Punjab : ਲੋਕਾਂ ਨੇ ਖੇਤਾਂ 'ਚ ਭਜਾਏ ਲੁਟੇਰੇ, ਇੱਕ ਨੂੰ ਫੜ੍ਹ ਕੇ ਕੀਤੀ ਛਿੱਤਰ ਪਰੇਡ, ਦੇਖੋ ਵੀਡਿਓ

ਲੁਟੇਰਾ ਆਪਣੇ ਸਾਥੀ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਰਿਹਾ ਸੀ ਅਤੇ ਲੋਕਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਉਸਦੀ ਛਿੱਤਰ ਪਰੇਡ ਕੀਤੀ ਗਈ। ਦੂਜਾ ਲੁਟੇਰਾ ਖੇਤਾਂ ਵਿੱਚੋਂ ਭੱਜਦਾ ਫਰਾਰ ਹੋ ਗਿਆ।

Share:

ਹਾਈਲਾਈਟਸ

  • ਲੋਕਾਂ ਨੇ ਇੱਕ ਲੁਟੇਰੇ ਨੂੰ ਉਸਦੀ ਬਾਈਕ ਸਮੇਤ ਕਾਬੂ ਕਰ ਲਿਆ
  • ਦੋਵੇਂ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਨ ਅਤੇ ਖੰਨਾ 'ਚ ਕਈ ਵਾਰਦਾਤਾਂ ਕਰ ਚੁੱਕੇ ਹਨ।

Punjab :ਖੰਨਾ ਦੀ ਪਸ਼ੂ ਮੰਡੀ ਨੇੜੇ ਲੁਟੇਰੇ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ | ਇਹ ਲੁਟੇਰਾ ਆਪਣੇ ਸਾਥੀ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਰਿਹਾ ਸੀ ਅਤੇ ਲੋਕਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਉਸਦੀ ਛਿੱਤਰ ਪਰੇਡ ਕੀਤੀ ਗਈ। ਇਸ ਲੁਟੇਰੇ ਕੋਲ ਤੇਜ਼ਧਾਰ ਹਥਿਆਰ ਸੀ। ਦੂਜਾ ਲੁਟੇਰਾ ਖੇਤਾਂ ਵਿੱਚੋਂ ਭੱਜਦਾ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲੁਟੇਰੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਦੂਜੇ ਦੀ ਭਾਲ ਜਾਰੀ ਹੈ।

ਮਜ਼ਦੂਰ ਦੀ ਗਰਦਨ 'ਤੇ ਰੱਖਿਆ ਤੇਜ਼ਧਾਰ ਹਥਿਆਰ

ਅਜੈ ਕੁਮਾਰ ਨਾਮਕ ਮਜ਼ਦੂਰ ਨੇ ਦੱਸਿਆ ਕਿ ਉਹ ਜਨਤਾ ਫੀਡ ਫੈਕਟਰੀ ਅਲੌੜ ਵਿਖੇ ਕੰਮ ਕਰਦਾ ਹੈ। ਜਦੋਂ ਉਹ ਫੈਕਟਰੀ ਵੱਲ ਜਾ ਰਿਹਾ ਸੀ ਤਾਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ। ਇਕ ਨੇ ਗਰਦਨ 'ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ। ਦੂਜੇ ਨੇ ਜੇਬ ਵਿੱਚੋਂ ਮੋਬਾਈਲ ਕੱਢ ਲਿਆ। ਇਸਤੋਂ ਬਾਅਦ ਦੋਵੇਂ ਭੱਜਣ ਲੱਗੇ ਅਤੇ ਉਸਨੇ ਰੌਲਾ ਪਾ ਦਿੱਤਾ। ਲੋਕਾਂ ਨੇ ਇੱਕ ਲੁਟੇਰੇ ਨੂੰ ਉਸਦੀ ਬਾਈਕ ਸਮੇਤ ਕਾਬੂ ਕਰ ਲਿਆ। ਦੂਜਾ ਉਸਦਾ ਮੋਬਾਈਲ ਲੈ ਕੇ ਖੇਤਾਂ ਵਿੱਚੋਂ ਮੰਡੀ ਗੋਬਿੰਦਗੜ੍ਹ ਵੱਲ ਭੱਜ ਗਿਆ।

ਫੋਟੋ
ਖੰਨਾ ਪੁਲਿਸ ਨੇ ਲੁਟੇਰੇ ਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫੋਟੋ ਕ੍ਰੇਡਿਟ - ਜੇਬੀਟੀ


FIR ਦਰਜ ਕਰ ਲਈ ਗਈ ਹੈ - ਐਸ.ਐਚ.ਓ

ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਅਜੈ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲੁਟੇਰੇ ਲਾਲੀ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਲੁਟੇਰੇ ਆਸ਼ੂ ਦੀ ਭਾਲ ਜਾਰੀ ਹੈ। ਦੋਵੇਂ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਨ ਅਤੇ ਖੰਨਾ 'ਚ ਕਈ ਵਾਰਦਾਤਾਂ ਕਰ ਚੁੱਕੇ ਹਨ।

ਇਹ ਵੀ ਪੜ੍ਹੋ