Punjab : ਨਰਸ ਦਾ ਕਤਲ ਕਰਕੇ ਲਾਸ਼ ਨਾਲ 2 ਵਾਰ ਕੀਤਾ ਜ਼ਬਰ ਜਨਾਹ, ਦਰਿੰਦੇ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ

25 ਦਸੰਬਰ ਕ੍ਰਿਸਮਿਸ ਨੂੰ ਚਰਚ ਆਈ ਲੜਕੀ ਲਾਪਤਾ ਹੋ ਗਈ ਸੀ। ਜਿਸਦੀ ਲਾਸ਼ ਅਗਲੇ ਦਿਨ ਬਰਾਮਦ ਹੋਈ ਸੀ। ਹੁਣ ਮੁਲਜ਼ਮ ਦੀ ਗ੍ਰਿਫਤਾਰੀ ਨਾਲ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਹੋਏ ਹਨ। 

Share:

ਹਾਈਲਾਈਟਸ

  • ਗੁੱਸੇ ਵਿੱਚ ਆਏ ਪ੍ਰਿੰਸ ਨੇ ਉਸਦਾ ਗਲਾ ਘੁੱਟ ਦਿੱਤਾ
  • ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਜ਼ਬਰ ਜਨਾਹ ਕੀਤਾ ਗਿਆ।

Punjab ਦੇ ਜਲੰਧਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਲੰਧਰ 'ਚ ਇੱਕ ਆਟੋ ਚਾਲਕ ਨੇ ਨਰਸ ਦਾ ਕਤਲ ਕਰਕੇ ਉਸਦੀ ਲਾਸ਼ ਨਾਲ ਦੋ ਵਾਰ ਜ਼ਬਰ ਜਨਾਹ ਕੀਤਾ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ। ਮੁਲਜ਼ਮ ਅਨੁਸਾਰ ਉਹ ਨਸ਼ੇ ਵਿੱਚ ਧੁੱਤ ਸੀ ਤੇ ਨਰਸ ਨਾਲ ਜ਼ਬਰ ਜਨਾਹ ਕਰਨਾ ਚਾਹੁੰਦਾ ਸੀ। ਇਸੇ ਦੌਰਾਨ ਲੜਕੀ ਉਸਨੂੰ ਧੱਕਾ ਦੇ ਕੇ ਭੱਜ ਗਈ ਸੀ।

ਪਿੱਛਾ ਕਰਕੇ ਫੜਿਆ ਤੇ ਗਲਾ ਘੁੱਟ ਦਿੱਤਾ


ਆਟੋ ਚਾਲਕ ਨੇ ਪਿੱਛਾ ਕਰਕੇ ਲੜਕੀ ਨੂੰ ਫੜ ਲਿਆ। ਉਸਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲ ਸਰੀਰਕ ਸਬੰਧ ਬਣਾਏ। ਇਸਤੋਂ ਬਾਅਦ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਦੁਬਾਰਾ ਸਰੀਰਕ ਸਬੰਧ ਬਣਾਉਣ ਲਈ ਫਿਰ ਉਹ ਲਾਸ਼ ਕੋਲ ਗਿਆ ਤੇ ਦੂਜੀ ਵਾਰ ਜ਼ਬਰ ਜਨਾਹ ਕੀਤਾ। ਇਸ ਉਪਰੰਤ ਲਾਸ਼ ਉਥੇ ਹੀ ਛੱਡ ਕੇ ਭੱਜ ਗਿਆ। 

ਪੁਲਿਸ ਨੇ ਲੱਭ ਲਿਆ ਦਾਰਿੰਦਾ 

ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਸਿੰਘ ਧੋਗੜੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਾਡਲ ਟਾਊਨ ਰਾਜਪੁਰ ਮੁਹੱਲਾ ਵਾਸੀ ਪ੍ਰਿੰਸ ਵਜੋਂ ਹੋਈ ਹੈ। 25 ਦਸੰਬਰ ਨੂੰ ਲੜਕੀ ਖਾਂਬਰਾ ਚਰਚ ਆਈ ਸੀ। ਸ਼ਾਮ ਨੂੰ ਉਸ ਨੇ ਚਰਚ ਦੇ ਬਾਹਰੋਂ ਆਟੋ ਲਿਆ। ਆਟੋ ਚਾਲਕ ਪ੍ਰਿੰਸ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹ ਉਸਨੂੰ ਲਾਂਬੜਾ ਦੇ ਪਿੰਡ ਤਰਾੜ ਦੀ ਨਹਿਰ ਦੇ ਕੰਢੇ ਲੈ ਗਿਆ ਸੀ। ਪ੍ਰਿੰਸ ਨੇ ਇੱਥੇ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਉਸਨੂੰ ਧੱਕਾ ਦੇ ਕੇ ਭੱਜ ਗਈ ਸੀ। ਇਸਤੋਂ ਬਾਅਦ ਪ੍ਰਿੰਸ ਨੇ ਲੜਕੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰ ਜਾ ਕੇ ਉਸਨੇ ਲੜਕੀ ਨੂੰ ਫੜ ਲਿਆ। ਗੁੱਸੇ ਵਿੱਚ ਆਏ ਪ੍ਰਿੰਸ ਨੇ ਉਸਦਾ ਗਲਾ ਘੁੱਟ ਦਿੱਤਾ। ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। 

ਸਰੀਰਕ ਸਬੰਧ ਖਾਤਰ ਕੀਤਾ ਸੀ ਕਤਲ 

ਮੁਲਜ਼ਮ ਪ੍ਰਿੰਸ ਨੇ  ਲਾਸ਼ ਦੇ ਨਾਲ ਜ਼ਬਰ ਜਨਾਹ ਕੀਤਾ। ਡਰ ਦੇ ਮਾਰੇ ਉਸਨੇ ਲਾਸ਼ ਨੂੰ ਨਹਿਰ ਦੇ ਕੰਢੇ ਸੁੱਟ ਦਿੱਤਾ ਅਤੇ ਭੱਜ ਗਿਆ ਸੀ। ਪੁੱਛ-ਗਿੱਛ ਦੌਰਾਨ ਪ੍ਰਿੰਸ ਨੇ ਦੱਸਿਆ ਕਿ ਕੁੱਝ ਦੂਰ ਜਾ ਕੇ ਉਹ ਦੁਬਾਰਾ ਲਾਸ਼ ਕੋਲ ਆਇਆ ਤੇ ਫਿਰ ਜ਼ਬਰ ਜਨਾਹ ਕੀਤਾ। ਦੱਸ ਦਈਏ ਕਿ 26 ਦਸੰਬਰ ਦੀ ਸਵੇਰ ਨੂੰ ਤਰੜ ਪਿੰਡ ਦੇ ਸਰਪੰਚ ਨੇ ਲਾਂਬੜਾ ਪੁਲਿਸ ਨੂੰ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ ਸੀ। ਇਸਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਸੀ। ਰਿਪੋਰਟ 'ਚ ਸਾਹਮਣੇ ਆਇਆ ਸੀ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਜ਼ਬਰ ਜਨਾਹ ਕੀਤਾ ਗਿਆ।

 

ਇਹ ਵੀ ਪੜ੍ਹੋ