ਨਸ਼ਾ ਛੁਡਾਊ ਕੇਂਦਰ ਦਾ ਹਾਲ - 4 ਮਹੀਨਿਆਂ ਤੋਂ ਸੂਰਜ ਦੇਖਣ ਨੂੰ ਤਰਸੇ ਨੌਜਵਾਨ 

ਇੱਥੇ 15 ਨੌਜਵਾਨਾਂ ਨੂੰ ਇੱਕ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਸੂਰਜ ਦੇਖਣਾ ਵੀ ਨਸੀਬ ਨਹੀਂ ਹੋਇਆ ਸੀ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ। 

Courtesy: ਅੰਮ੍ਰਿਤਸਰ ਵਿਖੇ ਪੁਲਿਸ ਨੇ ਨਸ਼ਾ ਛੁਡਾਊ ਕੇਂਦਰ 'ਚ ਰੇਡ ਕਰਕੇ ਨੌਜਵਾਨ ਰਿਹਾਅ ਕਰਾਏ।

Share:

ਪੰਜਾਬ ਨਿਊਜ਼। ਸੂਬੇ ਅੰਦਰ ਗੈਰ-ਕਾਨੂੰਨੀ ਤਰੀਕਿਆਂ ਦੇ ਨਾਲ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ। ਹਾਲਾਂਕਿ ਸਮੇਂ ਸਮੇਂ ਸਿਰ ਇਹਨਾਂ ਕੇਂਦਰਾਂ 'ਤੇ ਰੇਡ ਕਰਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਫਿਰ ਵੀ ਰੋਜ਼ਾਨਾ ਹੀ ਅਜਿਹੇ ਕੇਂਦਰਾਂ ਦੇ ਕਾਰਨਾਮੇ ਸਾਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ  ਅੰਮ੍ਰਿਤਸਰ ਦੇ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿੱਚ ਬੇਨਕਾਬ ਹੋਇਆ। ਜਿੱਥੇ ਨਸ਼ਾ ਛੁਡਾਉਣ ਦੇ ਮਕਸਦ ਨਾਲ ਰੱਖੇ ਨੌਜਵਾਨਾਂ ਉਪਰ ਮਨੁੱਖੀ ਤਸੱਦਦ ਕੀਤੇ ਜਾਂਦੇ ਸੀ। ਪੁਲਿਸ ਦੀ ਰੇਡ 'ਚ ਅਹਿਮ ਖੁਲਾਸੇ ਹੋਏ ਹਨ। 

4 ਮਹੀਨਿਆਂ ਤੋਂ ਨਹੀਂ ਦੇਖਿਆ ਸੂਰਜ

ਪੁਲਿਸ ਦੀ ਟੀਮ ਨੇ ਜਦੋਂ ਇਸ ਕੇਂਦਰ 'ਚ ਰੇਡ ਕੀਤੀ ਤਾਂ ਇੱਥੇ 15 ਨੌਜਵਾਨਾਂ ਨੂੰ ਇੱਕ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਸੂਰਜ ਦੇਖਣਾ ਵੀ ਨਸੀਬ ਨਹੀਂ ਹੋਇਆ ਸੀ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਅਤੇ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਅਤੇ ਵਿਸ਼ਾਲ ਸਿੰਘ ਨਾਮ ਦੇ ਦੋ ਨੌਜਵਾਨ ਬਿਨਾਂ ਕਿਸੇ ਇਜਾਜ਼ਤ ਦੇ ਕਿਰਾਏ ਦੀ ਇਮਾਰਤ ਵਿੱਚ ਰਹਿ ਰਹੇ ਸਨ। ਉਹ ਇਸ ਕੇਂਦਰ ਨੂੰ ਚਲੇ ਰਹੇ ਸੀ। ਸਾਰੇ ਨੌਜਵਾਨਾਂ ਨੂੰ ਇੱਕ ਕਮਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਨ੍ਹਾਂ ਲਈ ਸਿਰਫ਼ ਇੱਕ ਬਾਥਰੂਮ ਦਾ ਪ੍ਰਬੰਧ ਸੀ। ਬਹੁਤ ਹੀ ਮਾੜੇ ਹਾਲਾਤਾਂ 'ਚ ਨੌਜਵਾਨ ਰਹਿ ਰਹੇ ਸੀ। ਜਦੋਂ ਪੁਲਿਸ ਦੀ ਟੀਮ ਨੇ ਰੇਡ ਕੀਤੀ ਤਾਂ ਉਹਨਾਂ ਨੇ ਅਹਿਮ ਖੁਲਾਸੇ ਕੀਤੇ। 

ਨਾ ਕੋਈ ਡਾਕਟਰ, ਨਾ ਦਵਾਈ 

ਜਾਂਚ ਤੋਂ ਪਤਾ ਲੱਗਾ ਕਿ ਨੌਜਵਾਨਾਂ ਨੂੰ ਪਹਿਲੇ ਇੱਕ ਜਾਂ ਦੋ ਦਿਨ ਦਵਾਈਆਂ ਦਿੱਤੀਆਂ ਜਾਂਦੀਆਂ ਸਨ, ਪਰ ਉਸਤੋਂ ਬਾਅਦ ਕੋਈ ਇਲਾਜ ਨਹੀਂ ਕੀਤਾ ਜਾਂਦਾ ਸੀ । ਨਾ ਹੀ ਕੋਈ ਡਾਕਟਰ ਕਦੇ ਉਹਨਾਂ ਦੀ ਜਾਂਚ ਕਰਨ ਆਇਆ। ਕੁੱਝ ਨੌਜਵਾਨਾਂ ਨੂੰ ਖੁਜਲੀ ਦੀ ਸਮੱਸਿਆ ਵੀ ਸੀ, ਫਿਰ ਵੀ ਸਾਰਿਆਂ ਨੂੰ ਇੱਕ ਜਗ੍ਹਾ ਰੱਖਿਆ ਗਿਆ। ਪਰਿਵਾਰਕ ਮੈਂਬਰਾਂ ਨੂੰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਸੀ। ਪੁਲਿਸ ਨੇ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਅਤੇ ਸੰਚਾਲਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਾਰੇ ਨੌਜਵਾਨਾਂ ਨੂੰ ਸਹੀ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸਦੇ ਨਾਲ ਹੀ ਮੁਲਜ਼ਮਾਂ ਦਾ ਹੋਰ ਵੀ ਨੈੱਟਵਰਕ ਖੰਗਾਲਿਆ ਜਾ ਰਿਹਾ ਹੈ।