Ludhiana: ਦਿਮਾਗੀ ਤੌਰ 'ਤੇ ਕਮਜ਼ੋਰ ਔਰਤ ਨਾਲ ਕੀਤਾ ਜਬਰ-ਜਨਾਹ, ਛੁਡਾਉਣ ਆਏ ਲੋਕਾਂ ਨਾਲ ਵੀ ਕੀਤੀ ਮੁਲਜ਼ਮ ਨੇ ਬਦਲਸੂਕੀ

Ludhiana:  ਲੋਕਾਂ ਦਾ ਦੋਸ਼ ਹੈ ਕਿ ਮੁਲਜ਼ਮ ਨੇ ਦੇਰ ਰਾਤ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੁਲਿਸ ਜਾਂਚ ਕਰ ਰਹੀ ਹੈ। ਔਰਤ ਦੀ ਮੈਡੀਕਲ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 

Share:

Ludhiana: ਦਿਮਾਗੀ ਤੌਰ 'ਤੇ ਕਮਜ਼ੋਰ ਔਰਤ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਸ਼ਾਂਤੀ ਨਗਰ ਦੀ ਰਹਿਣ ਵਾਲੀ ਹੈ ਅਤੇ ਦਿਮਾਗੀ ਤੌਰ 'ਤੇ ਕਮਜ਼ੋਰ ਹੋਣ ਕਾਰਨ ਅਕਸਰ ਗਲੀਆਂ 'ਚ ਘੁੰਮਦੀ ਰਹਿੰਦੀ ਸੀ। ਸੂਆ ਰੋਡ ਪਿੰਡ ਗਿਆਸਪੁਰਾ ਦਾ ਰਹਿਣ ਵਾਲਾ ਮੁਲਜ਼ਮ ਉਸ ਨੂੰ ਆਪਣੇ ਘਰ ਲੈ ਆਇਆ। ਲੋਕਾਂ ਦਾ ਦੋਸ਼ ਹੈ ਕਿ ਮੁਲਜ਼ਮ ਨੇ ਦੇਰ ਰਾਤ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੁਲਿਸ ਜਾਂਚ ਕਰ ਰਹੀ ਹੈ। ਔਰਤ ਦੀ ਮੈਡੀਕਲ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜਦੋਂ ਲੋਕ ਔਰਤ ਦੀ ਚੀਕ ਸੁਣ ਕੇ ਉਸ ਨੂੰ ਛੁਡਾਉਣ ਗਏ ਤਾਂ ਮੁਲਜ਼ਮ ਨੇ ਲੋਕਾਂ ਨਾਲ ਬਦਸਲੂਕੀ ਵੀ ਕੀਤੀ। ਮੁਲਜ਼ਮ ਲੋਕਾਂ ਨਾਲ ਬਹੁਤ ਦੁਰਵਿਵਹਾਰ ਕਰਦਾ ਸੀ। ਅੱਜ ਸਵੇਰੇ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਗਲੀ ਵਿੱਚ ਪਈ ਮਿਲੀ।

ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਮੁਲਜ਼ਮ

ਮੁਲਜ਼ਮ ਬਿੱਟੂ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।  ਬਿੱਟੂ ਘਰ 'ਚ ਇਕੱਲਾ ਰਹਿੰਦਾ ਹੈ। ਉਸ ਦੀਆਂ ਗੰਦੀਆਂ ਹਰਕਤਾਂ ਕਾਰਨ ਹੀ ਉਸ ਦੀ ਪਤਨੀ ਅਤੇ ਬੱਚੇ ਉਸ ਦੇ ਨਾਲ ਨਹੀਂ ਰਹਿੰਦੇ।ਚੌਕੀ ਗਿਆਸਪੁਰਾ ਦੇ ਇੰਚਾਰਜ ਧਮਿੰਦਰ ਸਿੰਘ ਅਨੁਸਾਰ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਜਤਿੰਦਰ ਬਿੱਟੂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਮਾਮਲਾ ਸ਼ੱਕੀ ਹੈ, ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ ਕਿ ਬਲਾਤਕਾਰ ਹੋਇਆ ਜਾਂ ਨਹੀਂ। ਇਲਾਕਾ ਨਿਵਾਸੀ ਨੇ ਦੱਸਿਆ ਕਿ ਮੁਲਜ਼ਮ ਜਤਿੰਦਰ ਬਿੱਟੂ ਸ਼ਰਾਬ ਪੀਣ ਦਾ ਆਦੀ ਹੈ। ਉਹ ਦੇਰ ਰਾਤ ਔਰਤ ਨੂੰ ਘਰ ਲੈ ਆਇਆ। ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਰਾਤ ਕਰੀਬ 12 ਵਜੇ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗਲੀ ਦੇ ਕੁਝ ਲੋਕ ਇਕੱਠੇ ਹੋ ਗਏ। ਜਦੋਂ ਅਸੀਂ ਬਿੱਟੂ ਦੇ ਘਰ ਦਾ ਦਰਵਾਜ਼ਾ ਜ਼ਬਰਦਸਤੀ ਖੋਲ੍ਹ ਕੇ ਅੰਦਰ ਦੇਖਿਆ ਤਾਂ ਬਿੱਟੂ ਅਤੇ ਪੀੜਤ ਔਰਤ ਇਤਰਾਜ਼ਯੋਗ ਹਾਲਤ ਵਿੱਚ ਸਨ। ਮੁਰਤਜ਼ਾ ਮੁਤਾਬਕ ਬਿੱਟੂ ਨੇ ਲੋਕਾਂ ਨਾਲ ਬਦਸਲੂਕੀ ਕੀਤੀ। ਸਵੇਰੇ ਤੜਕੇ ਪੀੜਤ ਔਰਤ ਦਰਦ ਨਾਲ ਗਲੀ 'ਚ ਪਈ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ