Punjab Vigilance : ਅਮਰੂਦ ਬਾਗ਼ ਮੁਆਵਜ਼ਾ ਘੁਟਾਲੇ 'ਚ ਫੜਿਆ ਵੱਡਾ ਅਧਿਕਾਰੀ, ਕੁੱਲ 21 ਮੁਲਜ਼ਮਾਂ ਦੀ ਹੋਈ ਗ੍ਰਿਫ਼ਤਾਰੀ 

Punjab Vigilance : ਵਿਜੀਲੈਂਸ ਨੇ ਅਦਾਲਤ ਸਾਮਣੇ ਠੋਸ ਸਬੂਤ ਪੇਸ਼ ਕਰਕੇ  ਸਬੰਧਤ ਮਹਿਕਮੇ ਦੇ ਇਸ ਅਫ਼ਸਰ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰਾਇਆ। ਇਸ ਗ੍ਰਿਫਤਾਰੀ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਪੰਜਾਬ ਦਾ ਬਹੁ ਚਰਚਿਤ ਘੁਟਾਲਾ ਹੈ। 

Share:

ਹਾਈਲਾਈਟਸ

  • ਕਰੋੜਾਂ ਰੁਪਏ ਦੇ ਗਬਨ ਨਾਲ ਸਬੰਧਤ ਵੱਡੇ ਘੁਟਾਲੇ ਦਾ ਖੁਲਾਸਾ ਪਿਛਲੇ ਸਾਲ ਹੋਇਆ ਸੀ।
  • ਹਾਈ ਕੋਰਟ ਨੇ 24 ਜਨਵਰੀ ਨੂੰ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੀ ਸੀ

Punjab Vigilance : ਬਹੁ-ਚਰਚਿਤ ਅਮਰੂਦ ਬਾਗ਼ ਮੁਆਵਜ਼ਾ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਨੇ ਮੁਹਾਲੀ ਜ਼ਿਲ੍ਹੇ ਦੇ ਖਰੜ ਅਤੇ ਡੇਰਾਬੱਸੀ ਵਿਖੇ ਤਾਇਨਾਤ ਬਾਗਬਾਨੀ ਵਿਕਾਸ ਅਧਿਕਾਰੀ (HDO) ਜਸਪ੍ਰੀਤ ਸਿੰਘ ਸਿੱਧੂ ਨੂੰ ਗ੍ਰਿਫਤਾਰ ਕੀਤਾ। ਸਿੱਧੂ ਕਰੋੜਾਂ ਰੁਪਏ ਦੇ ਅਮਰੂਦ ਘੁਟਾਲੇ ਵਿੱਚ ਮੁਲਜ਼ਮ ਹੈ। ਉਸਨੇ ਸਤੰਬਰ 2023 ਤੋਂ ਅੰਤ੍ਰਿਮ ਜ਼ਮਾਨਤ ਲਈ ਹੋਈ ਸੀ ਪਰ ਵਿਜੀਲੈਂਸ ਦੀ ਹਿਰਾਸਤ ਵਿੱਚ ਉਸਨੇ ਕਈ ਖ਼ੁਲਾਸੇ ਕੀਤੇ। ਹਾਈ ਕੋਰਟ ਨੇ 24 ਜਨਵਰੀ ਨੂੰ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੀ ਸੀ। ਇਸਤੋਂ ਬਾਅਦ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ। ਮੰਗਲਵਾਰ ਨੂੰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 

ਕਰੋੜਾਂ ਰੁਪਏ ਦੀ ਜ਼ਮੀਨ ਵਾਲੇ ਇਲਾਕੇ 'ਚ ਤਾਇਨਾਤੀ 

ਉਕਤ ਮੁਲਜ਼ਮ 2004 ਤੋਂ 2019 ਤੱਕ ਲਗਾਤਾਰ 15 ਸਾਲਾਂ ਤੱਕ ਐੱਚਡੀਓ, ਖਰੜ ਤੇ ਡੇਰਾਬਸੀ ਦੇ ਅਹੁਦੇ ’ਤੇ ਤਾਇਨਾਤ ਰਿਹਾ। ਏਅਰੋਸਿਟੀ, ਆਈਟੀ ਸਿਟੀ, ਸੈਕਟਰ 88, 89 ਵਰਗੇ ਵੱਖ-ਵੱਖ ਜ਼ਮੀਨ ਐਕਵਾਇਰ ਕਰਨ ਜ਼ਰੀਏ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਕਵਾਇਰ ਜ਼ਮੀਨ ’ਤੇ ਮੌਜੂਦ ਫਲ ਦੇਣ ਵਾਲੇ ਦਰੱਖਤਾਂ ਦੇ ਬਾਜ਼ਾਰ ਮੁੱਲ ਦਾ ਮੁਲਾਂਕਣ ਕਰਨ ਵਿੱਚ ਸ਼ਾਮਲ ਸੀ।

2 ਆਈਏਐਸ ਅਧਿਕਾਰੀਆਂ ਦੀਆਂ ਪਤਨੀਆਂ ਵੀ ਨਾਮਜ਼ਦ 

ਉਕਤ ਅਮਰੂਦ ਦੇ ਬਾਗਾਂ ਲਈ ਮੁਆਵਜ਼ੇ ਦੀ ਆੜ ’ਚ ਜਾਰੀ ਕੀਤੇ ਗਏ ਲਗਪਗ ਕਰੋੜਾਂ ਰੁਪਏ ਦੇ ਗਬਨ ਨਾਲ ਸਬੰਧਤ ਵੱਡੇ ਘੁਟਾਲੇ ਦਾ ਖੁਲਾਸਾ ਪਿਛਲੇ ਸਾਲ ਹੋਇਆ ਸੀ। ਇਸ ਘੁਟਾਲੇ ਵਿਚ ਦੋ ਆਈਏਐੱਸ ਅਧਿਕਾਰੀਆਂ ਦੀਆਂ ਪਤਨੀਆਂ ਵੀ ਸ਼ਾਮਲ ਹਨ ਪਰ ਉਨ੍ਹਾਂ ਨੇ ਅਗਾਊਂ ਜ਼ਮਾਨਤ ਲੈ ਲਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਅਮਰੂਦਾਂ ਦੇ ਦਰੱਖਤਾਂ ਦੇ ਮੁੱਲ ਨਿਰਧਾਰਣ ਨੂੰ ਪ੍ਰਭਾਵਿਤ ਕਰਨ ਲਈ ਦਰੱਖਤਾਂ ਦੀ ਉਮਰ ਚਾਰ ਸਾਲ ਜਾਂ ਇਸ ਤੋਂ ਵੱਧ ਦਿਖਾਈ ਤਾਂ ਕਿ ਅਜਿਹੇ ਪੁਰਾਣੇ ਦਰੱਖਤਾਂ ਨੂੰ ਫਲ ਦੇਣ ਵਾਲੇ ਮੰਨਿਆ ਜਾਵੇ। ਅਜਿਹਾ ਕਰਨ ਲਈ ਮੁਲਜ਼ਮਾਂ ਨੇ ਵੱਧ ਮੁਆਵਜ਼ੇ ਲਈ ਗ੍ਰਾਮ ਬਾਕਰਪੁਰ ਨਾਲ ਸਬੰਧਤ ਮਾਲੀਆ/ਖਸਰਾ ਗਿਰਦਾਵਰੀ ਰਜਿਸਟਰ ਰਿਕਾਰਡ ਪ੍ਰਾਪਤ ਕੀਤਾ ਅਤੇ ਮੁਲਜ਼ਮ ਪਟਵਾਰੀ ਬਚਿੱਤਰ ਸਿੰਘ ਦੀ ਮਦਦ ਨਾਲ ਛੇੜਛਾੜ ਕੀਤੀ।

ਇਹ ਵੀ ਪੜ੍ਹੋ