Patiala: ਕੇਕ ਖਾਣ ਨਾਲ ਮੌਤ ਦਾ ਮਾਮਲਾ; Online Order ਲੈਣ ਲਈ ਬੇਕਰੀ ਮਾਲਕ ਕਰਦਾ ਸੀ ਧੋਖਾਧੜੀ, ਬਣਾਇਆ ਸੀ ਕਿਸੇ ਹੋਰ ਨਾਂ ਤੇ ਪੇਜ਼

Patiala: ਦੁਕਾਨ ਮਾਲਕ ਨੇ ਹੋਰ ਆਰਡਰ ਲੈਣ ਲਈ ਖੁਦ ਕੇਕ ਕਾਨ੍ਹਾ ਬੇਕਰੀ ਦੇ ਨਾਂ 'ਤੇ ਪੇਜ ਬਣਾਇਆ ਹੋਇਆ ਸੀ। ਸ਼ਕ ਹੈ ਕਿ ਉਸਨੇ ਇਕ ਨਹੀਂ ਕਈ ਪੇਜ਼ ਬਣਾਏ ਹੋਏ ਸਨ। ਪੁਲਿਸ ਦੇ ਅਨੁਸਾਰ ਨਿਊ ਇੰਡੀਆ ਬੇਕਰੀ ਦੇ ਮਾਲਕ ਨੇ ਕਾਨ੍ਹਾ ਫਰਮ ਨਾਮ ਦੀ ਇੱਕ ਹੋਰ ਬੇਕਰੀ ਰਜਿਸਟਰ ਕੀਤੀ ਸੀ ਅਤੇ ਜ਼ੋਮੈਟੋ 'ਤੇ ਡਿਲੀਵਰੀ ਲਈ ਉਸੇ ਨਾਮ ਦੀ ਵਰਤੋਂ ਕੀਤੀ ਸੀ।

Share:

Patiala: ਪਟਿਆਲਾ 'ਚ ਜਨਮਦਿਨ ਦੇ ਮੌਕੇ ਆਨਲਾਈਨ ਮੰਗਾਇਆ ਗਿਆ ਕੇਕ ਖਾਣਾ 10 ਸਾਲਾ ਬੱਚੀ ਦੀ ਜਾਨ ਤੇ ਭਾਰੂ ਪੈ ਗਿਆ, ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਬੇਕਰੀ ਮਾਲਕ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਰ ਪੁਲਿਸ ਨੂੰ ਬੇਕਰੀ ਦਾ ਥਾਂ-ਟਿਕਾਣਾ ਲਭਣ ਲਈ ਸਖਤ ਮਿਹਨਤ ਕਰਨੀ ਪਈ। ਫੜੇ ਗਏ 3 ਬੇਕਰੀ ਮੁਲਾਜ਼ਮਾਂ ਤੋਂ ਹੁਣ ਤੱਕ ਕੀਤੀ ਗਈ ਪੁੱਛਗਿੱਛ ਤੋਂ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਪਤਾ ਲੱਗਾ ਹੈ ਕਿ ਨਿਊ ਇੰਡੀਆ ਬੇਕਰੀ ਦਾ ਮਾਲਕ Online order ਲੈਣ ਲਈ ਧੋਖਾਧੜੀ ਕਰਦਾ ਸੀ। ਉਸਨੇ ਖੁਦ ਕਾਨ੍ਹਾ ਬੇਕਰੀ ਦੇ ਨਾਂ 'ਤੇ ਪੇਜ ਬਣਾਇਆ ਹੋਇਆ ਸੀ।

ਇਹ ਵੀ ਸ਼ਕ ਹੈ ਕਿ ਉਸਨੇ ਇਕ ਨਹੀਂ, ਬਲਕਿ ਕਈ ਹੋਰ ਵੀ ਪੇਜ਼ ਬਣਾਏ ਹੋਏ ਸਨ, ਜਿਥੋਂ ਉਹ ਆਨਲਾਈਨ ਆਰਡਰ ਹਾਸਿਲ ਕਰਦਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਨਿਊ ਇੰਡੀਆ ਬੇਕਰੀ ਦੇ ਮਾਲਕ ਨੇ ਕਾਨ੍ਹਾ ਫਰਮ ਨਾਮ ਦੀ ਇੱਕ ਹੋਰ ਬੇਕਰੀ ਰਜਿਸਟਰ ਕੀਤੀ ਸੀ ਅਤੇ ਜ਼ੋਮੈਟੋ 'ਤੇ ਡਿਲੀਵਰੀ ਲਈ ਉਸੇ ਨਾਮ ਦੀ ਵਰਤੋਂ ਕੀਤੀ ਸੀ। ਫਿਲਹਾਲ Online Food Delivery App ਜ਼ੋਮੈਟੋ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਇਸ ਫਰਮ ਨੂੰ ਆਪਣੀ ਸੂਚੀ ਤੋਂ ਵੀ ਹਟਾ ਦਿੱਤਾ ਹੈ।

ਪੁਲਿਸ ਕਰ ਰਹੀ ਜਾਂਚ, ਕਿਹੜੇ ਨਾਵਾਂ 'ਤੇ ਰਜਿਸਟਰਡ ਕਰਵਾਏ ਸੀ ਪੇਜ਼

ਦੂਜੇ ਪਾਸੇ ਜਾਂਚ ਅਫਸਰ ਪਵਿੱਤਰ ਸਿੰਘ ਨੇ ਦੱਸਿਆ ਕਿ ਹੋਰ ਵੇਰਵੇ ਇਕੱਠੇ ਕਰਨ ਲਈ ਡਿਲੀਵਰੀ ਕੰਪਨੀ Zomato ਤੋਂ ਵੀ ਵੇਰਵੇ ਮੰਗੇ ਗਏ ਹਨ। ਇਸ ਦੇ ਵੇਰਵੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮੁਲਜ਼ਮਾਂ ਨੇ ਡਿਲੀਵਰੀ ਕਰਨ ਲਈ ਕਿੰਨੇ ਖਾਤਿਆਂ ਦੀ ਵਰਤੋਂ ਕੀਤੀ ਅਤੇ ਉਹ ਕਿਹੜੇ-ਕਿਹੜੇ ਨਾਵਾਂ 'ਤੇ ਰਜਿਸਟਰਡ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਮਾਲਕ ਸਮੇਤ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਮਾਲਕ ਗੁਰਪ੍ਰੀਤ ਸਿੰਘ ਹਾਲੇ ਫ਼ਰਾਰ ਹੈ। ਉਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਕੇਕ ਉਨ੍ਹਾਂ ਦੀ ਬੇਕਰੀ ਤੋਂ ਹੀ ਡਿਲੀਵਰ ਕੀਤਾ ਗਿਆ ਸੀ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਿਵੇਂ ਹੋਇਆ ਫਰਮ ਨਕਲੀ ਹੋਣ ਦਾ ਖੁਲਾਸਾ?
 
ਮਾਨਵੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੇਕ ਭੇਜਣ ਵਾਲੀ ਕਾਨ੍ਹਾ ਫਰਮ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਪਰ ਜਦੋਂ ਜਾਂਚ ਕੀਤੀ ਗਈ ਤਾਂ ਉਥੇ ਦਿੱਤਾ ਗਿਆ ਪਤਾ ਫਰਜ਼ੀ ਨਿਕਲਿਆ ਅਤੇ ਉਥੇ ਅਜਿਹੀ ਕੋਈ ਦੁਕਾਨ ਨਹੀਂ ਸੀ। ਇਸ ਤੋਂ ਬਾਅਦ 30 ਮਾਰਚ ਨੂੰ ਮਾਨਵੀ ਦੇ ਪਰਿਵਾਰ ਨੇ Zomato ਰਾਹੀਂ ਉਸੇ ਕਾਨ੍ਹਾ ਫਰਮ ਤੋਂ ਦੁਬਾਰਾ ਕੇਕ ਮੰਗਵਾਇਆ ਅਤੇ ਜਦੋਂ ਡਿਲੀਵਰੀ ਏਜੰਟ ਇਸ ਦੀ ਡਿਲੀਵਰੀ ਕਰਨ ਪਹੁੰਚਿਆ ਤਾਂ ਉਸ ਨੇ ਉਸ ਨੂੰ ਫੜ ਲਿਆ। ਜਦੋਂ ਪੁਲਿਸ ਡਿਲੀਵਰੀ ਏਜੰਟ ਦੇ ਨਾਲ ਕੇਕ ਭੇਜਣ ਵਾਲੀ ਦੁਕਾਨ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਨ੍ਹਾ ਫਰਮ ਨਕਲੀ ਸੀ ਅਤੇ ਕੇਕ ਨਿਊ ਇੰਡੀਆ ਬੇਕਰੀ ਤੋਂ ਭੇਜਿਆ ਗਿਆ ਸੀ। ਇਸ ਦੌਰਾਨ ਕੇਕ ਡਿੱਗਣ ਕਾਰਨ ਹੋਈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਾਕੀ ਬਚਿਆ ਕੇਕ ਫਰੀਜ਼ਰ ਵਿੱਚ ਰੱਖ ਦਿੱਤਾ ਸੀ ਤਾਂ ਜੋ ਇਸ ਦੀ ਜਾਂਚ ਕੀਤੀ ਜਾ ਸਕੇ।

ਅੱਜ ਸਿਹਤ ਵਿਭਾਗ ਭਰੇਗਾ ਦੁਕਾਨ ਤੋਂ ਸੈਂਪਲ

ਇਸ ਮਾਮਲੇ ਵਿੱਚ ਪੁਲਿਸ ਨੇ ਆਨਲਾਈਨ ਮੰਗਾਇਆ ਗਿਆ ਕੇਕ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਅੱਜ ਇਸ ਮਾਮਲੇ ਵਿੱਚ ਸੈਂਪਲ ਲਏ ਜਾਣਗੇ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਦਿਨ ਉਸ ਦੀ ਮਾਂ ਦੀ ਹਾਲਤ ਠੀਕ ਨਹੀਂ ਸੀ। ਅਜਿਹੇ 'ਚ ਕੇਕ ਬਾਹਰੋਂ ਮੰਗਵਾਇਆ ਗਿਆ।

ਇਹ ਵੀ ਪੜ੍ਹੋ