Murder in Jalandhar: ਲੋਹੜੀ ਵਾਲੇ ਦਿਨ ਨੌਜਵਾਨ ਦਾ ਕੀਤਾ ਕਤਲ, ਲਾਸ਼ ਸੁੱਟੀ

ਸਵੇਰੇ ਕਰੀਬ 9.15 ਵਜੇ ਕਿਸੇ ਰਾਹਗੀਰ ਨੇ ਪੁਲਿਸ ਕੰਟਰੋਲ ਰੂਮ ਨੂੰ ਲਾਸ਼ ਪਏ ਹੋਣ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਦੇ ਮੂੰਹ 'ਤੇ ਡੂੰਘੇ ਜ਼ਖਮ ਹਨ।

Share:

Murder: ਲੋਹੜੀ ਵਾਲੇ ਦਿਨ ਜਲੰਧਰ ਦੀ ਦਾਣਾ ਮੰਡੀ ਤੋਂ ਨੌਜਵਾਨ ਦੇ ਕਤਲ ਹੋਣ ਦੀ ਖਬਰ ਆ ਰਹੀ ਹੈ। ਕਤਲ ਤੋਂ ਬਾਅਦ ਦਾਣਾ ਮੰਡੀ ਦੇ ਨੇੜੇ ਇੱਥੇ ਕਿਸੇ ਨੇ ਨੌਜਵਾਨ ਦੀ ਲਾਸ਼ ਸੁੱਟ ਦਿੱਤੀ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਸਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਵੀ ਹਨ। ਮ੍ਰਿਤਕ ਨੇ ਟਰੈਕ ਸੂਟ ਪਾਇਆ ਹੋਇਆ ਸੀ। ਜਾਣਕਾਰੀ ਦੇ ਮੁਤਾਬਿਕ ਸਵੇਰੇ ਕਰੀਬ 9.15 ਵਜੇ ਕਿਸੇ ਰਾਹਗੀਰ ਨੇ ਪੁਲਿਸ ਕੰਟਰੋਲ ਰੂਮ ਨੂੰ ਲਾਸ਼ ਪਏ ਹੋਣ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਦੇ ਮੂੰਹ 'ਤੇ ਡੂੰਘੇ ਜ਼ਖਮ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਸਦਾ ਕਤਲ ਕਰਕੇ ਲਾਸ਼ ਉੱਥੇ ਹੀ ਸੁੱਟ ਦਿੱਤੀ ਗਈ ਸੀ। ਪੁਲਿਸ ਨੇ ਗੋਪਾਲ ਨਗਰ ਦੇ ਨਾਲ ਲੱਗਦੇ ਦਾਣਾ ਮੰਡੀ ਮੋੜ ’ਤੇ ਸਥਿਤ ਡਾਕਖਾਨੇ ਦੇ ਨੇੜਿਓਂ ਲਾਸ਼ ਬਰਾਮਦ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਪੁਲਿਸ

ਪੁਲਿਸ ਹੁਣ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਵਿਅਕਤੀ ਕਿਸਦੇ ਨਾਲ ਇੱਥੇ ਪਹੁੰਚਿਆ ਅਤੇ ਕਿਵੇਂ ਪਹੁੰਚਿਆ। ਜਿਸ ਥਾਂ 'ਤੇ ਇਹ ਘਟਨਾ ਵਾਪਰੀ ਉੱਥੇ ਲੋਕਾਂ ਦੀ ਬਹੁਤ ਘੱਟ ਆਵਾਜਾਈ ਹੈ। ਪੁਲਿਸ ਵੱਲੋਂ ਉਕਤ ਖੇਤਰ ਵਿੱਚ ਆਉਣ-ਜਾਣ ਵਾਲੀਆਂ ਗੱਡੀਆਂ ਅਤੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ 12 ਘੰਟਿਆਂ ਵਿੱਚ ਉਕਤ ਸਥਾਨ ਤੋਂ ਕਿੰਨੇ ਵਾਹਨ ਲੰਘੇ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ ਫੋਟੋ ਆਲੇ-ਦੁਆਲੇ ਦੇ ਇਲਾਕਿਆਂ ਅਤੇ ਥਾਣਿਆਂ 'ਚ ਭੇਜ ਦਿੱਤੀ ਹੈ ਤਾਂ ਜੋ ਮ੍ਰਿਤਕ ਦੀ ਪਛਾਣ ਹੋ ਸਕੇ।

ਇਹ ਵੀ ਪੜ੍ਹੋ

Tags :