Samrala: ਜ਼ਮੀਨੀ ਵਿਵਾਦ ਵਿੱਚ ਨੌਜਵਾਨ ਨੇ ਵੱਡੇ ਭਰਾ ਦਾ ਕੀਤਾ ਕਤਲ, ਮਾਂ ਦੇ Murder ਦਾ ਦੋਸ਼ੀ ਸੀ ਮ੍ਰਿਤਕ

Samrala: ਮ੍ਰਿਤਕ ਜਗਦੀਪ ਨੇ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਉਹ ਕਰੀਬ 4 ਮਹੀਨੇ ਪਹਿਲਾਂ ਹੀ ਇਸ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਆਇਆ ਸੀ। ਜ਼ਖ਼ਮੀ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਪਰਿਵਾਰ ਵਿੱਚ ਲੜਾਈ ਚੱਲ ਰਹੀ ਸੀ।

Share:

Samrala: ਸਮਰਾਲਾ ਦੇ ਪਿੰਡ ਪੂਨੀਆ 'ਚ ਜ਼ਮੀਨ ਦੀ ਵੰਡ ਨੂੰ ਲੈ ਕੇ ਨੌਜਵਾਨ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਭਰਾ ’ਤੇ ਸਬੱਲ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਵਾਰਦਾਤ ਸਮੇਂ ਸਮੈਕ ਦੇ ਨਸ਼ੇ ਵਿੱਚ ਸੀ। ਉਸ ਨੇ ਬਚਾਅ ਲਈ ਆਏ ਪਿਤਾ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ (35) ਵਜੋਂ ਹੋਈ ਹੈ। ਜਗਦੀਪ ਨੇ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਉਹ ਕਰੀਬ 4 ਮਹੀਨੇ ਪਹਿਲਾਂ ਹੀ ਇਸ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਆਇਆ ਸੀ। ਜ਼ਖ਼ਮੀ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਪਰਿਵਾਰ ਵਿੱਚ ਲੜਾਈ ਚੱਲ ਰਹੀ ਸੀ। ਲੜਾਈ ਝਗੜੇ ਤੋਂ ਬਚਣ ਲਈ ਉਹ ਆਪਣੇ ਵੱਡੇ ਪੁੱਤਰ ਜਗਦੀਪ ਨਾਲ ਵੱਖ ਰਹਿਣ ਲੱਗ ਪਿਆ। ਪਰ ਮੰਗਲਵਾਰ ਰਾਤ ਉਸ ਦੇ ਛੋਟੇ ਲੜਕੇ ਦਲਬੀਰ ਸਿੰਘ ਨੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਤਲ ਦਾ ਕਾਰਨ ਜ਼ਮੀਨੀ ਵਿਵਾਦ ਹੈ।

ਦੋਵਾਂ ਭਰਾਵਾਂ ਵਿਚ ਕਈ ਵਾਰ ਹੋ ਚੁੱਕੇ ਸੀ ਲੜਾਈ-ਝਗੜੇ 

ਪਿੰਡ ਦੇ ਪਰਗਟ ਸਿੰਘ ਨੇ ਦੱਸਿਆ ਕਿ ਜਗਦੀਪ ਅਤੇ ਉਸ ਦਾ ਪਿਤਾ ਰਾਮ ਸਿੰਘ ਪਿੰਡ ਵਿੱਚ ਵੱਖਰੇ ਘਰਾਂ ਵਿੱਚ ਰਹਿੰਦੇ ਸਨ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਵਿੱਚ ਵੱਖ-ਵੱਖ ਰਹਿੰਦਾ ਸੀ। ਦੋਵਾਂ ਭਰਾਵਾਂ ਵਿਚ ਕਈ ਵਾਰ ਲੜਾਈ-ਝਗੜੇ ਹੋ ਚੁੱਕੇ ਸਨ ਅਤੇ ਕਈ ਵਾਰ ਪਿੰਡ ਦੀ ਪੰਚਾਇਤ ਨੇ ਆਪਸ ਵਿਚ ਸਮਝੌਤਾ ਵੀ ਕਰਵਾਇਆ ਸੀ। ਮ੍ਰਿਤਕ ਨੇ 2 ਸਾਲ ਪਹਿਲਾਂ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਹੀ ਜੇਲ ਤੋਂ ਰਿਹਾਅ ਹੋਇਆ ਸੀ। ਬੀਤੀ ਰਾਤ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਮ੍ਰਿਤਕ ਜਗਦੀਪ ਸਿੰਘ ਦੇ ਘਰ ਆਇਆ ਅਤੇ ਦੋਵਾਂ ਵਿਚਕਾਰ ਲੜਾਈ ਹੋ ਗਈ, ਜਿਸ ਵਿਚ ਜਗਦੀਪ ਸਿੰਘ ਦੀ ਮੌਤ ਹੋ ਗਈ। ਜ਼ਖ਼ਮੀ ਰਾਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਦਲਬੀਰ ਸਿੰਘ ਸਮੈਕ ਦਾ ਆਦੀ ਹੈ। ਉਹ ਨਸ਼ੇ ਲਈ ਪੈਸੇ ਮੰਗਦਾ ਰਿਹਾ। ਵੰਡ ਦੇ ਬਾਵਜੂਦ ਉਹ ਹੋਰ ਜ਼ਮੀਨ ਦੀ ਮੰਗ ਕਰ ਰਿਹਾ ਸੀ। 

ਇਹ ਵੀ ਪੜ੍ਹੋ

Tags :