Sensational Case : ਕੈਬ ਡਰਾਈਵਰ ਦਾ ਕਿਰਾਏ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਥੀਆਂ ਨੇ ਕੁੱਟ-ਕੁੱਟ ਕੇ ਕੀਤਾ ਕਤਲ

ਮੁਲਜ਼ਮਾਂ ਨੇ ਕਤਲ ਦੀ ਵਾਰਦਾਤ ਨੂੰ ਲੁਕਾਉਣ ਲਈ ਪਰਿਵਾਰ ਨੂੰ ਦੱਸਿਆ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਦੇ ਵਾਰਸਾਂ ਨੇ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ, ਪਰ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦਾ ਕਤਲ ਕੀਤਾ ਗਿਆ ਹੈ।

Share:

ਹਾਈਲਾਈਟਸ

  • ਥਾਣਾ ਸਦਰ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ

Cab Driver Murder In Amritsar: ਅੰਮ੍ਰਿਤਸਰ ਦੀ ਸਾਰਾਗੜ੍ਹੀ ਸਰਾਂ ਦੇ ਬਾਹਰ ਇਕ ਕੈਬ ਡਰਾਈਵਰ ਦਾ ਕਿਰਾਏ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਸਦੇ ਸਾਥੀਆਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਕਤਲ ਦੀ ਵਾਰਦਾਤ ਨੂੰ ਲੁਕਾਉਣ ਲਈ ਪਰਿਵਾਰ ਨੂੰ ਦੱਸਿਆ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਦੇ ਵਾਰਸਾਂ ਨੇ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ, ਪਰ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦਾ ਕਤਲ ਕੀਤਾ ਗਿਆ ਹੈ। ਥਾਣਾ ਸਦਰ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਲਾਸ਼ swift desire car ਦੀ ਪਿਛਲੀ ਸੀਟ 'ਤੇ ਰੱਖੀ ਹੋਈ ਸੀ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਾਰਾਗੜ੍ਹੀ ਸਰਾਏ ਅੰਮ੍ਰਿਤਸਰ ਦੇ ਬਾਹਰ ਟੈਕਸੀ ਚਲਾਉਂਦਾ ਹੈ। 27 ਜਨਵਰੀ ਨੂੰ ਉਸ ਦੇ ਪਤੀ ਦੇ ਸਾਥੀਆਂ ਨੇ ਰਾਤ ਕਰੀਬ 9 ਵਜੇ ਫੋਨ ਕਰਕੇ ਦੱਸਿਆ ਕਿ ਗੁਰਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ ਹੈ। ਉਸਨੇ ਉਨ੍ਹਾਂ ਨੂੰ ਪਤੀ ਨੂੰ ਹਸਪਤਾਲ ਲੈ ਜਾਣ ਲਈ ਕਿਹਾ। ਪੰਜ-ਦਸ ਮਿੰਟਾਂ ਬਾਅਦ ਉਸ ਨੂੰ ਫਿਰ ਫ਼ੋਨ ਆਇਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਉਹ ਲਾਸ਼ ਲੈ ਕੇ ਪਿੰਡ ਆ ਰਹੇ ਹਨ। ਤਿੰਨੇ ਮੁਲਜ਼ਮ ਉਸ ਨੂੰ ਅੱਡਾ ਡੱਡੂਆਣਾ ਮਹਿਤਾ ਰੋਡ 'ਤੇ ਮਿਲੇ। ਉਨ੍ਹਾਂ ਨੇ ਉਸ ਦੇ ਪਤੀ ਦੀ ਲਾਸ਼ ਆਪਣੀ ਸਵਿਫਟ ਡਿਜ਼ਾਇਰ ਕਾਰ ਦੀ ਪਿਛਲੀ ਸੀਟ 'ਤੇ ਰੱਖੀ ਹੋਈ ਸੀ।

ਪਰਿਵਾਰ ਨੇ ਟੈਕਸੀ ਡਰਾਈਵਰਾਂ ਤੇ ਹੋਰ ਲੋਕਾਂ ਤੋਂ ਕੀਤੀ inquiry

ਇਸ ਦੌਰਾਨ ਉਸ ਦਾ ਲੜਕਾ ਜਸਪ੍ਰੀਤ ਸਿੰਘ, ਗੁਆਂਢੀ ਜਸਬੀਰ ਸਿੰਘ, ਪ੍ਰਿਤਪਾਲ ਸਿੰਘ, ਭਤੀਜੇ ਦੀ ਨੂੰਹ ਪਰਮਜੀਤ ਕੌਰ ਵੀ ਪਹੁੰਚ ਗਏ। ਉਹ ਲਾਸ਼ ਲੈ ਕੇ ਪਿੰਡ ਚਲੇ ਗਏ। ਸੰਸਕਾਰ ਦੌਰਾਨ ਉਸ ਨੇ ਦੇਖਿਆ ਕਿ ਉਸ ਦੇ ਪਤੀ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਉਸ ਸਮੇਂ ਉਨ੍ਹਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ। 30 ਜਨਵਰੀ ਨੂੰ ਉਸ ਨੂੰ ਕਿਸੇ ਨੇ ਦੱਸਿਆ ਕਿ ਗੁਰਜੀਤ ਸਿੰਘ ਨੂੰ ਉਸ ਦੇ ਸਾਥੀ ਬਲਜਿੰਦਰ, ਹਰਵਿੰਦਰ ਅਤੇ ਸਾਹਿਬ ਸਿੰਘ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਉਹ ਆਪਣੇ ਭਤੀਜੇ ਸੰਦੀਪ ਸਿੰਘ ਵਾਸੀ ਪਿੰਡ ਅਰਜਨ ਮੰਗਾ, ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ ਅਤੇ ਮੁਖ਼ਤਿਆਰ ਸਿੰਘ ਸਮੇਤ ਟੈਕਸੀ ਡਰਾਈਵਰਾਂ ਤੇ ਹੋਰ ਲੋਕਾਂ ਤੋਂ ਪੁੱਛ-ਪੜਤਾਲ ਕਰਨ ਲਈ ਸਰਾਂ ਦੇ ਬਾਹਰ ਪਹੁੰਚੀ। 

CCTV ਵਿੱਚ ਕੁੱਟਮਾਰ ਦੀ ਘਟਨਾ ਦਾ ਮਿਲਿਆ ਪੂਰਾ record

ਕੁਝ ਲੋਕਾਂ ਨੇ ਦੱਸਿਆ ਕਿ ਪਤੀ ਅਤੇ ਉਸਦੇ ਤਿੰਨ ਸਾਥੀਆਂ ਵਿੱਚ ਟੈਕਸੀ ਕਿਰਾਏ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲੜਾਈ ਹੋਈ ਸੀ। ਤਿੰਨਾਂ ਨੇ ਮਿਲ ਕੇ ਉਸਦਾ ਕਤਲ ਕੀਤਾ ਹੈ। ਸੀਸੀਟੀਵੀ ਚੈੱਕ ਕੀਤੇ ਤਾਂ ਉਸ ਵਿੱਚ ਕੁੱਟਮਾਰ ਦੀ ਘਟਨਾ ਦਾ ਰਿਕਾਰਡ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਰਾਣਾ ਵਾਸੀ ਕੋਲੂ ਵਾਲੀ ਹਵੇਲੀ ਰਾਮਸਰ ਰੋਡ, ਬਲਜਿੰਦਰ ਸਿੰਘ ਨਿਹੰਗ ਵਾਸੀ ਬਾਬਾ ਦਰਸ਼ਨ ਸਿੰਘ ਐਵੀਨਿਊ ਘਣੂੰਪੁਰ ਕਾਲੇ ਅਤੇ ਸਾਹਿਬ ਸਿੰਘ ਵਜੋਂ ਹੋਈ ਹੈ। 

ਇਹ ਵੀ ਪੜ੍ਹੋ