STF ਨੇ ਖੇਤਾਂ 'ਚ ਮਾਰਿਆ ਛਾਪਾ, ਮੋਟਰ ਵਾਲੇ ਕਮਰੇ 'ਚੋਂ ਕਰੋੜਾਂ ਦੀ ਹੈਰੋਇਨ ਮਿਲੀ

ਮੌਕੇ ਤੋਂ 3 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਕੋਲੋਂ ਹੈਰੋਇਨ ਤੋਂ ਇਲਾਵਾ ਇੱਕ ਪਿਸਤੌਲ, ਕਾਰਤੂਸ, ਮੋਟਰਸਾਈਕਲ ਵੀ ਮਿਲਿਆ। ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ। ਬਰਾਮਦ ਹੈਰੋਇਨ ਦੀ ਕੀਮਤ 5 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।

Share:

ਹਾਈਲਾਈਟਸ

  • ਤਿੰਨੋਂ ਨਸ਼ਾ ਤਸਕਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ
  • ਪਿੰਡ ਸਿੰਘਪੁਰਾ ਮੁਨੰਣਾ ਵਿਖੇ ਬੱਬੂ ਪਾੜਾ ਦੇ ਖੇਤਾਂ ਵਿੱਚ ਛਾਪਾ ਮਾਰਿਆ ਗਿਆ।

ਕ੍ਰਾਇਮ ਨਿਊਜ਼। ਲੁਧਿਆਣਾ STF ਨੇ ਮੋਗਾ ਦੇ ਇੱਕ ਪਿੰਡ ਵਿੱਚ ਖੇਤਾਂ ਵਿੱਚ ਛਾਪਾ ਮਾਰ ਕੇ ਮੋਟਰ ਵਾਲੇ ਕਮਰੇ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਮੌਕੇ ਤੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ 1 ਕਿਲੋ 70 ਗ੍ਰਾਮ ਹੈਰੋਇਨ, ਇਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਹ ਤਿੰਨੋਂ ਨਸ਼ਾ ਤਸਕਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ। ਇਨ੍ਹਾਂ ਦੀ ਪਛਾਣ ਦਵਿੰਦਰ ਸਿੰਘ ਉਰਫ ਲਵਪ੍ਰੀਤ, ਧਰਮਿੰਦਰ ਸਿੰਘ, ਇਕਬਾਲ ਸਿੰਘ ਬੰਟੀ ਵਾਸੀ ਮੋਗਾ ਵਜੋਂ ਹੋਈ।

ਖੇਤਾਂ ਚੋਂ ਤਸਕਰੀ ਦਾ ਨੈੱਟਵਰਕ 

ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਮੋਗਾ ਦੇ ਪਿੰਡ ਸਿੰਘਪੁਰਾ ਮੁਨੰਣਾ ਵਿਖੇ ਬੱਬੂ ਪਾੜਾ ਦੇ ਖੇਤਾਂ ਵਿੱਚ ਛਾਪਾ ਮਾਰਿਆ ਗਿਆ। ਮੋਟਰ ਵਾਲੇ ਕਮਰੇ ਵਿੱਚ ਮੁਲਜ਼ਮ ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦੀ ਉਡੀਕ ਕਰ ਰਹੇ ਸਨ। ਉਥੇ ਛਾਪੇਮਾਰੀ ਦੌਰਾਨ ਦਵਿੰਦਰ ਕੋਲੋਂ 515 ਗ੍ਰਾਮ ਹੈਰੋਇਨ,  ਧਰਮਿੰਦਰ ਕੋਲੋਂ 290 ਗ੍ਰਾਮ, ਇਕਬਾਲ ਬੰਟੀ ਕੋਲੋਂ 265 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਕਾਰਤੂਸ ਬਰਾਮਦ ਹੋਏ। ਕਮਰੇ ਦੇ ਬਾਹਰ ਇੱਕ ਮੋਟਰਸਾਈਕਲ ਵੀ ਖੜ੍ਹਾ ਸੀ ਜੋ ਤਸਕਰੀ ਲਈ ਵਰਤਿਆ ਜਾਂਦਾ ਸੀ।

ਕਰਿਆਨਾ ਦੁਕਾਨ ਦੀ ਆੜ ਹੇਠ ਤਸਕਰੀ

ਦਵਿੰਦਰ ਸਿੰਘ ਆਪਣੇ ਪਿੰਡ ਵਿੱਚ ਹੀ ਪ੍ਰਭੂ ਸਿੰਘ ਨਾਂ ’ਤੇ ਕਰਿਆਨਾ ਦੁਕਾਨ ਚਲਾਉਂਦਾ ਸੀ। ਧਰਮਿੰਦਰ ਸਿੰਘ ਉਸਦੀ ਦੁਕਾਨ ’ਤੇ ਕੰਮ ਕਰਦਾ ਸੀ। ਦੋਵੇਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ। ਇਨ੍ਹਾਂ ਖ਼ਿਲਾਫ਼ ਨਸ਼ਾ ਤਸਕਰੀ ਅਤੇ ਚੋਰੀ ਦੇ ਤਿੰਨ ਕੇਸ ਦਰਜ ਹਨ। ਇਕਬਾਲ ਸਿੰਘ ਏ.ਸੀ ਰਿਪੇਅਰ ਦਾ ਕੰਮ ਕਰਦਾ ਸੀ ਅਤੇ ਉਸ ਖਿਲਾਫ ਚੋਰੀ ਅਤੇ ਲੁੱਟ-ਖੋਹ ਦੇ 6 ਤੋਂ ਵੱਧ ਮੁਕੱਦਮੇ ਦਰਜ ਹਨ। ਪਿਛਲੇ 2 ਸਾਲਾਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸੀ। ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ