ਜ਼ਿਮਨੀ ਚੋਣਾਂ 'ਚ ਮੁੜ ਚਰਚਾ ਦਾ ਵਿਸ਼ਾ ਬਣਿਆ 4 ਸਾਲ ਦੀ ਬੱਚੀ ਦਿਲਰੋਜ਼ ਦਾ ਮਾਮਲਾ, ਗੁਆਂਢਣ ਨੇ ਜ਼ਿੰਦਾ ਦਫਨਾਇਆ ਸੀ

ਐਡਵੋਕੇਟ ਘੁੰਮਣ ਦਾ ਨਾਮ ਉਦੋਂ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਉਹਨਾਂ ਨੇ ਆਪਣੀ ਗੁਆਂਢਣ ਨੀਲਮ, ਜਿਸਨੇ 4 ਸਾਲ ਦੀ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ, ਨੂੰ ਸੈਸ਼ਨ ਅਦਾਲਤ ਦੁਆਰਾ ਮੌਤ ਦੀ ਸਜ਼ਾ ਕਰਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।

Courtesy: file photo

Share:

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਅੱਜ ਲੁਧਿਆਣਾ ਵਿੱਚ ਮ੍ਰਿਤਕ ਲੜਕੀ ਦਿਲਰੋਜ਼ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਉਨ੍ਹਾਂ ਦੇ ਨਾਲ ਸਨ। ਐਡਵੋਕੇਟ ਘੁੰਮਣ ਦਾ ਨਾਮ ਉਦੋਂ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਉਹਨਾਂ ਨੇ ਆਪਣੀ ਗੁਆਂਢਣ ਨੀਲਮ, ਜਿਸਨੇ 4 ਸਾਲ ਦੀ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ, ਨੂੰ ਸੈਸ਼ਨ ਅਦਾਲਤ ਦੁਆਰਾ ਮੌਤ ਦੀ ਸਜ਼ਾ ਕਰਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਦੇ ਦਿਨ ਦੋਸ਼ੀ ਔਰਤ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ ਤੇ ਹੁਣ ਉਸਨੇ ਹਾਈਕੋਰਟ ਵਿਖੇ ਅਪੀਲ ਪਾਈ ਹੋਈ ਹੈ। ਦੱਸ ਦਈਏ ਕਿ ਘੁੰਮਣ ਦੇ ਅਕਾਲੀ ਦਲ ਉਮੀਦਵਾਰ ਹੋਣ ਕਰਕੇ ਹਰ ਕੋਈ ਇਸ ਤਰੀਕੇ ਨਾਲ ਪਛਾਣ ਕਰਵਾ ਰਿਹਾ ਹੈ ਕਿ ਇਹ ਉਹ ਵਕੀਲ ਹਨ ਜਿਹਨਾਂ ਨੇ ਬੱਚੀ ਦੀ ਦੋਸ਼ਣ ਨੂੰ ਸਜ਼ਾ ਕਰਾਈ ਸੀ। 

ਆਖਰ ਤੱਕ ਲੜਾਈ ਲੜੀ ਜਾਵੇਗੀ 

ਅੱਜ ਐਡਵੋਕੇਟ ਘੁੰਮਣ ਨੂੰ ਦਿਲਰੋਜ਼ ਦੇ ਕਾਤਲ ਨੂੰ ਸਜ਼ਾ ਦਿਵਾਉਣ ਅਤੇ ਪੂਰਾ ਕੇਸ ਮੁਫ਼ਤ ਲੜਨ ਲਈ ਲੋਕਾਂ ਤੋਂ ਹਮਦਰਦੀ ਮਿਲ ਰਹੀ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਦਿਲਰੋਜ਼ ਦੀ ਮੌਤ ਤੋਂ ਬਾਅਦ, ਉਹ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਹ ਹਾਲੇ ਵੀ ਲੜਕੀ ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੇ ਹਨ। ਨੀਲਮ ਨੂੰ ਪਿਛਲੇ ਸਾਲ ਅੱਜ ਦੇ ਦਿਨ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ। ਘੁੰਮਣ ਨੇ ਕਿਹਾ ਕਿ ਹੁਣ ਨੀਲਮ ਨੇ ਹਾਈ ਕੋਰਟ ਵਿੱਚ ਰਹਿਮ ਦੀ ਅਪੀਲ ਦਾਇਰ ਕੀਤੀ ਹੈ। ਪਰ ਉਸਨੂੰ ਉੱਥੇ ਵੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਮੈਂ ਨਿੱਜੀ ਤੌਰ 'ਤੇ ਹਾਈ ਕੋਰਟ ਵਿੱਚ ਕੇਸ ਦੀ ਬਹਿਸ ਕਰਾਂਗਾ ਅਤੇ ਅਦਾਲਤ ਨੂੰ ਉਸਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਦੀ ਅਪੀਲ ਕਰਾਂਗਾ। ਇਸ ਤੋਂ ਬਾਅਦ, ਜੇਕਰ ਨੀਲਮ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਜਾਂਦੀ ਹੈ, ਤਾਂ ਉੱਥੇ ਵੀ ਉਸਦਾ ਪੂਰਾ ਮੁਕਾਬਲਾ ਹੋਵੇਗਾ। 

ਪਿਛਲੇ 3 ਸਾਲਾਂ ਤੋਂ ਪੰਜਾਬ ਵਿੱਚ ਅਪਰਾਧ ਵਧੇ

ਐਡਵੋਕੇਟ ਘੁੰਮਣ ਨੇ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਲੜਕੀ ਦਿਲਰੋਜ਼ ਦੇ ਮਾਮਲੇ ਵਿੱਚ ਪੂਰਾ ਅਕਾਲੀ ਦਲ ਪਰਿਵਾਰ ਦੇ ਨਾਲ ਹੈ। ਅਕਾਲੀ ਦਲ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਹਰ ਲੜਾਈ ਲੜੇਗਾ। ਘੁੰਮਣ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਪੰਜਾਬ ਵਿੱਚ ਅਪਰਾਧ ਇੰਨਾ ਵੱਧ ਗਿਆ ਹੈ ਕਿ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸਨੂੰ ਕੰਟਰੋਲ ਕਰਨ ਦੇ ਯੋਗ ਨਹੀਂ ਹੈ। ਇਨ੍ਹਾਂ ਕਾਰਨਾਂ ਕਰਕੇ 'ਆਪ' ਦਿੱਲੀ ਵਿੱਚ ਹਾਰ ਗਈ। 

ਇਹ ਵੀ ਪੜ੍ਹੋ