Punjab : ਨਕੋਦਰ 'ਚ ਵਾਰਦਾਤ, ਲੋਕਾਂ ਨੂੰ ਘਰਾਂ ਅੰਦਰ ਬੰਦ ਕਰਕੇ ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਕੀਤੇ ਚੋਰੀ 

ਇਸ ਦੌਰਾਨ ਇੱਕ ਵਿਅਕਤੀ ਨੇ ਸੋਨਾ ਵਪਾਰੀ ਨੂੰ ਫੋਨ ਕਰਕੇ ਸੂਚਨਾ ਦਿੱਤੀ। ਜਦੋਂ ਤੱਕ ਦੁਕਾਨ ਮਾਲਕ ਮੌਕੇ ਉਪਰ ਆਇਆ ਤਾਂ ਚੋਰ ਵਾਰਦਾਤ ਕਰਕੇ ਫਰਾਰ ਹੋ ਗਏ ਸੀ। 

Share:

ਹਾਈਲਾਈਟਸ

  • ਆਰਤੀ ਜਿਊਲਰਜ਼ ਦੀ ਦੁਕਾਨ ਨੂੰ 10 ਤੋਂ 12 ਨੌਜਵਾਨਾਂ ਨੇ ਚੋਰੀ ਦਾ ਸ਼ਿਕਾਰ ਬਣਾਇਆ।
  • 5 ਤੋਂ 6 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ।

 

Punjab : ਪੰਜਾਬ ’ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਹੁਣ ਨਕੋਦਰ ਤੋਂ ਵੱਡੀ ਘਟਨਾ ਦੀ ਖ਼ਬਰ ਸਾਮਣੇ ਆਈ ਹੈ। ਇੱਥੇ ਚੋਰਾਂ ਨੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰਕੇ ਸੁਨਿਆਰੇ ਦੀ ਦੁਕਾਨ ਉਪਰ ਵਾਰਦਾਤ ਕੀਤੀ। ਘਟਨਾ ਮਗਰੋਂ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ। 

10 ਤੋਂ 12 ਚੋਰਾਂ ਨੇ ਕੀਤੀ ਵਾਰਦਾਤ 

ਦੱਖਣੀ ਗੇਟ ਨੇੜੇ ਸਥਿਤ ਪੈਂਦੇ ਮੁਹੱਲਾ ਗੁਰੂ ਨਾਨਕਪੁਰਾ 'ਚ ਸਥਿਤ ਆਰਤੀ ਜਿਊਲਰਜ਼ ਦੀ ਦੁਕਾਨ ਨੂੰ 10 ਤੋਂ 12 ਨੌਜਵਾਨਾਂ ਨੇ ਚੋਰੀ ਦਾ ਸ਼ਿਕਾਰ ਬਣਾਇਆ। ਦੁਕਾਨ ਦੇ ਮਾਲਕ ਸ਼ੁਭਮ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਆਲੇ ਦੁਆਲੇ ਦੇ ਘਰਾਂ ਨੂੰ ਬਾਹਰੋਂ ਦਰਵਾਜ਼ੇ ਬੰਦ ਕਰਕੇ ਅੰਦਰ ਇੱਕ ਤਰ੍ਹਾਂ ਨਾਲ ਬੰਧਕ ਬਣਾ ਲਿਆ ਤਾਂਕਿ ਕੋਈ ਬਾਹਰ ਨਾ ਆ ਸਕੇ। ਇਸ ਮਗਰੋਂ ਉਹਨਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਵਾਰਦਾਤ ਕੀਤੀ।

5 ਤੋਂ 6 ਲੱਖ ਦੇ ਗਹਿਣੇ ਚੋਰੀ 

ਨੇੜੇ ਦੇ ਇੱਕ ਘਰ ਚੋਂ ਫੋਨ ਕਰਕੇ ਮਾਲਕ ਨੂੰ ਸੂਚਨਾ ਦਿੱਤੀ ਗਈ ਕਿ ਉਹਨਾਂ ਦੀ ਦੁਕਾਨ ਦੇ ਸ਼ਟਰ ਤੋੜੇ ਜਾ ਰਹੇ ਹਨ। ਚੋਰਾਂ ਕੋਲ ਤੇਜ਼ਧਾਰ ਹਥਿਆਰ ਹਨ, ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ 10 ਤੋਂ 12 ਨੌਜਵਾਨ ਜਿਹਨਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਹੱਥਾਂ ’ਚ ਹਥਿਆਰ ਸਨ। ਉਹ ਦੁਕਾਨ ਦਾ ਸ਼ਟਰ ਤੋੜ ਰਹੇ ਸਨ। ਜਦੋਂ ਤੱਕ ਉਹ ਦੁਕਾਨ ਉਪਰ ਪਹੁੰਚੇ ਤਾਂ ਵਾਰਦਾਤ ਹੋ ਚੁੱਕੀ ਸੀ। 5 ਤੋਂ 6 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ। ਦੁਕਾਨ ਦੇ ਸਾਰੇ ਸ਼ੀਸ਼ੇ ਤੋੜੇ ਗਏ। ਲੌਕਰ ਖੋਲਣ ਦੀ ਕੋਸ਼ਿਸ਼ ਵੀ ਕੀਤੀ ਗਈ। 

ਇਹ ਵੀ ਪੜ੍ਹੋ