ਇੰਸਟਾਗ੍ਰਾਮ 'ਤੇ ਰੀਲ ਪਾਉਣ ਦੀ ਮਿਲੀ ਤਾਲਿਬਾਨੀ ਸਜ਼ਾ, ਪਤੀ ਨੇ ਪਤਨੀ ਦੀ ਪਹਿਲਾਂ ਕੱਢੀ ਅੱਖੀ ਫੇਰ ਵੱਢੀਆਂ ਉਂਗਲਾਂ, ਬੱਚਿਆਂ ਨੇ ਦੱਸੀ ਸਾਰੀ ਕਹਾਣੀ 

ਮੋਗੇ ਤੋਂ ਇੱਕ ਬਹੁਤ ਹੀ ਕਰੂਰਤਾ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੰਸਟਾਗ੍ਰਾਮ ਤੇ ਰੀਲ ਪਾਉਣ ਦੀ ਇੱਕ ਮਹਿਲਾ ਨੂੰ ਐਸੀ ਸਜ਼ਾ ਮਿਲੀ ਕੀ ਉਸਦੀ ਮੌਤ ਹੋ ਗਈ। ਬਾਅਦ ਵਿੱਚ ਮ੍ਰਿਤਕ ਮਹਿਲਾ ਦੇ ਬੱਚਿਆਂ ਨੇ ਇਸ ਸਾਰੇ ਮਾਮਲੇ ਤੋਂ ਪਰਦਾ ਚੁੱਕਿਆ। ਵਿਸਥਾਰ ਨਾਲ ਪੜ੍ਹੋ ਪੂਰੀ ਖਬਰ

Share:

ਹਾਈਲਾਈਟਸ

  • ਮ੍ਰਿਤਕ ਮਹਿਲਾ ਦੇ ਸਨ 6 ਬੱਚੇ, ਪ੍ਰੇਮੀ ਨਾਲ ਵਸਾਉਣਾ ਚਾਹੁੰਦੀ ਸੀ ਘਰ
  • ਐਤਵਾਰ ਹੋਈ ਸੀ ਮਹਿਲਾ ਦੀ ਮੌਤ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਮੋਗਾ। ਕੋਈ ਜਿੰਨਾ ਮਰਜ਼ੀ ਅਪਰਾਧ ਕਰੇ ਪਰ ਇਸ ਪਤੀ ਦੀ ਤਰ੍ਹਾਂ ਆਪਣੀ ਪਤਨੀ ਨੂੰ ਕੋਈ ਸਜ਼ਾ ਨਹੀਂ ਦਿੰਦਾ। ਸਜਾ ਵੀ ਅਜਿਹੀ ਜਿਸ ਨਾਲ ਪਤਨੀ ਦੀ ਮੌਤ ਹੀ ਹੋ ਜਾਵੇ। ਜੀ ਹਾਂ ਇਹ ਮਾਮਲਾ ਪੰਜਾਬ ਦੇ ਮੋਗਾ ਜਿਲ੍ਹੇ ਨਾਲ ਸਬੰਧਿ ਹੈ, ਜਿੱਥੇ ਇੱਕ ਪਤਨੀ ਆਪਣੇ ਜਾਲਮ ਪਤੀ ਦੀ ਸਜ਼ਾ ਦਾ ਸ਼ਿਕਾਰ ਹੋਈ ਹੈ। ਬੀਤੀ ਸ਼ਾਮ ਬੌਲੀ ਬਸਤੀ ਦੀ ਰਹਿਣ ਵਾਲੀ ਇੱਕ ਔਰਤ ਦੀ ਮੌਤ ਹੋ ਗਈ। ਔਰਤ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮਹਿਲਾ ਦੇ ਬੱਚਿਆਂ ਨੇ ਇਸ ਪੂਰੀ ਘਟਨਾ ਪਿੱਛੇ ਕਈ ਖੁਲਾਸੇ ਕੀਤੇ ਹਨ।

ਸਰਬਜੀਤ ਕੌਰ ਜੋ ਆਪਣੇ ਪ੍ਰੇਮੀ ਨਾਲ ਸਮਝੌਤਾ ਕਰਨ ਦੀ ਤਿਆਰੀ ਕਰ ਰਹੀ ਸੀ, ਉਸ ਦੇ ਪਤੀ ਹਰਮੇਸ਼ ਸਿੰਘ ਨੇ 5 ਜਨਵਰੀ ਨੂੰ ਉਸ ਦੀ ਇਕ ਅੱਖ ਕੱਢ ਦਿੱਤੀ ਅਤੇ ਉਸ ਦੀਆਂ ਉਂਗਲਾਂ ਦੇ ਪੋਟੇ ਵੱਢ ਦਿੱਤੇ। ਮ੍ਰਿਤਕ ਮਹਿਲਾ ਆਪਣੇ ਪ੍ਰੇਮੀ ਨਾਲ ਘਰ ਵਸਾਉਣ ਦੀ ਤਿਆਰੀ ਕਰ ਰਹੀ ਸੀ। 

ਦੋ ਕਤਲ ਕਰਨਾ ਚਾਹੁੰਦਾ ਸੀ ਮੁਲਜ਼ਮ

 ਮ੍ਰਿਤਕ ਦੇ ਬੇਟੇ ਅਨੁਸਾਰ ਉਸ ਦਾ ਪਿਤਾ ਮਾਂ ਦੇ ਨਾਲ ਉਸਦੇ ਪ੍ਰੇਮੀ ਦੀ ਵੀ ਹੱਤਿਆ ਕਰਨਾ ਚਾਹੁੰਦਾ ਸੀ। 5 ਜਨਵਰੀ ਨੂੰ ਦੋਵੇਂ ਘਰ 'ਚ ਸਨ ਪਰ ਪਿਤਾ ਦੇ ਹਮਲੇ ਤੋਂ ਪਹਿਲਾਂ ਹੀ ਮਾਂ ਦਾ ਪ੍ਰੇਮੀ ਘਰੋਂ ਭੱਜ ਗਿਆ ਸੀ। ਬਾਅਦ ਵਿੱਚ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਇੱਕ ਅੱਖ ਕੱਢ ਦਿੱਤੀ। ਉਸ ਦੀ ਮਾਂ 8 ਜਨਵਰੀ ਨੂੰ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਾ। ਇਸੇ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 

ਮ੍ਰਿਤਕ ਮਹਿਲਾ ਦੇ ਸਨ ਛੇ ਬੱਚੇ 

ਬੱਚਿਆਂ ਮੁਤਾਬਕ ਮਾਂ ਦੀਆਂ ਉਂਗਲਾਂ ਕੱਟਣ ਤੋਂ ਬਾਅਦ ਪਿਤਾ ਨੇ ਕਿਹਾ ਕਿ ਹੁਣ ਦੇਖਦੇ ਹਾਂ ਕਿ ਤੁਸੀਂ ਰੀਲ ਬਣਾ ਕੇ ਇੰਸਟਾਗ੍ਰਾਮ 'ਤੇ ਕਿਵੇਂ ਪੋਸਟ ਕਰਦੇ ਹੋ? ਮ੍ਰਿਤਕ ਸਰਬਜੀਤ ਕੌਰ ਪੁੱਤਰ ਸੋਨੂੰ ਅਤੇ ਬੇਟੀ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਛੇ ਭੈਣ-ਭਰਾ ਸਨ। ਦੋ ਭੈਣਾਂ ਦੀ ਮੌਤ ਹੋ ਗਈ ਹੈ। ਤਿੰਨ ਵਿਆਹੇ ਹੋਏ ਹਨ। ਇੱਕ ਛੋਟੀ ਭੈਣ ਅਣਵਿਆਹੀ ਹੈ।

ਆਮਤੌਰ ਤੇ ਘਰ ਚ ਹੁੰਦਾ ਸੀ ਕਲੇਸ਼ 

ਸਾਰਾ ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ। ਸੋਨੂੰ ਨੇ ਦੱਸਿਆ ਕਿ ਉਸ ਦੇ ਆਪਣੀ ਮਾਂ ਦੇ ਘਰ ਦੇ ਕੋਲ ਰਹਿਣ ਵਾਲੇ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਮਾਂ ਆਪਣੇ ਬੁਆਏਫ੍ਰੈਂਡ ਨਾਲ ਰੀਲਾਂ ਬਣਾ ਕੇ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਸੀ। ਪਿਤਾ ਨੇ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪਿੰਡ 'ਚ ਉਸ ਦੀ ਬਦਨਾਮੀ ਹੋ ਰਹੀ ਹੈ ਅਤੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ ਪਰ ਮਾਂ ਇਹ ਮੰਨਣ ਨੂੰ ਤਿਆਰ ਨਹੀਂ ਸੀ। ਇਸ ਗੱਲ ਨੂੰ ਲੈ ਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਇਸ ਝਗੜੇ ਕਾਰਨ ਥਾਣਾ ਮਹਿਣਾ ਵਿੱਚ ਪੰਚਾਇਤ ਪੱਧਰੀ ਸਮਝੌਤਾ ਵੀ ਹੋਇਆ ਸੀ।

ਮਹਿਲਾ ਨੇ ਆਪਣੇ ਪ੍ਰੇਮੀ ਨਾਲ ਕਰਨੀ ਸੀ ਕੋਰਟ ਮੈਰਿਜ 

ਮ੍ਰਿਤਕ ਦੇ ਲੜਕੇ ਸੋਨੂੰ ਨੇ ਦੱਸਿਆ ਕਿ 8 ਜਨਵਰੀ ਨੂੰ ਉਸ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਕੋਰਟ ਮੈਰਿਜ ਕਰਨ ਦੀ ਤਿਆਰੀ ਕੀਤੀ ਸੀ। ਪ੍ਰੇਮੀ ਵੀ ਵਿਆਹਿਆ ਹੋਇਆ ਹੈ। ਪਿਤਾ ਨੂੰ ਪਤਾ ਲੱਗਾ ਸੀ ਕਿ ਮਾਂ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਤਿਆਰੀ ਕਰ ਲਈ ਹੈ। ਪਿਤਾ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸਾਜ਼ਿਸ਼ ਰਚੀ। ਪਿਤਾ ਦੋਹਾਂ ਨੂੰ ਮਾਰਨਾ ਚਾਹੁੰਦਾ ਸੀ। ਦੋ ਦਿਨ ਪਹਿਲਾਂ ਜਦੋਂ ਮਾਂ ਦਾ ਪ੍ਰੇਮੀ ਕੰਮ ਦੇ ਬਹਾਨੇ ਉਨ੍ਹਾਂ ਦੇ ਘਰ ਆਇਆ ਸੀ ਤਾਂ ਪਿਤਾ ਵੀ ਉਥੇ ਪਹੁੰਚ ਗਿਆ ਪਰ ਕਿਸੇ ਤਰ੍ਹਾਂ ਮਾਂ ਦਾ ਪ੍ਰੇਮੀ ਚਕਮਾ ਦੇ ਕੇ ਉਥੋਂ ਭੱਜ ਗਿਆ।

ਬਾਅਦ ਵਿੱਚ ਪਿਤਾ ਨੇ ਪਹਿਲਾਂ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਨੇ (ਪੋਟ) ਇਹ ਕਹਿੰਦੇ ਹੋਏ ਉਸ ਦੀਆਂ ਉਂਗਲਾਂ ਕੱਟ ਦਿੱਤੀਆਂ ਕਿ ਹੁਣ ਮੈਂ ਦੇਖਾਂਗਾ ਕਿ ਤੁਸੀਂ ਇੰਸਟਾਗ੍ਰਾਮ 'ਤੇ ਕਿਵੇਂ ਪੋਸਟ ਕਰੋਗੇ। ਬਾਅਦ ਵਿੱਚ ਇੱਕ ਅੱਖ ਵੀ ਕੱਢ ਲਈ ਗਈ।

ਮੁਲਜ਼ਮ ਪਤੀ ਖਿਲਾਫ ਕਤਲ ਦਾ ਮਾਮਲਾ ਦਰਜ, ਗ੍ਰਿਫਤਾਰ

ਔਰਤ ਦੇ ਕਤਲ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਪਿਤਾ 5 ਜਨਵਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਜ਼ਖਮੀ ਔਰਤ ਨੂੰ ਕਿਸੇ ਤਰ੍ਹਾਂ ਮਥੁਰਾਦਾਸ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ।

ਉੱਥੇ ਹੀ 7 ਜਨਵਰੀ ਐਤਵਾਰ ਸ਼ਾਮ ਨੂੰ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੇਰ ਰਾਤ ਥਾਣਾ ਮਹਿਣਾ ਦੀ ਪੁਲਸ ਨੇ ਔਰਤ ਦੇ ਪਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮਹਿਣਾ ਦੇ ਸਹਾਇਕ ਐਸਐਚਓ ਸੁਖਪਾਲ ਸਿੰਘ ਨੇ ਮੁਲਜ਼ਮ ਪਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਮੁਲਜ਼ਮ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ, ਦੂਜੀ ਦਾ ਕੀਤਾ ਕਤਲ 

ਪਤੀ ਦੇ ਜ਼ੁਲਮ ਕਾਰਨ ਮਾਰੀ ਗਈ ਔਰਤ ਸਰਬਜੀਤ ਕੌਰ ਦੇ ਪਤੀ ਹਰਮੇਸ਼ ਸਿੰਘ ਮੇਸਾ ਦਾ ਇਹ ਦੂਜਾ ਵਿਆਹ ਸੀ। ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ ਪੰਜ ਧੀਆਂ ਸਨ। ਦੂਜਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਨ੍ਹਾਂ ਦਾ ਇਕ ਹੀ ਪੁੱਤਰ ਸੋਨੂੰ ਹੈ। ਦੂਜੀ ਪਤਨੀ ਨੂੰ ਹਰਮੇਸ਼ ਸਿੰਘ ਨੇ ਆਪਣੇ ਹੱਥੀਂ ਮਾਰਿਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਸੀ। ਐਤਵਾਰ ਨੂੰ ਔਰਤ ਦੀ ਮੌਤ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਫੜ ਲਿਆ। ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ