Ludhiana 'ਚ ਪਿਸਤੌਲ ਦੀ ਨੋਕ ਉਪਰ ਲੁੱਟ, ਸੋਨੇ ਚਾਂਦੀ ਦੇ ਗਹਿਣੇ ਬੈਗ ਵਿੱਚ ਭਰਕੇ ਫ਼ਰਾਰ ਹੋਏ ਲੁਟੇਰੇ

ਜਦੋਂ ਸੁਨਿਆਰਾ ਗ੍ਰਾਹਕਾਂ ਨੂੰ ਸਮਾਨ ਦਿਖਾ ਰਿਹਾ ਸੀ ਤਾਂ ਇਸੇ ਦੌਰਾਨ ਲੁਟੇਰੇ ਅੰਦਰ ਆ ਵੜੇ। ਸੁਨਿਆਰੇ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਗਹਿਣੇ ਲੈਕੇ ਫ਼ਰਾਰ ਹੋ ਗਏ। 

Share:

ਹਾਈਲਾਈਟਸ

  • ਅਚਾਨਕ ਦੋ ਨੌਜਵਾਨ ਦੁਕਾਨ 'ਚ ਦਾਖਲ ਹੋ ਗਏ
  • ਆਉਂਦੇ ਹੀ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ

ਕ੍ਰਾਇਮ ਨਿਊਜ਼। ਪੰਜਾਬ ਦੇ ਲੁਧਿਆਣਾ ਵਿੱਚ ਲੁਟੇਰਿਆਂ ਨੇ ਸੁਰੱਖਿਆ ਵਿਵਸਥਾ ਦੀ ਮੁੜ ਤੋਂ ਪੋਲ ਖੋਲ੍ਹੀ ਹੈ। ਇੱਥੇ ਗਿੱਲ ਨਹਿਰ ਨੇੜੇ ਜਨਤਾ ਕਲੋਨੀ ਵਿੱਚ ਲੁਟੇਰਿਆਂ ਨੇ ਇੱਕ ਸੁਨਿਆਰੇ ਦੀ ਦੁਕਾਨ ਉੱਤੇ ਹਮਲਾ ਕਰ ਦਿੱਤਾ।  ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਹੀ ਸੁਨਿਆਰੇ ਦੀ ਕੁੱਟਮਾਰ ਕੀਤੀ।  ਜਿਸ ਤੋਂ ਬਾਅਦ ਬਦਮਾਸ਼ ਕਾਲੇ ਰੰਗ ਦੇ ਬੈਗ 'ਚ ਸੋਨੇ-ਚਾਂਦੀ ਦੇ ਗਹਿਣੇ ਭਰ ਕੇ ਦੁਕਾਨ ਤੋਂ ਫਰਾਰ ਹੋ ਗਏ।  ਜਦੋਂ ਦੁਕਾਨਦਾਰ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਦੁਕਾਨ ਦੇ ਬਾਹਰ ਹਵਾ 'ਚ ਗੋਲੀਆਂ ਵੀ ਚਲਾਈਆਂ ਗਈਆਂ। 

ਪੰਜ ਲੁਟੇਰਿਆਂ ਨੇ ਕੀਤੀ ਵਾਰਦਾਤ 

 ਦੁਕਾਨਦਾਰ ਜਗਦੀਸ਼ ਨੇ ਦੱਸਿਆ ਕਿ ਉਹ ਦੁਕਾਨ ’ਤੇ ਕੁਝ ਗਾਹਕਾਂ ਨੂੰ ਸਾਮਾਨ ਦਿਖਾ ਰਿਹਾ ਸੀ।  ਗਾਹਕਾਂ ਦੇ ਜਾਣ ਤੋਂ ਬਾਅਦ ਉਹ ਸੋਨਾ-ਚਾਂਦੀ ਦੇ ਗਹਿਣੇ ਇਕੱਠੇ ਕਰ ਰਿਹਾ ਸੀ ਕਿ ਅਚਾਨਕ ਦੋ ਨੌਜਵਾਨ ਦੁਕਾਨ 'ਚ ਦਾਖਲ ਹੋ ਗਏ। ਉਸਨੂੰ ਚਾਂਦੀ ਦੇ ਗਹਿਣੇ ਦਿਖਾਉਣ ਲਈ ਕਿਹਾ ਗਿਆ।  ਇਸੇ ਦੌਰਾਨ ਤਿੰਨ ਹੋਰ ਨੌਜਵਾਨ ਦੁਕਾਨ ਦੇ ਅੰਦਰ ਆ ਗਏ। ਇਹ ਸਾਰੇ ਲੁਟੇਰੇ ਸਨ। 

ਆਉਂਦੇ ਹੀ ਗੋਲੀ ਮਾਰਨ ਦੀ ਧਮਕੀ ਦਿੱਤੀ

ਲੁਟੇਰਿਆਂ ਨੇ ਆਉਂਦੇ ਹੀ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।ਇਸ ਦੌਰਾਨ ਲੁਟੇਰਿਆਂ ਨੇ ਉਸਨੂੰ ਪਿਸਤੌਲ ਦਿਖਾ ਕੇ ਦੁਕਾਨ ਦੇ ਕਾਊਂਟਰ ਕੋਲ ਸੁੱਟ ਲਿਆ।  ਜਿਸ ਤੋਂ ਬਾਅਦ  ਉਸਦੀ ਕੁੱਟਮਾਰ ਕੀਤੀ।  ਜਦੋਂ ਦੁਕਾਨਦਾਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।  ਲੁਟੇਰੇ ਬੈਗ 'ਚ ਸੋਨੇ-ਚਾਂਦੀ ਦੇ ਗਹਿਣੇ  ਭਰ ਕੇ ਫਰਾਰ ਹੋ ਗਏ।  ਸੂਚਨਾ ਮਿਲਣ 'ਤੇ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। 

ਇਹ ਵੀ ਪੜ੍ਹੋ