Punjab : ਗ੍ਰੰਥੀ ਦੀ ਘਰਵਾਲੀ ਨੂੰ ਕਮਰੇ 'ਚ ਬੰਨ੍ਹ ਕੇ ਜ਼ਬਰ-ਜਨਾਹ, ਦੋਸ਼ੀ ਨਿਕਲਿਆ ਨਾਬਾਲਗ, ਗ੍ਰਿਫ਼ਤਾਰ

ਜ਼ਬਰਦਸਤੀ ਔਰਤ ਨੂੰ ਕਮਰੇ 'ਚ ਲਿਜਾ ਕੇ ਚੁੰਨੀ ਨਾਲ ਬੰਨ੍ਹਿਆ ਗਿਆ। ਕੱਪੜੇ ਪਾੜ ਦਿੱਤੇ ਗਏ ਤੇ ਸ਼ਰੀਰਕ ਸਬੰਧ ਬਣਾਏ ਗਏ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। 

Share:

ਹਾਈਲਾਈਟਸ

  • ਘਰ ਵਿਚ ਇਕੱਲੀ ਦੇਖ ਕੇ ਕਮਰੇ ਵਿੱਚ ਖਿੱਚ ਕੇ ਲੈ ਗਿਆ
  • 15 ਜਨਵਰੀ ਨੂੰ ਅਚਾਨਕ ਉਸਨੂੰ ਪੇਟ ਵਿਚ ਤੇਜ਼ ਦਰਦ ਹੋਣ ਲੱਗਾ।

ਕ੍ਰਾਇਮ ਨਿਊਜ਼। ਜਿਲ੍ਹਾ ਲੁਧਿਆਣਾ ਦੇ ਪੁਲਿਸ ਜਿਲ੍ਹਾ ਖੰਨਾ ਦੇ ਕਸਬਾ ਮਲੌਦ 'ਚ ਗ੍ਰੰਥੀ ਦੀ ਪਤਨੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਨਾਬਾਲਗ ਨਿਕਲਿਆ। ਔਰਤ ਨੂੰ ਕਮਰੇ ਵਿੱਚ ਬੰਨ੍ਹ ਕੇ ਸਰੀਰਕ ਸਬੰਧ ਬਣਾਏ ਗਏ। ਜਿਸ ਕਾਰਨ ਨਾਬਾਲਗ ਦੋਸ਼ੀ ਖਿਲਾਫ ਥਾਣਾ ਮਲੌਦ 'ਚ ਬਲਾਤਕਾਰ ਅਤੇ ਬੰਧਕ ਬਣਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 

ਘਰ 'ਚ ਇਕੱਲੀ ਦੇਖ ਕੇ ਕੀਤੀ ਜ਼ਬਰਦਸਤੀ

ਬੁੱਧਵਾਰ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਗਿਆ। ਪੀੜਤ ਔਰਤ ਦੀ ਉਮਰ ਕਰੀਬ 26 ਸਾਲ ਹੈ। ਜਦੋਂਕਿ ਮੁਲਜ਼ਮ ਦੀ ਉਮਰ ਕਰੀਬ 17 ਸਾਲ ਹੈ। ਘਟਨਾ 4 ਜਨਵਰੀ 2024 ਦੀ ਦੱਸੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਆਪਣੇ ਬਿਆਨ 'ਚ ਲਿਖਾਇਆ ਕਿ ਦੋਸ਼ੀ ਉਹਨਾਂ ਤੋਂ ਰੋਜ਼ਾਨਾ ਦੁੱਧ ਖਰੀਦਦਾ ਸੀ। 4 ਜਨਵਰੀ ਨੂੰ ਦੋਸ਼ੀ ਦੁੱਧ ਲੈਣ ਆਇਆ ਸੀ। ਉਸਨੇ ਪੁੱਛਿਆ ਕਿ ਬਾਬਾ (ਪੀੜਤ ਦਾ ਪਤੀ) ਕਿੱਥੇ ਹੈ। ਜਦੋਂ ਉਸਨੇ ਕਿਹਾ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਗਏ ਹਨ ਤਾਂ ਮੁਲਜ਼ਮ ਉਸਨੂੰ ਘਰ ਵਿਚ ਇਕੱਲੀ ਦੇਖ ਕੇ ਕਮਰੇ ਵਿੱਚ ਖਿੱਚ ਕੇ ਲੈ ਗਿਆ। ਉੱਥੇ ਚੁੰਨੀ ਨਾਲ ਉਸ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਅਤੇ ਕੱਪੜੇ ਪਾੜ ਦਿੱਤੇ। ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ। ਜਾਂਦੇ ਸਮੇਂ ਉਹ ਉਸਨੂੰ ਧਮਕੀਆਂ ਦਿੰਦਾ ਹੋਇਆ ਭੱਜ ਗਿਆ।

15 ਜਨਵਰੀ ਨੂੰ ਪੇਟ ਦਰਦ ਹੋਇਆ ਤਾਂ ਖੋਲ੍ਹੀ ਪੋਲ 

ਪੀੜਤਾ ਅਨੁਸਾਰ ਉਹ ਡਰ ਦੇ ਮਾਰੇ ਚੁੱਪ ਰਹੀ। 15 ਜਨਵਰੀ ਨੂੰ ਅਚਾਨਕ ਉਸਨੂੰ ਪੇਟ ਵਿਚ ਤੇਜ਼ ਦਰਦ ਹੋਣ ਲੱਗਾ। ਜਿਸ ਕਾਰਨ ਉਸਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ। ਪਤੀ ਉਸਨੂੰ ਮਲੌਦ ਥਾਣੇ ਲੈ ਗਿਆ। ਉਥੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ। ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ।
ਐਸਐਚਓ ਮਲੌਦ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦੀ ਉਮਰ 17 ਸਾਲ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਦੀ ਉਡੀਕ ਹੈ।

ਇਹ ਵੀ ਪੜ੍ਹੋ