ਲੁਧਿਆਣਾ 'ਚ ਵਾਹਨ ਲੋਨ ਘੁਟਾਲੇ ਦਾ ਪਰਦਾਫਾਸ਼ - ਫਾਇਨਾਂਸ ਕੰਪਨੀ ਦੇ 4 ਕਰਮਚਾਰੀ ਗ੍ਰਿਫਤਾਰ

ਮੁਲਜ਼ਮਾਂ ਨੇ ਨਾ ਸਿਰਫ਼ ਫਰਮ ਨਾਲ ਧੋਖਾ ਕੀਤਾ ਬਲਕਿ ਉਨ੍ਹਾਂ ਲੋਕਾਂ ਨਾਲ ਵੀ ਧੋਖਾ ਕੀਤਾ ਜਿਨ੍ਹਾਂ ਨੇ ਮੁਲਜ਼ਮਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਸੌਂਪੇ ਸਨ। ਇਹ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੀ EMI ਨਹੀਂ ਮਿਲੀ।

Courtesy: file photo

Share:

ਕ੍ਰਾਇਮ ਨਿਊਜ਼। ਲੁਧਿਆਣਾ 'ਚ ਸੀਆਈਏ-1 ਟੀਮ ਨੇ ਇੱਕ ਵਾਹਨ ਲੋਨ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਫਾਇਨਾਂਸ ਫਰਮ ਦੇ ਚਾਰ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਲੋਕਾਂ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵਾਹਨਾਂ ਉਪਰ ਲੋਨ ਲੈ ਲੈਂਦੇ ਸੀ। ਪੁਲਿਸ ਦੇ ਅਨੁਸਾਰ ਮੁਲਜ਼ਮਾਂ ਨੇ ਨਾ ਸਿਰਫ਼ ਫਰਮ ਨਾਲ ਧੋਖਾ ਕੀਤਾ ਬਲਕਿ ਉਨ੍ਹਾਂ ਲੋਕਾਂ ਨਾਲ ਵੀ ਧੋਖਾ ਕੀਤਾ ਜਿਨ੍ਹਾਂ ਨੇ ਮੁਲਜ਼ਮਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਸੌਂਪੇ ਸਨ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਪਾਲ ਸਿੰਘ ਵਾਸੀ ਜਨਕਪੁਰੀ, ਲਲਿਤ ਕੁਮਾਰ ਵਾਸੀ ਹਰਬੰਸਪੁਰਾ, ਦੀਪਕ ਕੁਮਾਰ ਵਾਸੀ ਹੁੰਦਲ ਚੌਕ ਭਾਮੀਆਂ ਰੋਡ ਤੇ ਪੰਕਜ ਕੁਮਾਰ ਵਾਸੀ ਨਿਊ ਸ਼ਿਵਾਜੀ ਨਗਰ ਵਜੋਂ ਹੋਈ। 

ਕੰਪਨੀ ਮਾਲਕ ਨੇ ਦਰਜ ਕਰਾਇਆ ਕੇਸ 

ਮੁਥੂਟ ਕੈਪੀਟਲ ਸਰਵਿਸ ਲਿਮਟਿਡ ਦੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਮੁਖੀ ਗੁਰੂ ਨਾਨਕ ਕਾਲੋਨੀ ਵਾਸੀ  ਅਮਨਦੀਪ ਸਿੰਘ ਦੇ ਬਿਆਨਾਂ ਉੁਪਰ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਕੰਪਨੀ ਦੋ ਪਹੀਆ ਵਾਹਨ ਖਰੀਦਣ ਲਈ ਕਰਜ਼ਾ ਦਿੰਦੀ ਹੈ। ਕੰਪਨੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਇਹ ਧੋਖਾਧੜੀ ਬਹੁਤ ਸਮਾਂ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਕਈ ਵਾਹਨਾਂ ਨੂੰ ਫਾਈਨੈਂਸ ਕੀਤਾ ਸੀ। ਇਹ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੀ EMI ਨਹੀਂ ਮਿਲੀ। ਜਦੋਂ ਉਹਨਾਂ ਨੇ ਖੁਦ ਜਾਂਚ ਸ਼ੁਰੂ ਕੀਤੀ ਤਾਂ ਧੋਖਾਧੜੀ ਦਾ ਪਤਾ ਲੱਗਿਆ ਅਤੇ  ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਪੁੱਛਗਿੱਛ ਦੌਰਾਨ ਪੁਲਿਸ ਨੇ ਪਾਇਆ ਕਿ ਦੋਸ਼ੀ ਝੂਠ ਬੋਲ ਕੇ ਲੋਕਾਂ ਤੋਂ ਪਛਾਣ ਪੱਤਰ ਪ੍ਰਾਪਤ ਕਰਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲੋਨ ਲੈ ਲੈਂਦੇ ਸੀ। 

ਇਹ ਵੀ ਪੜ੍ਹੋ