Tarntaran : ਕਤਲ ਕੇਸ 'ਚ ਭਗੌੜੇ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ

30 ਸਾਲਾ ਨੌਜਵਾਨ ਆਪਣੀ ਭੂਆ ਕੋਲ ਗਿਆ ਹੋਇਆ ਸੀ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰੀਆਂ। ਪਹਿਲੀ ਨਜ਼ਰ 'ਚ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਬਾਕੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Share:

ਹਾਈਲਾਈਟਸ

  • ਕਤਲ ਦੇ ਕੇਸ ਵਿਚ ਵੀ ਪੁਲਿਸ ਨੂੰ ਲੋੜੀਂਦਾ ਸੀ
  • ਸੁਖਪ੍ਰੀਤ ਸਿੰਘ ਸੁੱਖ ਦੇ ਖਿਲਾਫ ਥਾਣਾ ਹਰੀਕੇ ਪੱਤਣ ’ਚ ਸਾਲ 2020 ’ਚ ਕਤਲ ਦਾ ਕੇਸ ਦਰਜ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੁਲਾਲੀਪੁਰ ’ਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਤੇ ਇਥੇ ਆਪਣੀ ਭੂਆ ਕੋਲ ਆਇਆ ਸੀ। ਪੁਲਿਸ ਮੁਤਾਬਿਕ ਮਰਨ ਵਾਲਾ ਨੌਜਵਾਨ ਹਰੀਕੇ ਥਾਣੇ ਵਿਚ ਦਰਜ ਕਤਲ ਦੇ ਕੇਸ ਵਿਚ ਵੀ ਪੁਲਿਸ ਨੂੰ ਲੋੜੀਂਦਾ ਸੀ। ਹਾਲਾਂਕਿ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਤਲਾਂ ਦੀ ਭਾਲ 'ਚ ਲੱਗੀ ਪੁਲਿਸ

ਗੁਰਚਰਨ ਸਿੰਘ ਵਾਸੀ ਹਰੀਕੇ ਪੱਤਣ ਨੇ ਦੱਸਿਆ ਕਿ ਉਸਦਾ ਲੜਕਾ ਸੁਖਪ੍ਰੀਤ ਸਿੰਘ ਸੁੱਖ (30) ਆਪਣੀ ਭੂਆ ਦੇ ਕੋਲ ਪਿੰਡ ਗੁਲਾਲੀਪੁਰ ਵਿਖੇ ਗਿਆ ਹੋਇਆ ਸੀ। ਦੁਪਹਿਰ ਕਰੀਬ ਸਵਾ 2 ਵਜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦਾ ਪੰਜ ਸਾਲ ਦਾ ਲੜਕਾ ਵੀ ਹੈ। ਘਟਨਾ ਦਾ ਪਤਾ ਚੱਲਦਿਆਂ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਵੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਸਿੰਘ ਸੁੱਖ ਦੇ ਖਿਲਾਫ ਥਾਣਾ ਹਰੀਕੇ ਪੱਤਣ ’ਚ ਸਾਲ 2020 ’ਚ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਉਹ ਪੁਲਿਸ ਰਿਕਾਰਡ ’ਚ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੋਂ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਵੱਖ-ਵੱਖ ਪਹਿਲੂਆਂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਕਾਤਲਾਂ ਦਾ ਪਤਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ