Uttar Pardesh: ਕਿਸਾਨ ਆਗੂ ਸਣੇ 3 ਲੋਕਾਂ ਨੂੰ ਮਾਰੀਆਂ ਗੋਲੀਆਂ, ਮੌਤ, ਇਲਾਕੇ ਵਿੱਚ ਫੈਲੀ ਸਨਸਨੀ 

ਮ੍ਰਿਤਕ ਕਿਸਾਨ ਆਗੂ ਆਪਣੇ ਪੁੱਤਰ ਅਤੇ ਭਰਾ ਨਾਲ ਬਾਈਕ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਟਰੈਕਟਰ ਸਵਾਰ ਮੁਲਜ਼ਮਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪਿੰਡ ਵਾਸੀਆਂ ਨੇ ਪੁਲਿਸ ਨੂੰ ਲਾਸ਼ ਚੁੱਕਣ ਤੋਂ ਰੋਕ ਦਿੱਤਾ ਅਤੇ ਮੰਗ ਕੀਤੀ ਕਿ ਫਰਾਰ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਬਾਅਦ ਲਾਸ਼ ਨੂੰ ਲੈ ਜਾਣ ਦਿੱਤਾ ਜਾਵੇਗਾ

Share:

ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਮੰਗਲਵਾਰ ਸਵੇਰੇ ਟ੍ਰਿਪਲ ਮਰਡਰ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਹਥਗਾਮ ਥਾਣਾ ਖੇਤਰ ਦੇ ਤਾਹਿਰਾਪੁਰ ਚੌਰਾਹੇ ਨੇੜੇ ਟਰੈਕਟਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ  ਕਿਸਾਨ ਆਗੂ ਪੱਪੂ ਸਿੰਘ (50), ਉਨ੍ਹਾਂ ਦੇ ਪੁੱਤਰ ਅਭੈ ਸਿੰਘ (22) ਅਤੇ ਛੋਟੇ ਭਰਾ ਰਿੰਕੂ ਸਿੰਘ (40) ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਬਾਈਕ ਤੇ ਸਵਾਰ ਕੇ ਕਿੱਤੇ ਜਾ ਰਹੇ ਸਨ। ਪਿੰਡ ਦੇ ਸਾਬਕਾ ਮੁਖੀ ਮੁੰਨੂ ਸਿੰਘ ਅਤੇ ਉਸਦੇ ਸਾਥੀਆਂ 'ਤੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਗਾਏ ਜਾ ਰਹੇ ਹਨ।

ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਜਿਵੇਂ ਉਕਤ ਘਟਨਾ ਵਾਪਰੀ ਤੋਂ ਇਲਾਕੇ ਵਿੱਚ ਸਨਸਨੀ ਫੈਲ ਗਈ। ਹਰ ਕੋਈ ਇਸ ਘਟਨਾ ਨੂੰ ਲੈ ਕੇ ਦਹਿਸ਼ਤ ਵਿੱਚ ਹੈ। ਉਧਰ ਹਥਗਾਮ ਹੁਸੈਨਗੰਜ ਅਤੇ ਸੁਲਤਾਨਪੁਰ ਘੋਸ਼ ਪੁਲਿਸ ਸਟੇਸ਼ਨ ਤੋਂ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ। ਜਿਨ੍ਹਾਂ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਕੀ ਜਾ ਰਹੀ ਹੈ।

ਪਿੰਡ ਵਾਸੀਆਂ ਨੇ ਲਾਸ਼ ਚੁੱਕਣ ਤੋਂ ਰੋਕਿਆ

ਕਿਸਾਨ ਆਗੂ ਪੱਪੂ ਸਿੰਘ ਦੀ ਮਾਂ ਰਾਮਦੁਲਾਰੀ ਸਿੰਘ ਇਸ ਸਮੇਂ ਪਿੰਡ ਦੀ ਮੁਖੀ ਹੈ। ਪਿੰਡ ਵਾਸੀਆਂ ਨੇ ਪੁਲਿਸ ਨੂੰ ਲਾਸ਼ ਚੁੱਕਣ ਤੋਂ ਰੋਕ ਦਿੱਤਾ। ਮੌਕੇ 'ਤੇ ਇਕੱਠੀ ਹੋਈ ਭੀੜ ਨੇ ਮੰਗ ਕੀਤੀ ਕਿ ਫਰਾਰ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਉਹ ਲਾਸ਼ ਨੂੰ ਚੁੱਕਣ ਦੀ ਇਜਾਜ਼ਤ ਦੇਣਗੇ। 

ਖਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ 

ਇਹ ਵੀ ਪੜ੍ਹੋ