ਦਰਦਨਾਕ ਹਾਦਸਾ - ਟਰੈਕਟਰ ਥੱਲੇ ਆ ਕੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਤ 

ਟਰੈਕਟਰ ਦੇ ਡਰਾਈਵਰ ਦੀ ਵੀ ਬੜੀ ਲਾਪਰਵਾਹੀ ਰਹੀ ਕਿ ਉਸਨੇ ਬੱਚਾ ਨਹੀਂ ਦੇਖਿਆ ਅਤੇ ਉਸਦੇ ਉਪਰ ਟਰੈਕਟਰ ਚੜ੍ਹਾ ਦਿੱਤਾ। ਜਦੋਂ ਤੱਕ ਲੋਕਾਂ ਨੇ ਰੌਲਾ ਰੱਪਾ ਪਾਇਆ ਤਾਂ ਬੱਚਾ ਕੁਚਲਿਆ ਜਾ ਚੁੱਕਾ ਸੀ। ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Courtesy: file photo

Share:

ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਅਜਨਾਲੀ ਵਿਖੇ ਦਰਦਨਾਕ ਸੜਕੀ ਹਾਦਸਾ ਵਾਪਰਿਆ। ਇੱਥੇ ਸੜਕ ਹਾਦਸੇ 'ਟ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਆਪਣੀ ਮਾਂ ਦੇ ਨਾਲ ਦੁਕਾਨ 'ਤੇ ਗਿਆ ਸੀ ਤਾਂ ਇਸੇ ਦੌਰਾਨ ਗੋਦੀ ਚੋਂ ਉਤਰਨ ਤੋਂ ਬਾਅਦ ਬੱਚਾ ਸੜਕ ਉਪਰ ਪਹੁੰਚ ਗਿਆ। ਉਧਰੋਂ ਟਰੈਕਟਰ ਆ ਰਿਹਾ ਸੀ। ਟਰੈਕਟਰ ਦੇ ਡਰਾਈਵਰ ਦੀ ਵੀ ਬੜੀ ਲਾਪਰਵਾਹੀ ਰਹੀ ਕਿ ਉਸਨੇ ਬੱਚਾ ਨਹੀਂ ਦੇਖਿਆ ਅਤੇ ਉਸਦੇ ਉਪਰ ਟਰੈਕਟਰ ਚੜ੍ਹਾ ਦਿੱਤਾ। ਜਦੋਂ ਤੱਕ ਲੋਕਾਂ ਨੇ ਰੌਲਾ ਰੱਪਾ ਪਾਇਆ ਤਾਂ ਬੱਚਾ ਕੁਚਲਿਆ ਜਾ ਚੁੱਕਾ ਸੀ। 

ਮੌਕੇ ਤੋਂ ਫ਼ਰਾਰ ਹੋਇਆ ਟਰੈਕਟਰ ਚਾਲਕ 

ਮਿਲੀ ਜਾਣਕਾਰੀ ਅਨੁਸਾਰ ਰਾਧਿਕਾ ਦੇ ਪਤੀ ਜਤਿੰਦਰ ਸਾਹਨੀ ਦੀ ਮੌਤ ਹੋ ਚੁੱਕੀ ਹੈ। ਰਾਧਿਕਾ ਨੇ ਦੱਸਿਆ ਕਿ ਉਹ ਆਪਣੇ ਇਕ ਸਾਲ ਦੇ ਬੱਚੇ ਕੇ.ਕੇ ਸਾਹਨੀ ਨਾਲ ਨੇੜਲੀ ਦੁਕਾਨ ਤੋਂ ਸੌਦਾ ਲੈਣ ਗਈ ਸੀ। ਜਦੋਂ ਉਹ ਦੁਕਾਨ ਤੋਂ ਸੌਦਾ ਲੈ ਕੇ ਆ ਰਹੀ ਸੀ ਤਾਂ ਉਸ ਨੇ ਆਪਣੇ ਬੱਚੇ ਨੂੰ ਗੋਦੀ ’ਚੋਂ ਉਤਾਰ ਕੇ ਥੱਲੇ ਬਿਠਾ ਦਿੱਤਾ, ਜੋ ਰਿੜ੍ਹ ਕੇ ਸੜਕ ’ਤੇ ਚਲਾ ਗਿਆ। ਇਸ ਦੌਰਾਨ ਦੂਜੇ ਪਾਸਿਓਂ ਆ ਰਹੇ ਟਰੈਕਟਰ ਦੀ ਲਪੇਟ ’ਚ ਆ ਕੇ ਬੱਚੇ ਦੀ ਮੌਤ ਹੋ ਗਈ। ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ