Punjab : ਈਡੀ ਨੂੰ ਮਿਲੇ ਅਹਿਮ ਸੁਰਾਗ, Sadhu Singh Dharamsot ਦਾ ਵਧਿਆ ਹੋਰ ਰਿਮਾਂਡ

3 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਸਾਬਕਾ ਮੰਤਰੀ Sadhu Singh Dharamsot ਨੂੰ ਮੁੜ ਮੋਹਾਲੀ ਵਿਖੇ ਪੇਸ਼ ਕੀਤਾ ਗਿਆ ਜਿੱਥੇ ਈਡੀ ਨੇ 2 ਦਿਨਾਂ ਦਾ ਹੋਰ ਰਿਮਾਂਡ ਹਾਸਿਲ ਕਰ ਲਿਆ ਹੈ। 

Share:

ਹਾਈਲਾਈਟਸ

  • ਮਹਿਜ਼ 15 ਕੁ ਮਿੰਟਾਂ ਵਿੱਚ ਹੀ ਰਿਮਾਂਡ ਲੈ ਕੇ ਪਰਤ ਗਈ
  • ਦਰੱਖ਼ਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ’ਚ  Sadhu Singh Dharamsot  ਨੂੰ ਗ੍ਰਿਫ਼ਤਾਰ ਕੀਤਾ ਗਿਆ

Sadhu Singh Dharamsot ਈਡੀ ਦੀ ਗ੍ਰਿਫਤ 'ਚ ਹਨ। ਮੋਹਾਲੀ ਅਦਾਲਤ ਵਿੱਚ ਧਰਮਸੋਤ ਨੂੰ ਈਡੀ ਨੇ ਤਿੰਨ ਦਿਨ ਦੇ ਰਿਮਾਂਡ ਬਾਅਦ ਅੱਜ ਮੁੜ ਪੇਸ਼ ਕੀਤਾ ਸੀ। ਜਿਸਤੋਂ ਬਾਅਦ ਅਦਲਤ ਨੇ ਧਰਮਸੋਤ ਨੂੰ ਮੁੜ ਦੋ ਦਿਨਾਂ ਦੇ ਰਿਮਾਂਡ ਉਪਰ ਭੇਜ ਦਿੱਤਾ ਹੈ। ਇਹ ਰਿਮਾਂਡ ਪਿਛਲੇ ਤਿੰਨ ਦਿਨਾਂ ਦੇ ਰਿਮਾਂਡ ਦੀ ਕਾਰਵਾਈ ਦੇ ਆਧਾਰ ਉਪਰ ਮਿਲਿਆ। ਕਿਹਾ ਜਾ ਰਿਹਾ ਹੈ ਕਿ ਈਡੀ ਨੂੰ ਅਹਿਮ ਸੁਰਾਗ ਮਿਲੇ ਹਨ।

ਵਧ ਸਕਦੀਆਂ ਸਨ ਮੁਸ਼ਕਲਾਂ  

ਸਾਬਕਾ ਜੰਗਲਾਤ ਮੰਤਰੀ Sadhu Singh Dharamsot ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਅਦਾਲਤ ਵੱਲੋਂ ਈਡੀ ਨੂੰ ਧਰਮਸੋਤ ਦਾ ਪਹਿਲਾਂ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਹੁਣ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਮੁੜ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਹੁਣ ਈਡੀ ਧਰਮਸੋਤ ਤੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਦਰੱਖ਼ਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਬਾਰੇ ਪੁੱਛਗਿੱਛ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਹਿਮ ਖੁਲਾਸੇ ਹੋ ਸਕਦੇ ਹਨ।

ਈਡੀ ਨੇ ਜਾਂਚ ਕੀਤੀ ਹੋਰ ਤੇਜ਼ 

ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ  Sadhu Singh Dharamsot  ਨੂੰ ਮੰਗਲਵਾਰ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਈਡੀ ਦੀ ਵਿਸ਼ੇਸ਼ ਟੀਮ ਧਰਮਸੋਤ ਨੂੰ ਜਲੰਧਰ ਤੋਂ ਲੈ ਕੇ ਮੁਹਾਲੀ ਅਦਾਲਤ ਆਈ ਸੀ। ਮਹਿਜ਼ 15 ਕੁ ਮਿੰਟਾਂ ਵਿੱਚ ਹੀ ਰਿਮਾਂਡ ਲੈ ਕੇ ਪਰਤ ਗਈ ਸੀ।

ਪੇਸ਼ੀ ਦੌਰਾਨ ਹੋਈ ਸੀ ਗ੍ਰਿਫਤਾਰੀ  

ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਦਰੱਖ਼ਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ’ਚ  Sadhu Singh Dharamsot  ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਸਾਲ 30 ਨਵੰਬਰ ਨੂੰ ਈਡੀ ਨੇ ਇਹ ਮਾਮਲਾ ਆਪਣੇ ਹੱਥ ਲੈ ਲਿਆ ਸੀ। ਸੋਮਵਾਰ ਨੂੰ ਧਰਮਸੋਤ ਦੂਜੀ ਵਾਰ ਈਡੀ ਅੱਗੇ ਪੇਸ਼ ਹੋਏ ਸਨ ਤੇ ਪੁੱਛ-ਪੜਤਾਲ ਦੌਰਾਨ ਮਨੀ ਲਾਂਡਰਿੰਗ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਤਸੱਲੀਬਖ਼ਸ਼ ਜਵਾਬ ਨਾ ਦੇ ਸਕਣ ਕਾਰਨ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਇਹ ਵੀ ਪੜ੍ਹੋ