ਵਾਰਿਸ ਪੰਜਾਬ ਦੇ ਵਾਇਰਲ ਚੈਟ ਮਾਮਲਾ - ਮੀਟ ਦੀ ਰੇਹੜੀ ਲਾਉਣ ਵਾਲਾ ਅੰਮ੍ਰਿਤਪਾਲ ਦਾ ਸਮਰਥਕ ਨਿਕਲਿਆ !

ਬਲਕਾਰ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਤਨੀ ਜਸਲੀਨ ਕੌਰ ਨੇ ਕਿਹਾ ਕਿ ਕਦੇ ਬਲਕਾਰ ਨੇ ਅੰਮ੍ਰਿਤਪਾਲ ਦਾ ਜ਼ਿਕਰ ਵੀ ਨਹੀਂ ਕੀਤਾ, ਇਹ ਇੱਕ ਸਾਜ਼ਿਸ਼ ਹੈ। ਅੰਮ੍ਰਿਤਪਾਲ ਦਾ ਨਾਮ ਉਨ੍ਹਾਂ ਦੇ ਘਰ ਵਿੱਚ ਕਦੇ ਨਹੀਂ ਲਿਆ ਗਿਆ।

Courtesy: ਬਲਕਾਰ ਸਿੰਘ ਦੀ ਫਾਇਲ ਫੋਟੋ

Share:

ਖੰਨਾ ਦੇ ਬਲਕਾਰ ਸਿੰਘ ਨੂੰ ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਇੱਕ ਚੈਟ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਬਲਕਾਰ ਸਿੰਘ ਕਈ ਸਾਲਾਂ ਤੋਂ ਅਨਾਜ ਮੰਡੀ ਦੇ ਬਾਹਰ ਮੀਟ ਦੀ ਰੇਹੜੀ ਲਾਉਂਦਾ ਸੀ। ਉਹ ਅੰਮ੍ਰਿਤਪਾਲ ਦਾ ਸਮਰਥਕ ਨਿਕਲਿਆ। ਸੋਮਵਾਰ ਸਵੇਰੇ ਮੋਗਾ ਅਤੇ ਖੰਨਾ ਪੁਲਿਸ ਨੇ ਬਲਕਾਰ ਸਿੰਘ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਬਲਕਾਰ ਸਿੰਘ ਆਪਣੇ ਤਿੰਨ ਹੋਰ ਭਰਾਵਾਂ ਨਾਲ ਇੱਕੋ ਘਰ ਵਿੱਚ ਰਹਿੰਦਾ ਹੈ। 

50 ਸਾਲਾਂ ਤੋਂ ਵੇਚ ਰਹੇ ਮੀਟ 

ਪੂਰਾ ਪਰਿਵਾਰ ਲਗਭਗ 50 ਸਾਲਾਂ ਤੋਂ ਮਾਸ ਵੇਚਣ ਦੇ ਕਾਰੋਬਾਰ ਵਿੱਚ ਹੈ। ਪਹਿਲਾਂ ਉਸਦੇ ਪਿਤਾ ਇੱਕ ਰੇਹੜੀ ਲਗਾ ਕੇ ਮਾਸ ਵੇਚਦੇ ਸਨ। ਫਿਰ ਪੁੱਤਰਾਂ ਨੇ ਰੇਹੜੀ ਲਗਾਉਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਜਦੋਂ ਬਲਕਾਰ ਸਿੰਘ ਜੀਟੀਬੀ ਮਾਰਕੀਟ ਵਿੱਚ ਸੀ, ਤਾਂ ਉਸਨੇ ਉੱਥੇ ਸੋਸ਼ਲ ਚੈਟ ਦਾ ਸਮਰਥਨ ਕੀਤਾ। ਬਲਕਾਰ ਸਿੰਘ ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਸ਼ੋਸ਼ਲ ਮੀਡੀਆ ਗਰੁੱਪ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਸੀ। ਅਕਸਰ ਐਮਪੀ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਲਿਖਦਾ ਰਹਿੰਦਾ ਸੀ।

ਮੋਬਾਇਲ ਗੁੰਮ ਹੋਣ ਦੀ ਰਿਪੋਰਟ ਲਿਖਵਾਈ

ਸੂਤਰਾਂ ਅਨੁਸਾਰ ਬਲਕਾਰ ਸਿੰਘ ਨੇ ਸ਼ਨੀਵਾਰ ਨੂੰ ਗਰੁ੍ੱਪ ਵਿੱਚ ਅੰਮ੍ਰਿਤਪਾਲ ਦੇ ਐਨਐਸਏ ਦੀ ਮਿਆਦ ਵਧਾਉਣ ਦਾ ਵਿਰੋਧ ਕੀਤਾ ਸੀ। ਜਿਸ ਕਾਰਨ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਗਰੁੱਪ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ, ਤਾਂ ਬਲਕਾਰ ਸਿੰਘ ਨੇ ਇਸ ਮਗਰੋਂ ਖੰਨਾ ਪੁਲਿਸ ਕੋਲ ਆਪਣਾ ਮੋਬਾਈਲ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਜਾਂਚ ਦਾ ਵਿਸ਼ਾ ਹੈ। 

ਪਰਿਵਾਰ 'ਚ ਪਤਨੀ ਤੇ 2 ਛੋਟੇ ਬੱਚੇ 

ਬਲਕਾਰ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਤਨੀ ਜਸਲੀਨ ਕੌਰ ਨੇ ਕਿਹਾ ਕਿ ਕਦੇ ਬਲਕਾਰ ਨੇ ਅੰਮ੍ਰਿਤਪਾਲ ਦਾ ਜ਼ਿਕਰ ਵੀ ਨਹੀਂ ਕੀਤਾ, ਇਹ ਇੱਕ ਸਾਜ਼ਿਸ਼ ਹੈ। ਅੰਮ੍ਰਿਤਪਾਲ ਦਾ ਨਾਮ ਉਨ੍ਹਾਂ ਦੇ ਘਰ ਵਿੱਚ ਕਦੇ ਨਹੀਂ ਲਿਆ ਗਿਆ। ਬਲਕਾਰ ਸਿੰਘ ਨੇ ਕਦੇ ਕੋਈ ਸਮਰਥਨ ਨਹੀਂ ਦਿੱਤਾ। ਉਹ ਸਵੇਰੇ ਆਪਣੀ ਰੇਹੜੀ ਲੈ ਜਾਂਦਾ ਸੀ ਅਤੇ ਰਾਤ ਨੂੰ ਵਾਪਸ ਆਉਂਦਾ ਸੀ। ਇਸ ਤੋਂ ਪਹਿਲਾਂ ਬਲਕਾਰ ਸਿੰਘ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਵਿਰੁੱਧ ਕਦੇ ਕੋਈ ਮਾਮਲਾ ਦਰਜ ਨਹੀਂ ਹੋਇਆ। ਬਲਕਾਰ ਸਿੰਘ ਦੀ ਮਾਂ ਅਤੇ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬਲਕਾਰ ਸਿੰਘ ਨੂੰ ਫਸਾਇਆ ਜਾ ਰਿਹਾ ਹੈ। ਕਿਉਂਕਿ, ਬਲਕਾਰ ਸਿੰਘ ਦਾ ਫ਼ੋਨ ਡਿੱਗ ਪਿਆ ਸੀ। ਉਸੇ ਸਮੇਂ ਉਹ ਸ਼ਿਕਾਇਤ ਲੈ ਕੇ ਪੁਲਿਸ ਸਟੇਸ਼ਨ ਪਹੁੰਚਿਆ ਸੀ।

ਇਹ ਵੀ ਪੜ੍ਹੋ