ਪੰਜਾਬ ਪੁਲਿਸ ਦੇ Retd. ਡੀਐਸਪੀ ਨਾਲ ਅਮਰੀਕਾ ਭੇਜਣ ਦੇ ਨਾਂਅ 'ਤੇ ਠੱਗੀ, ਜਾਅਲੀ ਕਾਗਜ਼ ਦਿੱਤੇ 

ਡੀਐਸਪੀ ਤੇ ਉਹਨਾਂ ਦੀ ਪਤਨੀ ਨੂੰ ਹੈਦਰਾਬਾਦ ਸਥਿਤ ਅਮਰੀਕੀ ਦੂਤਾਵਾਸ ਕੋਲ ਭੇਜਿਆ। ਕੁਲਵੰਤ ਸਿੰਘ ਆਪਣੀ ਪਤਨੀ ਨਾਲ ਹੈਦਰਾਬਾਦ ਪਹੁੰਚ ਗਿਆ। ਜਦੋਂ ਉੱਥੇ ਦੂਤਾਵਾਸ ਕੋਲ ਕਾਗਜ ਪੇਸ਼ ਕੀਤੇ ਤਾਂ ਜਾਅਲੀ ਨਿਕਲੇ।  

Courtesy: file photo

Share:

ਖੰਨਾ 'ਚ ਟਰੈਵਲ ਏਜੰਟਾਂ ਨੇ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਡੀਐਸਪੀ ਸਮੇਤ ਤਿੰਨ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਗੇਟਗਟ ਤੇ ਵੀਜਾ ਗੈਜਟ ਇਮੀਗ੍ਰੇਸ਼ਨ ਦੇ ਮਾਲਕਾਂ ਅਤੇ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੇਵਾਮੁਕਤ ਡੀਐਸਪੀ ਕੁਲਵੰਤ ਸਿੰਘ ਨੇ ਅਮਰੀਕਾ ਦਾ ਵੀਜ਼ਾ ਲੈਣ ਲਈ ਗੇਟਗਟ ਇਮੀਗ੍ਰੇਸ਼ਨ ਨਾਲ ਸੰਪਰਕ ਕੀਤਾ ਸੀ। ਕੰਪਨੀ ਨੇ ਉਹਨਾਂ ਤੋਂ 69 ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਲੈ ਲਏ। ਕੰਪਨੀ ਦੇ ਮਾਲਕਾਂ ਸਹਿਜਜੀਤ ਕੌਰ ਗਿੱਲ ਅਤੇ ਸਿਮਰਨਜੀਤ ਸਿੰਘ ਨੇ ਡੀਐਸਪੀ ਤੇ ਉਹਨਾਂ ਦੀ ਪਤਨੀ ਨੂੰ ਹੈਦਰਾਬਾਦ ਸਥਿਤ ਅਮਰੀਕੀ ਦੂਤਾਵਾਸ ਕੋਲ ਭੇਜਿਆ। ਕੁਲਵੰਤ ਸਿੰਘ ਆਪਣੀ ਪਤਨੀ ਨਾਲ ਹੈਦਰਾਬਾਦ ਪਹੁੰਚ ਗਿਆ। ਜਦੋਂ ਉੱਥੇ ਦੂਤਾਵਾਸ ਕੋਲ ਕਾਗਜ ਪੇਸ਼ ਕੀਤੇ ਤਾਂ ਜਾਅਲੀ ਨਿਕਲੇ।  

ਦੋ ਹੋਰ ਵਿਅਕਤੀਆਂ ਨਾਲ ਠੱਗੀ 

ਜਾਂਚ ਤੋਂ ਪਤਾ ਲੱਗਾ ਕਿ ਦੋ ਹੋਰ ਲੋਕਾਂ ਨਾਲ ਵੀ ਧੋਖਾਧੜੀ ਕੀਤੀ ਗਈ ਹੈ। ਕਰਮਨਜੋਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਰਮਨਪ੍ਰੀਤ ਸਿੰਘ ਨੂੰ ਇਟਲੀ ਭੇਜਣ ਦੇ ਨਾਂ 'ਤੇ 2.97 ਲੱਖ ਰੁਪਏ ਦੀ ਠੱਗੀ ਮਾਰੀ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਨੂੰ ਵੀ ਇਟਲੀ ਭੇਜਣ ਦੇ ਨਾਂ 'ਤੇ 2.80 ਲੱਖ ਰੁਪਏ ਠੱਗੇ ਗਏ। ਪੁਲਿਸ ਨੇ ਸਹਿਜਜੀਤ ਗਿੱਲ, ਸਿਮਰਨਜੀਤ ਸਿੰਘ, ਕਰਮਨਜੋਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹਰਸਿਮਰਨਜੋਤ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਖੰਨਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ। ਸਹਿਜਜੀਤ ਤੇ ਸਿਮਰਨਜੀਤ ਸਿੰਘ ਗੇਟਗਟ ਇਮੀਗ੍ਰੇਸ਼ਨ ਚਲਾਉਂਦੇ ਹਨ। ਜਦਕਿ, ਅੰਮ੍ਰਿਤਪਾਲ ਸਿੰਘ ਤੇ ਕਰਮਨਜੋਤ ਵੀਜਾ ਗੈਜਟ ਚਲਾਉਂਦੇ ਹਨ। 

ਇਹ ਵੀ ਪੜ੍ਹੋ