ਖੰਨਾ 'ਚ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਤੇ ਕਾਰ ਦੀ ਟੱਕਰ, KRBL ਕੰਪਨੀ ਦੇ ਡਿਪਟੀ ਜਨਰਲ ਮੈਨੇਜਰ ਦੀ ਮੌਤ 

ਇਹ ਹਾਦਸਾ ਬੀਤੀ ਰਾਤ 11:15 ਦੇ ਕਰੀਬ ਇਕੋਲਾਹਾ ਪਿੰਡ ਨੇੜੇ ਵਾਪਰਿਆ। ਵਿਮਲ ਕੌਲ ਵੋਕਸਵੈਗਨ ਕਾਰ ਵਿੱਚ ਧੂਰੀ ਜਾ ਰਿਹਾ ਸੀ। ਉਸਦੇ ਪਿੱਛੇ ਈਟੋਜ਼ ਕਾਰ ਵਿੱਚ ਉਸਦਾ ਭਰਾ ਵਿਸ਼ਾਲ ਕੌਲ ਸੀ।

Courtesy: ਮ੍ਰਿਤਕ ਵਿਮਲ ਕੌਲ ਦੀ ਫਾਇਲ਼ ਫੋਟੋ

Share:

ਖੰਨਾ ਦੇ ਮਲੇਰਕੋਟਲਾ ਰੋਡ 'ਤੇ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਕੇਆਰਬੀਐਲ ਲਿਮਟਿਡ ਇੰਡੀਆ ਧੂਰੀ ਪਲਾਂਟ ਦੇ ਡਿਪਟੀ ਜਨਰਲ ਮੈਨੇਜਰ ਵਿਮਲ ਕੌਲ ਦੀ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਅਤੇ ਇੱਕ ਕਾਰ ਵਿਚਕਾਰ ਹੋਈ ਟੱਕਰ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਖੁਸ਼ਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸਦੇ ਖਿਲਾਫ ਥਾਣਾ ਸਦਰ ਵਿਖੇ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। 

ਕਾਰ ਨੂੰ ਘਸੀਟਦੀ ਲੈ ਗਈ ਟਰਾਲੀ 

ਇਹ ਹਾਦਸਾ ਬੀਤੀ ਰਾਤ 11:15 ਦੇ ਕਰੀਬ ਇਕੋਲਾਹਾ ਪਿੰਡ ਨੇੜੇ ਵਾਪਰਿਆ। ਵਿਮਲ ਕੌਲ ਵੋਕਸਵੈਗਨ ਕਾਰ ਵਿੱਚ ਧੂਰੀ ਜਾ ਰਿਹਾ ਸੀ। ਉਸਦੇ ਪਿੱਛੇ ਈਟੋਜ਼ ਕਾਰ ਵਿੱਚ ਉਸਦਾ ਭਰਾ ਵਿਸ਼ਾਲ ਕੌਲ ਸੀ। ਵਿਸ਼ਾਲ ਜਲੰਧਰ ਵਿੱਚ ਇੱਕ ਜਿਮ ਟ੍ਰੇਨਰ ਹੈ। ਅੱਗੇ ਜਾ ਰਹੀ ਪਰਾਲੀ ਨਾਲ ਲੱਦੀ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਅਚਾਨਕ ਕੱਟ ਮਾਰਿਆ। ਇਸ ਨਾਲ ਵਿਮਲ ਦੀ ਕਾਰ ਟਕਰਾ ਗਈ ਅਤੇ ਟਰੈਕਟਰ ਟਰਾਲੀ ਕਾਰ ਨੂੰ ਘਸੀਟਦੀ ਖੇਤਾਂ ਵਿੱਚ ਲੈ ਗਈ। ਵਿਮਲ ਦੇ ਸਿਰ ਵਿੱਚੋਂ ਖੂਨ ਵਗ ਰਿਹਾ ਸੀ। ਟਰੈਕਟਰ ਡਰਾਈਵਰ ਅਤੇ ਰਾਹਗੀਰਾਂ ਦੀ ਮਦਦ ਨਾਲ ਉਸਨੂੰ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਟਰੈਕਟਰ ਡਰਾਈਵਰ ਫਰਾਰ ਹੋ ਗਿਆ। ਵਿਮਲ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਸਾਵਿਤਰੀ ਗ੍ਰੀਨਜ਼ ਵਿੱਚ ਰਹਿੰਦਾ ਸੀ। ਐਸਐਚਓ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਦੋਸ਼ੀ ਡਰਾਈਵਰ ਦੀ ਭਾਲ ਜਾਰੀ ਹੈ। ਵਿਮਲ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। 

ਇਹ ਵੀ ਪੜ੍ਹੋ