50 ਲੱਖ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਨਿਕਲਿਆ ਝੂਠਾ, ਗੰਨਮੈਨ ਲੈਣ ਲਈ ਅਮਰੀਕਾ ਰਹਿੰਦੇ ਭਰਾ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼

ਪੁਲਿਸ ਦੀ ਜਾਂਚ 'ਚ ਸਾਰੀ ਕਹਾਣੀ ਝੂਠੀ ਨਿਕਲੀ ਤੇ ਸ਼ਿਕਾਇਤਕਰਤਾ ਹੀ ਸਾਜਿਸ਼ਕਰਤਾ ਨਿਕਲਿਆ। ਅਮਰੀਕਾ ਰਹਿੰਦੇ ਉਸਦੇ ਭਰਾ ਦੀ ਸ਼ਮੂਲੀਅਤ ਵੀ ਸਾਮਣੇ ਆਈ। ਪੁਲਿਸ ਹਰ ਪਹਿਲੂ ਤੋਂ ਅਗਲੇਰੀ ਜਾਂਚ ਕਰ ਰਹੀ ਹੈ।  

Courtesy: ਹੁਸ਼ਿਆਰਪੁਰ ਪੁਲਿਸ ਨੇ 3 ਮੁਲਜ਼ਮ ਕਾਬੂ ਕੀਤੇ

Share:

ਹੁਸ਼ਿਆਰਪੁਰ ਦੇ ਮੁਕੇਰੀਆਂ ’ਚ 9 ਮਾਰਚ 2025 ਨੂੰ ਇੱਕ ਘਰ ਦੇ ਬਾਹਰ ਗੋਲੀਬਾਰੀ ਕਰਨ ਅਤੇ ਗੇਟ ਕੋਲ ਪਿਸਤੌਲ ਦੀਆਂ ਗੋਲੀਆਂ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ ਸੀ। ਇਸ ਗੁੰਝਲਦਾਰ ਕੇਸ ਨੂੰ ਮੁਕੇਰੀਆਂ ਪੁਲਿਸ ਨੇ ਹੱਲ ਕਰ ਲਿਆ ਹੈ। ਇਸ ਮਾਮਲੇ 'ਚ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ। ਪੁਲਿਸ ਦੀ ਜਾਂਚ 'ਚ ਸਾਰੀ ਕਹਾਣੀ ਝੂਠੀ ਨਿਕਲੀ ਤੇ ਸ਼ਿਕਾਇਤਕਰਤਾ ਹੀ ਸਾਜਿਸ਼ਕਰਤਾ ਨਿਕਲਿਆ। ਅਮਰੀਕਾ ਰਹਿੰਦੇ ਉਸਦੇ ਭਰਾ ਦੀ ਸ਼ਮੂਲੀਅਤ ਵੀ ਸਾਮਣੇ ਆਈ। ਪੁਲਿਸ ਹਰ ਪਹਿਲੂ ਤੋਂ ਅਗਲੇਰੀ ਜਾਂਚ ਕਰ ਰਹੀ ਹੈ।  

50 ਲੱਖ ਦੀ ਫਿਰੌਤੀ ਦੀ ਸ਼ਿਕਾਇਤ 

ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਮੁਕੇਰੀਆਂ ਦੇ ਰਹਿਣ ਵਾਲੇ ਇੱਕ ਨੌਜਵਾਨ ਰੋਹਿਤ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਵਿਦੇਸ਼ ਤੋਂ ਕਿਸੇ ਦਾ ਫੋਨ ਆਇਆ ਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜੇਕਰ ਫਿਰੌਤੀ ਦੀ ਰਕਮ ਨਹੀਂ ਦਿੱਤੀ ਜਾਂਦੀ, ਤਾਂ ਪਰਿਵਾਰ ਨੂੰ ਜਾਨੀ ਨੁਕਸਾਨ ਹੋਵੇਗਾ। ਰੋਹਿਤ ਅਨੁਸਾਰ ਅਗਲੇ ਦਿਨ ਉਸਦੇ ਘਰ ਦੇ ਬਾਹਰ ਗੋਲੀਬਾਰੀ ਹੋਈ। ਇਸ ਤੋਂ ਬਾਅਦ, ਮੁਕੇਰੀਆਂ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਅਤੇ ਸ਼ਿਕਾਇਤਕਰਤਾ ਰੋਹਿਤ ਨੂੰ ਉਸਦੇ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਅਪਰਾਧ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸਕੂਟਰ ਵੀ ਪੁਲਿਸ ਨੇ ਬਰਾਮਦ ਕਰ ਲਿਆ।

ਪੁਲਿਸ ਦੀ ਜਾਂਚ 'ਚ ਫਸਿਆ 

ਇਸ ਸਬੰਧੀ ਮੁਕੇਰੀਆਂ ਪੁਲਿਸ ਸਟੇਸ਼ਨ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਸਾਰੀ ਸਾਜ਼ਿਸ਼ ਰੋਹਿਤ ਸ਼ਰਮਾ ਨੇ ਰਚੀ ਸੀ। ਸੀਸੀਟੀਵੀ ਦੇ ਆਧਾਰ 'ਤੇ ਹਰ ਤਕਨੀਕੀ ਪਹਿਲੂ ਤੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 8 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੂਰੀ ਘਟਨਾ ਸਿਰਫ ਝੂਠੀ ਪ੍ਰਸਿੱਧੀ ਲਈ ਤੇ ਸੁਰੱਖਿਆ ਪ੍ਰਾਪਤ ਕਰਨ ਲਈ ਯੋਜਨਾਬੱਧ ਕੀਤੀ ਗਈ ਸੀ। ਰੋਹਿਤ ਸ਼ਰਮਾ ਨੇ ਇਹ ਯੋਜਨਾ ਆਪਣੇ ਭਰਾ ਵਿਕਾਸ ਸ਼ਰਮਾ ਨਾਲ ਮਿਲ ਕੇ ਬਣਾਈ ਸੀ ਜੋ ਅਮਰੀਕਾ ਵਿੱਚ ਰਹਿੰਦਾ ਹੈ। ਇਸ ਘਟਨਾ ’ਚ ਵਰਤਿਆ ਗਿਆ ਸਕੂਟਰ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਪ੍ਰਾਪਤ ਕਰ ਲਿਆ ਗਿਆ ਹੈ। ਡੀਐਸਪੀ ਵਿਰਕ ਦੇ ਅਨੁਸਾਰ ਇਸ ਮਾਮਲੇ 'ਚ 3 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਬਾਕੀ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ