ਵਾਰਦਾਤ ਕਰਕੇ ਭੱਜੇ ਲੁਟੇਰਿਆਂ ਦੀ ਕਾਰ ਹਾਦਸਾਗ੍ਰਸਤ, ਤੁਰੰਤ ਬੰਦੂਕ ਦੀ ਨੋਕ 'ਤੇ ਲੁੱਟੀ ਦੂਜੀ ਕਾਰ

ਇਹ ਬਦਮਾਸ਼ ਫਿਰੋਜ਼ਪੁਰ ਦੇ ਇੱਕ ਕਮਿਸ਼ਨ ਏਜੰਟ ਤੋਂ 3 ਲੱਖ 25 ਹਜ਼ਾਰ ਰੁਪਏ ਲੁੱਟ ਕੇ ਭੱਜ ਰਹੇ ਸਨ। ਮੋਗਾ ਵਿਖੇ ਇਹਨਾਂ ਦੀ ਕਾਰ ਇੱਕ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਇਹ ਨੁਕਸਾਨੀ ਗਈ। ਇਸਤੋਂ ਬਾਅਦ ਬਦਮਾਸ਼ ਉੱਥੇ ਖੜ੍ਹੇ ਰਹੇ ਅਤੇ ਇੱਕ ਹੋਰ ਕਾਰ ਰੋਕ ਇਸਨੂੰ ਖੋਹ ਕੇ ਭੱਜ ਗਏ। 

Courtesy: ਹਾਦਸਾਗ੍ਰਸਤ ਕਾਰ, ਜਿਸਨੂੰ ਛੱਡ ਕੇ ਫਰਾਰ ਹੋਏ ਬਦਮਾਸ਼

Share:

ਕ੍ਰਾਇਮ ਨਿਊਜ਼। ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਕਸਬੇ ਦੇ ਪਿੰਡ ਮਾਹਲ ਵਿਖੇ ਹਥਿਆਰਬੰਦ ਬਦਮਾਸ਼ਾਂ ਨੇ ਦਿਨ-ਦਿਹਾੜੇ ਇੱਕ ਐਨਆਰਆਈ ਦੀ ਕਾਰ ਖੋਹ ਲਈ। ਇਹ ਬਦਮਾਸ਼ ਫਿਰੋਜ਼ਪੁਰ ਦੇ ਇੱਕ ਕਮਿਸ਼ਨ ਏਜੰਟ ਤੋਂ 3 ਲੱਖ 25 ਹਜ਼ਾਰ ਰੁਪਏ ਲੁੱਟ ਕੇ ਭੱਜ ਰਹੇ ਸਨ। ਮੋਗਾ ਵਿਖੇ ਇਹਨਾਂ ਦੀ ਕਾਰ ਇੱਕ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਇਹ ਨੁਕਸਾਨੀ ਗਈ। ਇਸਤੋਂ ਬਾਅਦ ਬਦਮਾਸ਼ ਉੱਥੇ ਖੜ੍ਹੇ ਰਹੇ ਅਤੇ ਇੱਕ ਹੋਰ ਕਾਰ ਰੋਕ ਇਸਨੂੰ ਖੋਹ ਕੇ ਭੱਜ ਗਏ। 

ਫਿਰੋਜ਼ਪੁਰ, ਮੋਗਾ 'ਚ ਕਰ ਚੁੱਕੇ ਵਾਰਦਾਤਾਂ 

ਡੀਐਸਪੀ ਲਵਦੀਪ ਸਿੰਘ ਦੇ ਅਨੁਸਾਰ, ਪਿੰਡ ਮਾਹਲ ਦੇ ਵਸਨੀਕ ਐਨਆਰਆਈ ਗੁਰਮੀਤ ਸਿੰਘ ਦੀ ਕਾਰ ਨੂੰ ਪੰਜ ਅਣਪਛਾਤੇ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਖੋਹ ਲਿਆ। ਬਦਮਾਸ਼ ਆਈ-20 ਕਾਰ ਭਜਾ ਕੇ ਲੈ ਜਾ ਰਹੇ ਸੀ ਤਾਂ ਪਿੰਡ ਦੇ ਗੇਟ ਨਾਲ ਟਕਰਾ ਗਈ ਅਤੇ ਨੁਕਸਾਨੀ ਗਈ। ਇਸ ਉਪਰੰਤ ਜਦੋਂ ਗੁਰਮੀਤ ਸਿੰਘ ਉੱਥੋਂ ਲੰਘ ਰਿਹਾ ਸੀ, ਤਾਂ ਇਨ੍ਹਾਂ ਬਦਮਾਸ਼ਾਂ ਨੇ ਉਸਦੀ ਕਾਰ ਖੋਹ ਲਈ ਅਤੇ ਭੱਜ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਦਮਾਸ਼ਾਂ ਨੇ ਸੁਭਾਨਪੁਰ ਦੇ ਇੱਕ ਮਕੈਨਿਕ ਤੋਂ ਆਈ-20 ਕਾਰ ਖੋਹੀ ਸੀ। ਮੁਲਜ਼ਮ ਫਿਰੋਜ਼ਪੁਰ ਦੇ ਇੱਕ ਕਮਿਸ਼ਨ ਏਜੰਟ ਤੋਂ 3.25 ਲੱਖ ਰੁਪਏ ਲੁੱਟ ਕੇ ਭੱਜ ਰਹੇ ਸਨ। ਇਸਤੋਂ ਪਹਿਲਾਂ ਵੀ ਮੁਲਜ਼ਮਾਂ ਨੇ 10 ਦਿਨ ਪਹਿਲਾਂ ਇੱਕ ਪੈਟਰੋਲ ਪੰਪ ਤੋਂ 10,000 ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਪੰਜਾਂ ਮੁਲਜ਼ਮਾਂ ਨੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਕਈ ਅਪਰਾਧ ਕੀਤੇ ਹਨ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੀ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :