Tarntaran: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਐਨਕਾਉਂਟਰ ਦੌਰਾਨ ਫੜੇ ਨਹੀਂ ਜਾ ਸਕੇ ਬਦਮਾਸ਼, ਮੌਕੇ ਤੋਂ ਭੱਜੇ 

ਪੁਲਿਸ ਨੂੰ ਪਹਿਲਾਂ ਤੋਂ ਸੂਚਨਾ ਸੀ ਕਿ ਬਦਮਾਸ਼ ਇਲਾਕੇ ਚੋਂ ਲੰਘ ਰਹੇ ਹਨ ਤਾਂ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ। ਭੱਜਦੇ ਸਮੇਂ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਫਿ਼ਲਮੀ ਸਟਾਇਲ ਚ ਮੁਕਾਬਲਾ ਹੋਇਆ। ਇਸ ਦੌਰਾਨ ਬਦਮਾਸ਼ ਫਰਾਰ ਹੋ ਗਏ। ਗੱਡੀ ਬਰਾਮਦ ਕਰ ਲਈ ਗਈ ਹੈ।

Share:

ਹਾਈਲਾਈਟਸ

  • ਬਦਮਾਸ਼ ਪੁਲਿਸ ਦੇ ਹੱਥ ਨਹੀਂ ਲੱਗੇ ਤੇ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ
  • ਸਵਿੱਫਟ ਗੱਡੀ ਚ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ

Tarntaran: ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਸਾਮਣੇ ਆਈ ਹੈ। ਇੱਥੇ ਪੁਲਿਸ ਨੇ ਬਦਮਾਸ਼ਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਨੌਬਤ ਗੋਲੀਆਂ ਤੱਕ ਪਹੁੰਚ ਗਈ। ਐਨਕਾਉਂਟਰ ਦੇ ਦੌਰਾਨ ਬਦਮਾਸ਼ ਪੁਲਿਸ ਦੇ ਹੱਥ ਨਹੀਂ ਲੱਗੇ ਤੇ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ। ਪੁਲਿਸ ਫਿਲਹਾਲ ਇਹਨਾਂ ਦੀ ਭਾਲ ਕਰ ਰਹੀ ਹੈ। 

ਸਰੈਂਡਰ ਕਰਨ ਲਈ ਕਿਹਾ ਤਾਂ ਕੀਤੀ ਫਾਈਰਿੰਗ

ਜਾਣਕਾਰੀ ਦੇ ਅਨੁਸਾਰ ਤਰਨਤਾਰਨ ਦੇ ਪਿੰਡ ਗਰਿਆਲਾ ਵਿਖੇ ਬਦਮਾਸ਼ਾਂ  ਅਤੇ ਪੁਲਿਸ ਵਿਚਕਾਰ ਫਾਇਰਿੰਗ ਹੋਈ।  ਪੁਲਿਸ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਸਰੈਂਡਰ ਕਰਨ ਲਈ ਵੀ ਕਿਹਾ ਗਿਆ। ਪ੍ਰੰਤੂ, ਸਵਿੱਫਟ ਗੱਡੀ ਚ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਈਰਿੰਗ ਕੀਤੀ। 

 ਖੇਤਾਂ 'ਚ ਗੱਡੀ ਛੱਡ ਕੇ ਭੱਜੇ

ਦੱਸਿਆ ਜਾ ਰਿਹਾ ਹੈ ਕਿ ਗੱਡੀ ਚ ਬਦਮਾਸ਼ ਪ੍ਰਭਜੋਤ ਸਿੰਘ ਵਾਸੀ ਦਾਦੂਵਾਲ ਤੇ ਉਸਦਾ ਸਾਥੀ ਸਨ। ਇਹਨਾਂ ਖਿਲਾਫ ਕਈ ਮੁਕੱਦਮੇ ਦਰਜ ਹਨ। ਪ੍ਰਭਜੋਤ ਵੱਡਾ ਡਰੱਗ ਰੈਕੇਟ ਚਲਾ ਰਿਹਾ ਹੈ ਜਿਸ ਕਰਕੇ ਪੁਲਿਸ ਉਸਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਜਦੋਂ ਪਿੱਛਾ ਕੀਤਾ ਗਿਆ ਤਾਂ ਮੁਕਾਬਲਾ ਹੋ ਗਿਆ। ਬਦਮਾਸ਼ ਖੇਤਾਂ ਚ ਗੱਡੀ ਛੱਡ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ