ਲੁਧਿਆਣਾ 'ਚ ਭਿਆਨਕ ਸੜਕ ਹਾਦਸਾ - ਗਰੀਬ ਪਰਿਵਾਰਾਂ ਦੇ 2 ਮੁਖੀਆਂ ਦੀ ਮੌਤ, ਇੱਕ ਮ੍ਰਿਤਕ ਦੇ 3 ਤੇ ਦੂਜੇ ਦੇ 2 ਮਾਸੂਮ ਬੱਚੇ

ਦੋਵੇਂ ਗੜੀ ਪੁਲ ਨੇੜੇ ਸਥਿਤ ਕੋਲਡ ਸਟੋਰ ਵਿੱਚ ਕੰਮ ਕਰਕੇ ਰਾਤ ਕਰੀਬ 9.30 ਵਜੇ ਆਪਣੇ ਘਰ ਪਰਤ ਰਹੇ ਸਨ ਕਿ ਸ਼ਿਵਾ ਪੈਲੇਸ ਨੇੜੇ ਮਾਛੀਵਾੜਾ ਸਾਹਿਬ ਵੱਲੋਂ ਆ ਰਹੀ ਇੱਕ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਹ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ। 

Courtesy: ਤੇਜ਼ ਰਫ਼ਤਾਰ ਕਾਰ ਹਾਦਸੇ ਦੀ ਵਜ੍ਹਾ ਬਣੀ।

Share:

ਪੁਲਿਸ ਜਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਥਾਣੇ ਦੀ ਹੱਦ ਅੰਦਰ ਸਮਰਾਲਾ ਰੋਡ ’ਤੇ ਵਾਪਰੇ ਸੜਕ ਹਾਦਸੇ 'ਚ ਦੋ ਜਣਿਆਂ ਦੀ ਮੌਤ ਹੋ ਗਈ। ਹਾਦਸਾ ਸ਼ਿਵਾ ਪੈਲੇਸ ਨੇੜੇ ਵਾਪਰਿਆ। ਮੋਟਰਸਾਈਕਲ ਸਵਾਰ ਗੋਬਿੰਦਾ ਕੁਮਾਰ (29) ਤੇ ਮਿਥੁਨ ਕੁਮਾਰ (32) ਵਾਸੀ ਗੁਰੋ ਕਾਲੋਨੀ ਮਾਛੀਵਾੜਾ ਸਾਹਿਬ ਦੀ ਮੌਤ ਹੋ ਗਈ। ਹਾਦਸੇ 'ਚ ਰਾਮ ਭਰੋਸੇ ਸਾਹਨੀ ਨਾਮਕ ਵਿਅਕਤੀ ਜਖ਼ਮੀ ਵੀ ਹੋਇਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਤੇਜ਼ ਰਫ਼ਤਾਰ ਨੇ ਮਾਰੀ ਟੱਕਰ 

ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਗੜੀ ਪੁਲ ਨੇੜੇ ਸਥਿਤ ਕੋਲਡ ਸਟੋਰ ਵਿੱਚ ਕੰਮ ਕਰਕੇ ਰਾਤ ਕਰੀਬ 9.30 ਵਜੇ ਆਪਣੇ ਘਰ ਪਰਤ ਰਹੇ ਸਨ ਕਿ ਸ਼ਿਵਾ ਪੈਲੇਸ ਨੇੜੇ ਮਾਛੀਵਾੜਾ ਸਾਹਿਬ ਵੱਲੋਂ ਆ ਰਹੀ ਇੱਕ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਹ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ ਜਦਕਿ ਨੇੜੇ ਇੱਕ ਪੈਦਲ ਤੁਰਿਆ ਆ ਰਿਹਾ ਵਿਅਕਤੀ ਰਾਮ ਭਰੋਸੇ ਸਾਹਨੀ ਵੀ ਚਪੇਟ ਵਿਚ ਆ ਗਿਆ ਜੋਕਿ ਜਖ਼ਮੀ ਹੋ ਗਿਆ। ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਦੋਵਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। 

ਪੁਲਿਸ ਨੇ ਕਬਜ਼ੇ 'ਚ ਲਈ ਕਾਰ

ਇਸ ਹਾਦਸੇ ਦੀ ਜਾਂਚ ਕਰ ਰਹੇ  ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸਾ ਕਰਨ ਵਾਲੀ ਕਾਰ ਨੂੰ ਕਬਜੇ ’ਚ ਲੈ ਲਿਆ ਗਿਆ ਹੈ ਅਤੇ ਇਸਦੇ ਚਾਲਕ ਸਤੀਸ਼ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤੀਸ਼ ਕੁਮਾਰ ਵੀ ਇਸ ਹਾਦਸੇ ਵਿਚ ਜਖ਼ਮੀ ਹੋ ਗਿਆ ਹੈ ਜਿਸਨੂੰ ਮੁੱਢਲੇ ਇਲਾਜ ਉਪਰੰਤ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਦੋਵੇਂ ਮ੍ਰਿਤਕ ਵਿਅਕਤੀ ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਹਾਦਸੇ ਵਿਚ ਮਾਰੇ ਗਏ ਦੋਵੇਂ ਨੌਜਵਾਨ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਮ੍ਰਿਤਕ ਗੋਬਿੰਦਾ ਕੁਮਾਰ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਬੱਚੇ ਅਤੇ ਮਿਥਨ ਕੁਮਾਰ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ ਹੈ।

ਇਹ ਵੀ ਪੜ੍ਹੋ