ਹੋਲਾ ਮਹੱਲਾ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਪਲਟੀ, 2 ਦੀ ਮੌਤ, 10 ਜਖ਼ਮੀ

ਸਾਰੇ ਸ਼ਰਧਾਲੂ ਬੜੇ ਸ਼ਰਧਾਪੂਰਵਕ ਢੰਗ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰ ਹੋਲਾ ਮਹੱਲਾ ਮਨਾ ਕੇ ਵਾਪਸ ਪਰਤ ਰਹੇ ਸਨ ਕਿ ਦੇਰ ਰਾਤ ਰੋਪੜ ਨੇੜੇ ਇਹ ਟ੍ਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ।

Courtesy: ਮ੍ਰਿਤਕਾਂ ਦੀਆਂ ਫਾਇਲ ਫੋਟੋਆ

Share:

ਸਮਰਾਲਾ ਦੇ ਨੇੜਲੇ ਪਿੰਡ ਮਾਣੇਵਾਲ ਦੇ ਸ਼ਰਧਾਲੂ ਜੋ ਕਿ ਹੋਲੇ ਮਹੱਲੇ ’ਤੇ ਦਰਸ਼ਨਾਂ ਲਈ ਗਏ ਸਨ ਉਨ੍ਹਾਂ ਦੀ ਵਾਪਸੀ ਮੌਕੇ ਟ੍ਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿਚ ਵਾਹਨ ਚਾਲਕ ਨੰਬਰਦਾਰ ਗੋਬਿੰਦ ਸਿੰਘ (55) ਅਤੇ ਤਾਰਾ ਸਿੰਘ (60) ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਸ਼ਰਧਾਲੂ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ 14 ਮਾਰਚ ਨੂੰ ਪਿੰਡ ਮਾਣੇਵਾਲ ਤੋਂ ਨੰਬਰਦਾਰ ਗੋਬਿੰਦ ਸਿੰਘ ਆਪਣੇ ਟ੍ਰੈਕਟਰ ਟਰਾਲੀ ਰਾਹੀਂ ਪਿੰਡ ਦੇ 30 ਤੋਂ ਵੱਧ ਸ਼ਰਧਾਲੂਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ’ਤੇ ਮੱਥਾ ਟੇਕਣ ਲਈ ਲੈ ਕੇ ਗਿਆ ਸੀ। ਸਾਰੇ ਸ਼ਰਧਾਲੂ ਬੜੇ ਸ਼ਰਧਾਪੂਰਵਕ ਢੰਗ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰ ਹੋਲਾ ਮਹੱਲਾ ਮਨਾ ਕੇ ਵਾਪਸ ਪਰਤ ਰਹੇ ਸਨ ਕਿ ਦੇਰ ਰਾਤ ਰੋਪੜ ਨੇੜੇ ਇਹ ਟ੍ਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ।

ਹਲਕੀ ਬਾਰਿਸ਼ ਕਾਰਨ ਵਾਪਰਿਆ ਹਾਦਸਾ 

ਹਲਕੀ ਬਾਰਿਸ਼ ਹੋਣ ਕਾਰਨ ਟ੍ਰੈਕਟਰ ਸੰਤੁਲਨ ਗਵਾ ਬੈਠਾ ਅਤੇ ਫੁੱਟਪਾਥ ’ਤੇ ਜਾ ਚੜਿਆ ਜਿਸ ਕਾਰਨ ਟ੍ਰੈਕਟਰ ’ਤੇ ਬੈਠੇ ਗੋਬਿੰਦ ਸਿੰਘ ਤੇ ਤਾਰਾ ਸਿੰਘ ਦੀ ਮੌਤ ਹੋ ਗਈ ਜਦਕਿ ਟਰਾਲੀ ਵਿੱਚ ਬੈਠੇ 10 ਤੋਂ ਵੱਧ ਸ਼ਰਧਾਲੂਆਂ ਦੇ ਸੱਟਾਂ ਲੱਗੀਆਂ। ਇਸ ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਦੇਰ ਰਾਤ ਹੀ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਦੋ ਸ਼ਰਧਾਲੂਆਂ ਦੀ ਮੌਤ ਹੋਈ ਉਨ੍ਹਾਂ ’ਚੋਂ ਤਾਰਾ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਦਕਿ ਗੋਬਿੰਦ ਸਿੰਘ ਦਾ ਅੰਤਿਮ ਸਸਕਾਰ ਭਲਕੇ ਕੀਤਾ ਜਾਵੇਗਾ। ਇਹ ਦੋਵੇਂ ਹੀ ਮ੍ਰਿਤਕ ਸ਼ਰਧਾਲੂ ਖੇਤੀਬਾੜੀ ਦਾ ਕੰਮ ਕਰਦੇ ਸਨ। ਜਖ਼ਮੀਆਂ 10 ਸ਼ਰਧਾਲੂਆਂ ’ਚੋਂ 3 ਦੇ ਜਿਆਦਾ ਸੱਟਾਂ ਲੱਗੀਆਂ ਜਦਕਿ ਬਾਕੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਦੋਵੇਂ ਮ੍ਰਿਤਕ ਚਚੇਰੇ ਭਰਾ ਦੱਸੇ ਜਾ ਰਹੇ ਹਨ ਤੇ ਉਹ 20 ਸਾਲਾਂ ਤੋਂ ਲਗਾਤਾਰ ਹੋਲਾ ਮੁਹੱਲਾ 'ਤੇ ਦਰਸ਼ਨ ਕਰਨ ਜਾਂਦੇ ਸੀ ਤੇ ਨਾਲ ਹੀ ਆਪਣੀ ਟਰੈਕਟਰ ਟਰਾਲੀ ਚ ਸ਼ਰਧਾਲੂ ਲੈਕੇ ਜਾਂਦੇ ਸੀ।

 


 

ਇਹ ਵੀ ਪੜ੍ਹੋ