਮਨ ਐਂਟਰੈਂਸ ਟੈਸਟ ਲਈ ਅਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸਰੀਰਕ ਰੈਲੀ ਵਿੱਚ ਬੁਲਾਇਆ ਜਾਵੇਗਾ।

Courtesy: file photo

Share:

ਜੌਬ ਨਿਊਜ਼। ਦੇਸ਼ ਦੇ ਲੱਖਾਂ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਦੇ ਹਨ। ਤੁਹਾਡੇ ਲਈ ਇਹ ਸੁਪਨਾ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ, ਕਿਉਂਕਿ ਭਾਰਤੀ ਫੌਜ ਨੇ ਅਗਨੀਪਥ ਸਕੀਮ ਤਹਿਤ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫੌਜ ਦੀ ਵੈੱਬਸਾਈਟ ‘ਚ ਦੱਸਿਆ ਗਿਆ ਸੀ ਕਿ ਅਪਲਾਈ ਕਰਨ ਦੀ ਪ੍ਰਕਿਰਿਆ ਮਾਰਚ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ। ਹੁਣ ਭਰਤੀ ਲਈ ਫਾਰਮ ਭਰਨ ਦਾ ਲਿੰਕ ਵੀ ਐਕਟਿਵ ਹੋ ਗਿਆ ਹੈ। ਇਸ ਰਾਹੀਂ ਨੌਜਵਾਨ ਭਰਤੀ ਲਈ ਅਪਲਾਈ ਕਰ ਸਕਦੇ ਹਨ। 

ਸ਼ਾਰਟਲਿਸਟ ਹੋਣਗੇ ਉਮੀਦਵਾਰ 
ਭਾਰਤੀ ਫੌਜ ਵਿੱਚ ਸਾਲ 2025-26 ਲਈ ਅਗਨੀਵੀਰ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਚਾਹਵਾਨ ਇਸ ਭਰਤੀ ਵਾਸਤੇ ਆਪਣੀ ਰਜਿਸਟਰੇਸ਼ਨ ਫਰਵਰੀ, 2025 ਦੇ ਪਹਿਲੇ ਹਫਤੇ ਤੋਂ ਮਾਰਚ, 2025 ਦੇ ਪਹਿਲੇ ਹਫਤੇ ਤੱਕ ਆਨ ਲਾਇਨ ਵੈਬਸਾਇਟ www.joinindianarmy.nic.in ਰਾਹੀਂ ਕਰਵਾ ਸਕਦੇ ਹਨ। ਇਹ ਜਾਣਕਾਰੀ ਭਾਰਤੀ ਫੌਜ ਦੇ ਭਰਤੀ ਦਫ਼ਤਰ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਰਜਿਸਟਰਡ ਹੋਏ ਨੌਜਵਾਨਾਂ ਨੂੰ ਕਾਮਨ ਐਂਟਰੈਂਸ ਟੈਸਟ ਲਈ ਅਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸਰੀਰਕ ਰੈਲੀ ਵਿੱਚ ਬੁਲਾਇਆ ਜਾਵੇਗਾ।

ਭਰਤੀ ਲਈ ਜ਼ਰੂਰੀ ਯੋਗਤਾਵਾਂ 

ਫੌਜ ਵਿੱਚ ਅਗਨੀਵੀਰ ਬਣਨ ਲਈ ਕੁੱਝ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ, ਜਿਸਦੇ ਤਹਿਤ ਉਮੀਦਵਾਰਾਂ ਦੀ ਉਮਰ 17.5 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਵਿਦਿਅਕ ਯੋਗਤਾ ਦਾ ਸਬੰਧ ਹੈ, ਵੱਖ-ਵੱਖ ਅਸਾਮੀਆਂ ਲਈ 8ਵੀਂ, 10ਵੀਂ ਅਤੇ 12ਵੀਂ ਪਾਸ ਕਰਨਾ ਜ਼ਰੂਰੀ ਹੈ। ਜਿੱਥੇ ਅਗਨੀਵੀਰ ਜਨਰਲ ਡਿਊਟੀ ਅਤੇ ਟਰੇਡਸਮੈਨ ਲਈ 10ਵੀਂ ਪਾਸ ਯੋਗਤਾ ਨਿਰਧਾਰਤ ਕੀਤੀ ਗਈ ਹੈ। ਜਦੋਂ ਕਿ ਅਗਨੀਵੀਰ ਟੈਕਨੀਕਲ ਲਈ ਮੈਥ ਸਾਇੰਸ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਅਗਨੀਵੀਰ ਕਲਰਕ ਲਈ ਕਿਸੇ ਵੀ ਵਿਸ਼ੇ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਜਦੋਂ ਕਿ ਅਗਨੀਵੀਰ ਟਰੇਡਸਮੈਨ ਦੀਆਂ ਕੁਝ ਅਸਾਮੀਆਂ ਲਈ 8ਵੀਂ ਪਾਸ ਵੀ ਨਿਰਧਾਰਿਤ ਯੋਗਤਾ ਹੈ। ਅਗਨੀਵੀਰ ਭਰਤੀ ਲਈ ਸਰੀਰਕ ਯੋਗਤਾ ਵੀ ਨਿਰਧਾਰਤ ਕੀਤੀ ਗਈ ਹੈ, ਜਿਸਦੇ ਤਹਿਤ ਵੱਖ-ਵੱਖ ਖੇਤਰਾਂ ਦੇ ਉਮੀਦਵਾਰਾਂ ਲਈ 162 ਸੈਂਟੀਮੀਟਰ ਤੋਂ 170 ਸੈਂਟੀਮੀਟਰ ਤੱਕ ਦੀ ਉਚਾਈ ਰੱਖੀ ਗਈ ਹੈ। ਘੱਟੋ-ਘੱਟ ਛਾਤੀ ਦੀ ਚੌੜਾਈ 77 ਸੈਂਟੀਮੀਟਰ ਹੋਣੀ ਚਾਹੀਦੀ ਹੈ। ਤੁਸੀਂ ਇਸ ਦੀ ਨੋਟੀਫਿਕੇਸ਼ਨ ‘ਤੇ ਜਾ ਕੇ ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਦੇਖ ਸਕਦੇ ਹੋ। 
 
 

ਇਹ ਵੀ ਪੜ੍ਹੋ