ਲੋਕਾਂ ਦਾ ਉਧਾਰ ਨਾ ਮੋੜ ਸਕਿਆ ਤਾਂ ਖੁਦ ਹੀ ਕਿਡਨੈਪਿੰਗ ਦੀ ਕਹਾਣੀ ਘੜੀ, ਪਰਿਵਾਰ ਤੋਂ ਮੰਗੇ 10 ਲੱਖ ਰੁਪਏ, ਬੀਮਾ ਕੰਪਨੀ ਦਾ ਸੇਲਜ਼ ਮੈਨੇਜਰ ਗ੍ਰਿਫਤਾਰ

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਸ਼ੁਭਮ ਨੇ ਲੋਕਾਂ ਦਾ ਕਾਫੀ ਪੈਸਾ ਦੇਣਾ ਸੀ। ਜਿਹਨਾਂ ਨੇ ਸ਼ੁਭਮ ਤੋਂ ਪੈਸੇ ਲੈਣੇ ਹਨ ਉਹ ਵਾਰ ਵਾਰ ਆਪਣੇ ਪੈਸੇ ਮੰਗ ਰਹੇ ਸੀ ਤੇ ਸ਼ੁਭਮ ਨੇ ਇਸ ਲਈ ਯੋਜਨਾ ਬਣਾਈ ਤੇ ਖੁਦ ਲਾਪਤਾ ਹੋ ਗਿਆ।

Courtesy: ਲੁਧਿਆਣਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ

Share:

LUDHIANA FAKE KIDNAPPINGਲੁਧਿਆਣਾ ਤੋਂ ਇੱਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਇੱਕ ਬੀਮਾ ਕੰਪਨੀ ਦੇ ਸੇਲਜ਼ ਮੈਨੇਜਰ ਨੇ ਖੁਦ ਹੀ ਆਪਣੀ ਕਿਡਨੈਪਿੰਗ ਦੀ ਝੂਠੀ ਕਹਾਣੀ ਘੜ ਕੇ ਆਪਣੇ ਪਰਿਵਾਰ ਨੂੰ ਡਰਾਇਆ ਤੇ 10 ਲੱਖ ਰੁਪਏ ਦੀ ਫਿਰੌਤੀ ਮੰਗ ਲਈ। ਆਖਰਕਾਰ ਇਹ ਸ਼ਖਸ਼ ਆਪਣੇ ਜਾਲ 'ਚ ਖੁਦ ਹੀ ਫਸ ਗਿਆ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। 13 ਅਪ੍ਰੈਲ ਨੂੰ ਸ਼ੁਭਮ ਦੇ ਲਾਪਤਾ ਹੋਣ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਤਾਂ ਪੁਲਿਸ ਨੇ ਉਸੇ ਸਮੇਂ ਟੀਮਾਂ ਦਾ ਗਠਨ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ। 

ਪਤਨੀ ਤੇ ਸਹੁਰਾ ਪਰਿਵਾਰ ਨੂੰ ਮਿਲਣ ਆਇਆ 

ਲੁਧਿਆਣਾ ਪੁਲਿਸ ਨੂੰ ਅਰਵਿੰਦ ਉਪਧਿਆਏ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦਾ ਭਰਾ ਸ਼ੁਭਮ ਉਪਾਧਿਆਏ ਜੋਕਿ  ICICI Health Insurance Company ਦਿੱਲੀ ਵਿਖੇ ਸੇਲਜ਼ ਮੈਨੇਜਰ ਦੀ ਨੌਕਰੀ ਕਰਦਾ ਹੈ। ਸ਼ੁਭਮ 13 ਅਪ੍ਰੈਲ ਨੂੰ ਰਾਤ 2 ਵਜੇ  ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਮਿਲਣ ਆਇਆ ਸੀ। ਜੋ ਸਹੁਰੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਰਾਤ 8 ਵਜੇ ਕਰੀਬ ਵਾਪਸ ਦਿੱਲੀ ਲਈ ਚਲਾ ਗਿਆ ਸੀ। ਪਰ ਉਹ ਆਪਣੇ ਘਰ ਦਿੱਲੀ ਵਾਪਸ ਨਹੀਂ ਪਹੁੰਚਿਆ। ਪਰਿਵਾਰ ਵੱਲੋਂ ਸ਼ੱਕ ਜਾਹਿਰ ਕੀਤਾ ਗਿਆ ਸੀ ਕਿ ਸ਼ੁਭਮ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਜੋਕਿ ਉਸਦੀ ਜਾਨ ਨੂੰ ਖਤਰਾ ਪੈਦਾ ਕਰ ਸਕਦੇ ਹਨ।  ਇਸ ਸ਼ਿਕਾਇਤ ਮਗਰੋਂ ਲੁਧਿਆਣਾ ਦੇ ਮੋਤੀ ਨਗਰ ਥਾਣਾ ਵਿਖੇ 16 ਅਪ੍ਰੈਲ ਨੂੰ ਬੀਐਨਐਸ ਦੀ ਧਾਰਾ 127(6) ਦੇ ਤਹਿਤ ਕੇਸ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਵੱਲੋਂ ਵੱਖ ਵੱਖ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਇਸਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੀ ਹਦਾਇਤ ਕੀਤੀ ਗਈ ਸੀ। 

ਲੋਕਾਂ ਦਾ ਕਾਫੀ ਪੈਸਾ ਦੇਣਦਾਰੀ ਹੈ 

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਸ਼ੁਭਮ ਨੇ ਲੋਕਾਂ ਦਾ ਕਾਫੀ ਪੈਸਾ ਦੇਣਾ ਸੀ। ਜਿਹਨਾਂ ਨੇ ਸ਼ੁਭਮ ਤੋਂ ਪੈਸੇ ਲੈਣੇ ਹਨ ਉਹ ਵਾਰ ਵਾਰ ਆਪਣੇ ਪੈਸੇ ਮੰਗ ਰਹੇ ਸੀ ਤੇ ਸ਼ੁਭਮ ਨੇ ਇਸ ਲਈ ਯੋਜਨਾ ਬਣਾਈ ਤੇ ਖੁਦ ਲਾਪਤਾ ਹੋ ਗਿਆ। ਸ਼ੁਭਮ ਆਪਣੀ ਭੈਣ ਅਤੇ ਭਰਾ ਨੂੰ ਵਾਰ-ਵਾਰ ਫੋਨ ਕਰਕੇ ਅਤੇ ਮੈਸੇਜਾਂ ਰਾਹੀਂ ਆਪਣੇ ਕਿਡਨੈਪ ਹੋਣ ਸਬੰਧੀ ਦੱਸ ਰਿਹਾ ਸੀ ਅਤੇ 10,00,000/- ਰੁਪਏ ਫਿਰੌਤੀ ਦੀ ਮੰਗ ਕਰ ਰਿਹਾ ਸੀ। ਜਿਸਨੇ ਮਨਘੜਤ ਕਹਾਣੀ ਬਣਾ ਕੇ ਆਪਣੇ ਪਰਿਵਾਰ ਅਤੇ ਪੁਲਿਸ ਪਾਰਟੀ ਨੂੰ ਗੁੰਮਰਾਹ ਕੀਤਾ। ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸਤੈਦੀ ਨਾਲ ਸ਼ੁਭਮ ਉਪਾਧਿਆਏ ਨੂੰ ਟੈਕਨੀਕਲ ਅਤੇ ਹਿਊਮਨ ਇੰਨਟੈਲੀਜੈਸ ਰਾਹੀਂ ਕਾਬੂ ਕੀਤਾ ਗਿਆ। ਪੁਲਿਸ ਨੇ ਸ਼ੁਭਮ ਦੇ ਖਿਲਾਫ ਬੀਐਨਐਸ ਦੀ ਧਾਰਾ 308(2), 62 BNS ਤਹਿਤ ਕਾਰਵਾਈ ਕੀਤੀ ਹੈ। 

ਇਹ ਵੀ ਪੜ੍ਹੋ