Salman Khan ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਟਰਾਂਸਪੋਰਟ ਵਿਭਾਗ ਦੇ ਵਟਸਐਪ ਨੰਬਰ 'ਤੇ ਭੇਜਿਆ ਮੈਸੇਜ

1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਤੋਂ ਨਾਰਾਜ਼ ਹੈ। ਇਸੇ ਕਾਰਨ ਉਹ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਇੱਕ ਟੀਵੀ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਜੇਕਰ ਸਲਮਾਨ ਖਾਨ ਮੁਆਫ਼ੀ ਮੰਗਦੇ ਹਨ ਤਾਂ ਮੈਂ ਕੁਝ ਨਹੀਂ ਕਰਾਂਗਾ।

Share:

Threat to blow up Salman Khan's car with a bomb : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਇਹ ਮੈਸੇਜ ਮੁੰਬਈ ਦੇ ਵਰਲੀ ਸਥਿਤ ਟਰਾਂਸਪੋਰਟ ਵਿਭਾਗ ਦੇ ਵਟਸਐਪ ਨੰਬਰ 'ਤੇ ਭੇਜਿਆ ਗਿਆ ਹੈ। ਧਮਕੀ ਭਰੇ ਸੁਨੇਹੇ ਵਿੱਚ ਅਦਾਕਾਰ ਦੇ ਘਰ ਵਿੱਚ ਵੜ ਕੇ ਉਸਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਉਸਦੀ ਕਾਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਮਿਲੀਆਂ ਹਨ। ਇਸ ਘਟਨਾ ਤੋਂ ਬਾਅਦ ਵਰਲੀ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਇਸ ਵੇਲੇ ਧਮਕੀ ਦੇ ਸਰੋਤ ਅਤੇ ਪ੍ਰਮਾਣਿਕਤਾ ਦੀ ਜਾਂਚ ਕਰ ਰਹੇ ਹਨ।

ਪਿਛਲੇ ਸਾਲ ਘਰ ਤੇ ਹੋਇਆ ਸੀ ਹਮਲਾ

ਪਿਛਲੇ ਸਾਲ 14 ਅਪ੍ਰੈਲ ਦੀ ਸਵੇਰ ਨੂੰ, ਬਾਈਕ 'ਤੇ ਆਏ ਦੋ ਸ਼ੂਟਰਾਂ ਨੇ ਸਲਮਾਨ ਖਾਨ ਦੇ ਘਰ, ਗਲੈਕਸੀ ਅਪਾਰਟਮੈਂਟ 'ਤੇ ਪੰਜ ਗੋਲੀਆਂ ਚਲਾਈਆਂ ਸਨ। ਇਸ ਗੋਲੀਬਾਰੀ ਵਿੱਚ ਇੱਕ ਗੋਲੀ ਸਲਮਾਨ ਦੇ ਘਰ ਦੀ ਕੰਧ 'ਤੇ ਵੀ ਲੱਗੀ ਸੀ। ਇੱਕ ਗੋਲੀ ਸਲਮਾਨ ਦੇ ਘਰ 'ਤੇ ਲੱਗੀ, ਜਿਸ ਨਾਲ ਜਾਲ ਟੁੱਟ ਗਿਆ ਸੀ। ਗੋਲੀਬਾਰੀ ਕਰਨ ਤੋਂ ਬਾਅਦ, ਹਮਲਾਵਰ ਮੌਕੇ 'ਤੇ ਬਾਈਕ ਛੱਡ ਕੇ ਭੱਜ ਗਏ ਸਨ।

ਸਿੱਦੀਕੀ ਦੇ ਕਤਲ ਤੋਂ ਬਾਅਦ ਵਧੀ ਸੁਰੱਖਿਆ

ਐਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਸਲਮਾਨ ਖਾਨ ਨੂੰ ਬਾਬਾ ਸਿੱਦੀਕੀ ਦਾ ਕਰੀਬੀ ਮੰਨਿਆ ਜਾਂਦਾ ਹੈ। ਸਿੱਦੀਕੀ ਦੇ ਕਤਲ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਤੋਂ ਨਾਰਾਜ਼ ਹੈ। ਇਸੇ ਕਾਰਨ ਉਹ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਇੱਕ ਟੀਵੀ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਜੇਕਰ ਸਲਮਾਨ ਖਾਨ ਮੁਆਫ਼ੀ ਮੰਗਦੇ ਹਨ ਤਾਂ ਮੈਂ ਕੁਝ ਨਹੀਂ ਕਰਾਂਗਾ। 

ਕਾਲੇ ਹਿਰਨ ਦਾ ਮਾਮਲਾ 

ਇਹ ਵਿਵਾਦ 1998 ਦੀ ਇੱਕ ਘਟਨਾ ਤੋਂ ਪੈਦਾ ਹੋਇਆ ਸੀ ਜਿਸ ਵਿੱਚ ਸਲਮਾਨ ਨੇ ਕਥਿਤ ਤੌਰ 'ਤੇ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਸੀ, ਜੋ ਕਿ ਬਿਸ਼ਨੋਈ ਭਾਈਚਾਰੇ ਦੁਆਰਾ ਪਵਿੱਤਰ ਮੰਨੇ ਜਾਂਦੇ ਹਨ। ਇਸ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੇ ਅਦਾਕਾਰ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਹੋ ਹੈ। ਅਕਤੂਬਰ ਵਿੱਚ, ਜਮਸ਼ੇਦਪੁਰ ਦੇ ਇੱਕ ਸਬਜ਼ੀ ਵਿਕਰੇਤਾ ਨੂੰ ਖਾਨ ਨੂੰ ਧਮਕੀ ਦੇਣ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
 

ਇਹ ਵੀ ਪੜ੍ਹੋ