ਸ਼ਰਾਬ ਦੇ ਨਸ਼ੇ 'ਚ ਮੰਜੇ ਉਪਰ ਪੀਣ ਲੱਗਾ ਬੀੜੀ, ਰਜਾਈ ਨੂੰ ਲੱਗੀ ਅੱਗ, ਮੌਤ 

ਮ੍ਰਿਤਕ ਦੀ ਪਛਾਣ 32 ਸਾਲਾਂ ਦੇ ਦੀਪਕ ਵਜੋਂ ਹੋਈ ਜੋਕਿ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਸੀ। ਖੰਨਾ ਦੇ ਇੱਕ ਹੋਟਲ 'ਚ ਕੰਮ ਕਰਦਾ ਸੀ। 

Share:

ਹਾਈਲਾਈਟਸ

  • ਵਿਅਕਤੀ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।
  • ਰਾਤ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ ਤੇ ਕਮਰੇ ਵਿੱਚ ਜਾ ਕੇ ਸੌਂ ਗਿਆ

ਕ੍ਰਾਇਮ ਨਿਊਜ਼। ਖੰਨਾ 'ਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਉਸਦੀ ਜਾਨ ਲੈ ਲਈ। ਇਸ ਵਿਅਕਤੀ ਨੇ ਬਿਸਤਰੇ 'ਤੇ ਹੀ ਬੀੜੀ ਨੂੰ ਅੱਗ ਲਗਾਈ। ਜਿਸ ਨਾਲ ਰਜਾਈ ਨੇ ਅੱਗ ਫੜ੍ਹ ਲਈ। ਜਦੋਂ ਤੱਕ ਪਰਿਵਾਰ ਨੇ ਅੱਗ ਬੁਝਾਈ, ਉਦੋਂ ਤੱਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸੈਕਟਰ-32 ਦੇ ਸਰਕਾਰੀ ਹਸਪਤਾਲ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਵਾਸੀ ਭੱਟੀਆਂ ਵਜੋਂ ਹੋਈ। ਉਹ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਪਛਵਿੰਡਾ ਦਾ ਵਸਨੀਕ ਸੀ। 

60 ਤੋਂ 70 ਫੀਸਦੀ ਸੜਿਆ 

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੀਪਕ ਦੀ ਉਮਰ ਕਰੀਬ 32 ਸਾਲ ਸੀ। ਉਹ ਗ੍ਰੀਨਲੈਂਡ ਹੋਟਲ ਵਿੱਚ ਕੰਮ ਕਰਦਾ ਸੀ। ਆਪਣੇ ਪਰਿਵਾਰ ਨਾਲ ਹੋਟਲ ਦੇ ਕੋਲ ਕਿਰਾਏ 'ਤੇ ਰਹਿੰਦਾ ਸੀ। ਸ਼ਰਾਬ ਪੀਣ ਦਾ ਆਦੀ ਸੀ। ਰਾਤ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ ਤੇ ਕਮਰੇ ਵਿੱਚ ਜਾ ਕੇ ਸੌਂ ਗਿਆ। ਇਸ ਦੌਰਾਨ ਜਦੋਂ ਉਹ ਬਿਸਤਰੇ 'ਤੇ ਬੀੜੀ ਪੀਣ ਲੱਗਾ ਤਾਂ ਰਜਾਈ ਨੂੰ ਅੱਗ ਲੱਗ ਗਈ। ਦੀਪਕ ਦੀਆਂ ਚੀਕਾਂ ਸੁਣ ਕੇ ਉਸਦੀ ਪਤਨੀ ਸੰਗੀਤਾ ਅਤੇ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਈ। ਦੀਪਕ ਦੀ ਹਾਲਤ ਕਾਫੀ ਨਾਜ਼ੁਕ ਸੀ। ਉਹ ਕਰੀਬ 60 ਤੋਂ 70 ਫੀਸਦੀ ਤੱਕ ਸੜ ਗਿਆ ਸੀ। ਦੀਪਕ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਸੈਕਟਰ-32 ਚੰਡੀਗੜ੍ਹ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਉਥੇ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ

Tags :