Jalandhar:ਬਦਮਾਸ਼ਾਂ ਨੇ ਮੰਡੀ ਦੇ ਆੜਤੀ ਤੋਂ ਗੋਲੀ ਮਾਰਕੇ ਖੋਹੀ ਕਾਰ, ਆਦਮਪੁਰ ਪੈਟਰੋਲ ਪੰਪ 'ਤੇ ਕੀਤੀ ਫਾਈਰਿੰਗ 

ਜਲੰਧਰ ਜਿਲ੍ਹੇ ਵਿੱਚ ਵੀ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ ਹਾਲਾਤ ਇਹ ਹਨ ਕਿ ਆਦਮਪੁਰ ਪੈਟਰੋਲ ਪੰਪ ਤੇ ਫਾਈਰਿੰਗ ਕਰਕੇ ਬਦਮਾਸ਼ ਇੱਕ ਆੜਤੀ ਤੋਂ ਉਸਦੀ ਕਾਰ ਖੋਹਕੇ ਫਰਾਰ ਹੋ ਗਏ। ਪੀੜਤ ਵਿਵੇਕ ਪੈਟਰੋਲ ਪੰਪ 'ਤੇ ਕਾਰ 'ਚ ਤੇਲ ਭਰਵਾਉਣ ਆਇਆ ਸੀ

Share:

ਜਲੰਧਰ। ਜਲੰਧਰ ਦੇ ਆਦਮਪੁਰ ਵਿਖੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਆਦਮਪੁਰ ਏਅਰਫੋਰਸ ਸਟੇਸ਼ਨ ਨੇੜੇ ਪਿੰਡ ਉਦੇਸ਼ੀਆ ਦੀ ਹੈ ਜਿੱਥੇ ਕੁੱਝ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਚਲਾ ਕੇ ਇੱਕ ਆਰੜਤੀਏ ਤੋਂ ਉਸਦੀ ਕਾਰ ਖੋਹ ਲਈ। ਪੀੜਤ ਨਾਲ ਵਿਵੇਕ ਕੁਮਾਰ ਹੈ ਜਿਹੜਾ ਕਿ ਪੈਟਰੋਲ ਪੰਪ 'ਤੇ ਆਪਣੀ ਕਾਰ ਵਿੱਚ ਤੇਲ ਭਰਵਾਉਣ ਆਇਆ ਸੀ। ਵਾਰਦਾਤ ਤੋਂ ਲੁਟੇਰੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪੀੜਤ ਵਿਵੇਕ ਚੱਢਾ ਸਬਜ਼ੀ ਮੰਡੀ ਵਿੱਚ ਕਮਿਸ਼ਨ ਏਜੰਟ ਵਜੋਂ ਕੰਮ ਕਰਦਾ ਹੈ।

ਵਿਵੇਕ ਨੇ ਦੱਸਿਆ ਕਿ ਉਹ ਸਵੇਰੇ ਹੀ ਪੈਟਰੋਲ ਪੰਪ 'ਤੇ ਕਾਰ 'ਚ ਤੇਲ ਭਰਨ ਆਇਆ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਸ ਦੀ ਕਾਰ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਸੂਚਨਾ ਮਿਲਦੇ ਹੀ ਡੀਐਸਪੀ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਉਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ। ਜਲੰਧਰ 'ਚ ਐਤਵਾਰ ਰਾਤ ਨੂੰ ਤਿੰਨ ਸੁਨਿਆਰਿਆਂ ਦੀਆਂ ਦੁਕਾਨਾਂ 'ਚੋਂ ਕਰੀਬ 2 ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ।

ਇਹ ਵੀ ਪੜ੍ਹੋ