SCHOOL RAGGING - 9ਵੀਂ ਜਮਾਤ ਦੇ ਵਿਦਿਆਰਥੀ ਤੋਂ ਟੁਆਲਿਟ ਸੀਟ ਚਟਵਾਈ, ਇੰਨਾ ਤੰਗ ਕੀਤਾ ਕਿ 26ਵੀਂ ਮੰਜ਼ਿਲ ਤੋਂ ਛਾਲ ਮਾਰ ਖੁਦਕੁਸ਼ੀ ਕੀਤੀ, ਪੂਰਾ ਮਾਮਲਾ ਜਾਣੋ

ਇਸ ਵਿਦਿਆਰਥੀ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਕਿ ਮਾਪੇ ਜਦੋਂ ਇਸ ਜ਼ੁਲਮ ਦੀ ਹੱਦ ਨੂੰ ਬਿਆਨ ਕਰਦੇ ਹਨ ਤਾਂ ਸੁਣਨ ਵਾਲਾ ਵੀ ਦੰਗ ਰਹਿ ਜਾਂਦਾ ਹੈ। ਬਾਲ ਕਮਿਸ਼ਨ ਨੂੰ ਵੀ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ  ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।ਇਹ ਵੀ ਦੋਸ਼ ਹੈ ਕਿ ਜਿਸ ਸਕੂਲ ਵਿੱਚ ਵਿਦਿਆਰਥੀ ਪਹਿਲਾਂ ਪੜ੍ਹਦਾ ਸੀ, ਉਸ ਸਕੂਲ ਦੇ ਵਾਈਸ-ਪ੍ਰਿੰਸੀਪਲ ਨੇ ਵੀ ਉਸ ਨਾਲ ਦੁਰਵਿਵਹਾਰ ਕੀਤਾ ਸੀ। 

Courtesy: file photo

Share:

ਕ੍ਰਾਇਮ ਨਿਊਜ਼। ਕੇਰਲ ਦੇ ਕੋਚੀ ਤੋਂ ਦਿਲ ਨੂੰ ਝੰਜੋੜਨ ਵਾਲੀ ਘਟਨਾ ਸਾਮਣੇ ਆਈ ਹੈ। ਇੱਥੇ 15 ਸਾਲਾ ਵਿਦਿਆਰਥੀ ਨੇ 26ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸਦੇ ਪਿੱਛੇ ਦੀ ਵਜ੍ਹਾ ਸੁਣ ਕੇ ਰੌਂਗਟੇ ਖੜ੍ਹੇ ਹੋ ਰਹੇ ਹਨ। ਇਸ ਵਿਦਿਆਰਥੀ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਕਿ ਮਾਪੇ ਜਦੋਂ ਇਸ ਜ਼ੁਲਮ ਦੀ ਹੱਦ ਨੂੰ ਬਿਆਨ ਕਰਦੇ ਹਨ ਤਾਂ ਸੁਣਨ ਵਾਲਾ ਵੀ ਦੰਗ ਰਹਿ ਜਾਂਦਾ ਹੈ। ਫਿਲਹਾਲ ਪਰਿਵਾਰ ਵਾਲੇ ਇਸਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਇਨਸਾਫ ਮੰਗ ਰਹੇ ਹਨ। 

ਬਾਲ ਕਮਿਸ਼ਨ ਨੂੰ ਵੀ ਕੀਤੀ ਸ਼ਿਕਾਇਤ 

ਮ੍ਰਿਤਕ ਮਿਹਿਰ ਅਹਿਮਦ ਗਲੋਬਲ ਪਬਲਿਕ ਸਕੂਲ ਤਿਰੂਵੰਨੀਯੂਰ ਦਾ ਵਿਦਿਆਰਥੀ ਸੀ। 15 ਜਨਵਰੀ ਨੂੰ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਉਸਨੇ ਇਮਾਰਤ ਦੀ 26ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਉਸਦੇ ਬੱਚੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਟੁੱਟ ਗਿਆ ਸੀ। ਦਰਅਸਲ, ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਬਾਲ ਕਮਿਸ਼ਨ ਨੂੰ ਵੀ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ  ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਇਹ ਵੀ ਦੋਸ਼ ਹੈ ਕਿ ਜਿਸ ਸਕੂਲ ਵਿੱਚ ਵਿਦਿਆਰਥੀ ਪਹਿਲਾਂ ਪੜ੍ਹਦਾ ਸੀ, ਉਸ ਸਕੂਲ ਦੇ ਵਾਈਸ-ਪ੍ਰਿੰਸੀਪਲ ਨੇ ਵੀ ਉਸ ਨਾਲ ਦੁਰਵਿਵਹਾਰ ਕੀਤਾ ਸੀ। 

ਸਕੂਲ ਪ੍ਰਸ਼ਾਸਨ ਮਾਮਲਾ ਦਬਾ ਰਿਹਾ 

ਮੀਡੀਆ ਰਿਪੋਰਟਾਂ ਅਨੁਸਾਰ ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਉਸਦਾ ਪੁੱਤਰ ਇੱਕ ਖੁਸ਼ਮਿਜਾਜ ਅਤੇ ਪਿਆਰ ਕਰਨ ਵਾਲਾ ਬੱਚਾ ਸੀ। ਪਰ ਸਕੂਲ ਵਿੱਚ ਉਸਦਾ ਵਾਰ-ਵਾਰ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ। ਉਸਨੇ ਦੱਸਿਆ ਕਿ ਉਸਦੇ ਪੁੱਤਰ ਨੂੰ ਸਕੂਲ ਬੱਸ ਵਿੱਚ ਵੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਨੇ ਉਸਦੇ ਦੋਸਤਾਂ ਅਤੇ ਸੋਸ਼ਲ ਮੀਡੀਆ ਚੈਟ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਵਿੱਚ ਮਿਹਿਰ ਅਹਿਮਦ ਵੱਲੋਂ ਇਹ ਲਿਖਣਾ ਪਾਇਆ ਗਿਆ ਕਿ ਮਿਹਿਰ ਦੇ ਨਾਲ ਇੰਨਾ ਮਾੜਾ ਵਿਵਹਾਰ ਕੀਤਾ ਗਿਆ ਕਿ ਉਸਨੂੰ ਟੁਆਲਿਟ ਸੀਟ ਚੱਟਣ ਦੀ ਸਜ਼ਾ ਦਿੱਤੀ ਗਈ ਤੇ ਸੀਟ ਦੇ ਕਮੋਡ 'ਚ ਸਿਰ ਪਾਇਆ ਗਿਆ।

ਘਟਨਾ ਤੋਂ ਬਾਅਦ ਮ੍ਰਿਤਕ ਦੇ ਦੋਸਤਾਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਵਿਦਿਆਰਥੀ ਦੇ ਨਾਮ 'ਤੇ ਇੱਕ ਇੰਸਟਾਗ੍ਰਾਮ ਪੇਜ ਬਣਾਇਆ। ਵਿਦਿਆਰਥੀ ਦੀ ਮਾਂ ਦਾ ਦੋਸ਼ ਹੈ ਕਿ ਇਸ ਪੇਜ਼ ਨੂੰ ਸਕੂਲ ਪ੍ਰਸ਼ਾਸਨ ਦੇ ਦਬਾਅ ਹੇਠ ਹਟਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਪ੍ਰਸ਼ਾਸਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਕੂਲ ਦੀ ਬਦਨਾਮੀ ਨਾ ਹੋਵੇ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਵੱਖ-ਵੱਖ ਸੰਗਠਨਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਵਿਦਿਆਰਥੀਆਂ ਅਤੇ ਸਕੂਲ ਪ੍ਰਸ਼ਾਸਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਦਿਆਰਥੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਵੀ ਸਮਰਥਨ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ