Patiala:  ਸ਼ਾਦੀਸ਼ੁਦਾ ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਚੁੱਕਿਆ ਅਜਿਹਾ ਕਦਮ, ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ

Patiala: ਅਕਾਲਗੜ੍ਹ ਖਾਲਸਾ ਕਲੋਨੀ ਇਲਾਕੇ ਦੇ ਰਹਿਣ ਵਾਲੇ ਸੁਰਿੰਦਰ ਸਿੰਘ (24) ਨੇ 20 ਫਰਵਰੀ ਨੂੰ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਸੁਰਿੰਦਰ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਉਸਦੀ ਪ੍ਰੇਮਿਕਾ ਪ੍ਰੀਤੀ ਬਿਸ਼ਨ ਨਗਰ ਪਟਿਆਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Share:

Patiala: ਪਟਿਆਲਾ 'ਚ ਨੌਜਵਾਨ ਵਲੋਂ ਜਾਨ ਦੇਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਪ੍ਰੇਮਿਕਾ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਦੱਸੀ ਜਾ ਰਹੀ ਹੈ। ਸਨੌਰ ਦੇ ਅਕਾਲਗੜ੍ਹ ਖਾਲਸਾ ਕਲੋਨੀ ਇਲਾਕੇ ਦੇ ਰਹਿਣ ਵਾਲੇ ਸੁਰਿੰਦਰ ਸਿੰਘ (24) ਨੇ 20 ਫਰਵਰੀ ਨੂੰ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਸੁਰਿੰਦਰ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਉਸਦੀ ਪ੍ਰੇਮਿਕਾ ਪ੍ਰੀਤੀ ਬਿਸ਼ਨ ਨਗਰ ਪਟਿਆਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੋਤਵਾਲੀ ਪੁਲਿਸ ਨੇ ਸੁਰਿੰਦਰ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ਼ ਕੀਤਾ ਹੈ।

ਦੋਵਾਂ ਦੇ ਸਨ ਪ੍ਰੇਮ ਸਬੰਧ

ਬਲਵਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਮੁਲਜ਼ਮ ਔਰਤ ਵਿਆਹੁਤਾ ਹੈ ਅਤੇ 2 ਬੱਚਿਆਂ ਦੀ ਮਾਂ ਹੈ। ਸੁਰਿੰਦਰ ਦੇ ਇਸ ਔਰਤ ਨਾਲ ਪ੍ਰੇਮ ਸਬੰਧ ਸਨ। ਸੁਰਿੰਦਰ ਦੀਆਂ ਦੋ ਭੈਣਾਂ ਸ਼ਾਦੀਸ਼ੁਦਾ ਹਨ, ਜਦਕਿ ਇੱਕ ਭਰਾ ਸਪੇਨ ਵਿੱਚ ਰਹਿੰਦਾ ਹੈ। ਸੁਰਿੰਦਰ ਸਿੰਘ ਇਨ੍ਹੀਂ ਦਿਨੀਂ ਵਿਹਲਾ ਸੀ ਅਤੇ ਪ੍ਰੀਤੀ ਨਾਲ ਉਸ ਦੀ ਨੇੜਤਾ ਵਧ ਗਈ ਸੀ। ਇਨ੍ਹੀਂ ਦਿਨੀਂ ਪ੍ਰੀਤੀ ਸੁਰਿੰਦਰ ਸਿੰਘ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ, ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕੇ ਥਾਣਾ ਕੋਤਵਾਲੀ ਦੀ ਦਾਣਾ ਮੰਡੀ 'ਚ ਜ਼ਹਿਰੀਲਾ ਪਦਾਰਥ ਪੀ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ