Ludhiana: ਲਾਰੈਂਸ ਗੈਂਗ ਦੇ ਟੀਨੂੰ ਨੂੰ ਫਰਾਰ ਹੋਣ ਵਿੱਚ ਮਦਦ ਕਰਨ ਵਾਲਾ ਮੁਲਜ਼ਮ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ

Ludhiana: ਗੋਰਾ ਨੇ ਟੀਨੂੰ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਹ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਲੁਧਿਆਣਾ ਜੇਲ੍ਹ ਤੋਂ ਆਇਆ ਸੀ। ਪੁਲਿਸ ਟੀਮ ਨੇ ਨੀਰਜ ਨੂੰ ਉਸ ਦੇ ਘਰ ਵੱਲ ਜਾਂਦੇ ਸਮੇਂ ਗਿੱਲ ਰੋਡ ’ਤੇ ਚੈਕਿੰਗ ਲਈ ਰੋਕਿਆ। ਜਦੋਂ ਉਸ ਦੇ ਸਕੂਟਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 760 ਗ੍ਰਾਮ ਹੈਰੋਇਨ ਬਰਾਮਦ ਹੋਈ।

Share:

Ludhiana: ਲੁਧਿਆਣਾ ਵਿੱਚ ਐਸ.ਟੀ.ਐਫ. ਦੀ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲਾਰੈਂਸ ਗੈਂਗ ਦੇ ਖਾਸ ਸਰਗਨਾ ਦੀਪਕ ਕੁਮਾਰ ਟੀਨੂੰ ਦੇ ਫਰਾਰ ਹੋਣ ਵਿੱਚ ਮਦਦ ਕਰਨ ਵਾਲੇ ਰਾਜਿੰਦਰ ਸਿੰਘ ਉਰਫ਼ ਗੋਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਰਾ ਇਲੈਕਟ੍ਰੀਕਲ ਫਿਟਿੰਗ ਦਾ ਕੰਮ ਕਰਦਾ ਹੈ। ਉਹ ਪਿਛਲੇ 4 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਗੋਰਾ ਨੇ ਟੀਨੂੰ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਹ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਲੁਧਿਆਣਾ ਜੇਲ੍ਹ ਤੋਂ ਆਇਆ ਸੀ। ਜਾਣਕਾਰੀ ਦਿੰਦਿਆਂ ਡੀਐਸਪੀ ਅਜੇ ਕੁਮਾਰ ਅਤੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਲੀ ਨੰਬਰ 14 ਨਿਊ ਸ਼ਿਮਲਾਪੁਰੀ ਦਾ ਰਹਿਣ ਵਾਲਾ ਨੀਰਜ ਕੁਮਾਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਸਦਾ ਇੱਕ ਦੋਸਤ ਰਾਜਿੰਦਰ ਗੋਰਾ ਵੀ ਮਦਦਗਾਰ ਹੈ। ਪੁਲਿਸ ਟੀਮ ਨੇ ਨੀਰਜ ਨੂੰ ਉਸ ਦੇ ਘਰ ਵੱਲ ਜਾਂਦੇ ਸਮੇਂ ਗਿੱਲ ਰੋਡ ’ਤੇ ਚੈਕਿੰਗ ਲਈ ਰੋਕਿਆ। ਜਦੋਂ ਉਸ ਦੇ ਸਕੂਟਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 760 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੀਰਜ ਨੇ ਪੁੱਛਗਿੱਛ ਦੌਰਾਨ ਗੋਰਾ ਦਾ ਨਾਂ ਬੋਲਿਆ। ਗੋਰਾ ਪਿੰਡ ਮਹਿਮੂਦਪੁਰ ਦਾ ਰਹਿਣ ਵਾਲਾ ਹੈ। ਗੋਰਾ ਦੇ ਲਾਰੈਂਸ ਗੈਂਗ ਨਾਲ ਸਬੰਧ ਹਨ।

ਪਹਿਲਾਂ ਵੀ ਦਰਜ ਹਨ ਨਸ਼ਾ ਤਸਕਰੀ ਦੇ 2 ਮਾਮਲੇ

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਗੋਰਾ ਨੇ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋ ਕੇਸ ਦਰਜ ਹਨ। ਪੁਲਿਸ ਨੇ ਉਸ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 109,151 ਤਹਿਤ ਕੇਸ ਵੀ ਦਰਜ ਕੀਤਾ ਹੈ। ਉਹ 3 ਮਹੀਨੇ ਪਹਿਲਾਂ ਹੀ ਕੇਂਦਰੀ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ। ਫਿਲਹਾਲ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਦਾਲਤ ਤੋਂ ਰਿਮਾਂਡ ਲੈ ਕੇ ਪੁਲਿਸ ਕਈ ਖੁਲਾਸੇ ਕਰੇਗੀ।

ਇਹ ਵੀ ਪੜ੍ਹੋ